ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਪਹੁੰਚੇ। ਉਨ੍ਹਾਂ ਦੇ ਨਾਲ ਡੀਜੀਪੀ ਗੌਰਵ ਯਾਦਵ, ਮੁੱਖ ਸਕੱਤਰ ਪੰਜਾਬ ਸਰਕਾਰ ਆਈਏਐਸ ਕੈਪ (ਕੇਏਪੀ) ਸਿਨਹਾ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਮੌਜੂਦ ਰਹੇ। ਫਿਰੋਜ਼ਪੁਰ ਰੋਡ ਵਿਖੇ ਕਿੰਗਸ ਵਿਲਾ ਰਿਸੋਰਟ ‘ਚ ਸੀਐਮ ਭਗਵੰਤ ਮਾਨ ਨੇ ਨਸ਼ਾ ਮੁਕਤੀ ਮੋਰਚਾ ਦੇ ਜ਼ੋਨਲ ਇੰਚਾਰਜਾਂ ਨਾਲ ਮੁਲਾਕਾਤ ਕੀਤੀ । ਪੰਜਾਬ ਭਰ ‘ਚ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਮੀਖਿਆ ਕੀਤੀ. ਨਸ਼ੇ ਦੇ ਖਿਲਾਫ਼ ਯੁੱਧ ‘ਚ ਜਿਨ੍ਹਾਂ ਲੋਕਾਂ ਨੇ ਸਰਕਾਰ ਦਾ ਸਾਥ ਦਿੱਤਾ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਇਸ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਹ ਇੱਕ ਬਹੁੱਤ ਵੱਡਾ ਕਦਮ ਹੈ। ਅੱਜ ਤੱਕ ਕਿਸੇ ਨੇ ਅਜਿਹੀ ਮੁਹਿੰਮ ਨਹੀਂ ਚਲਾਈ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਤੇ ਵਾਰਡ ਡਿਫੈਂਸ ਕਮੇਟੀ ਦੇ ਗਠਨ ਦੀ ਸ਼ੁਰੂਆਤ ਕੀਤੀ ਹੈ।
ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ, ਡੀਜੀਪੀ ਨੇ ਦਿੱਤੀ ਜਾਣਕਾਰੀ
ਪੰਜਾਬ ਦੇ ਹਰ ਪਿੰਡ ਚੇ ਵਾਰਡ ‘ਚ ਨਸ਼ੇ ਖਿਲਾਫ਼ ਲੜਨ ਦੇ ਲਈ ਡਿਫੈਂਸ ਕਮੇਟੀਆਂ ਦਾ ਗਠਨ ਜ਼ਮੀਨੀ ਪੱਧਰ ‘ਤੇ ਕੀਤਾ ਜਾਵੇਗਾ। ਕਮੇਟੀਆਂ ‘ਚ ਪੁਲਿਸ ਮੁਲਾਜ਼ਮ ਵੀ ਮੈਂਬਰ ਹੋਣਗੇ। ਬਿਨਾਂ ਕਿਸੇ ਦੇਰੀ ਦੇ ਐਸਐਚਓ ਨਸ਼ਾ ਤਸਕਰਾਂ ਖਿਲਾਫ਼ ਐਕਸ਼ਨ ਲਵੇਗਾ। ਹੁਣ ਤੱਕ 4,616 ਨਸ਼ਾ ਤਸਕਰਾਂ ਖਿਲਾਫ਼ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਸ਼ਿਕਾਇਤ ਕਰਨ ਵਾਲਿਆਂ ਦਾ ਨਾਮ ਮੁਕੰਮਲ ਤੌਰ ‘ਤੇ ਗੁਪਤ ਰੱਖਿਆ ਜਾਂਦਾ ਹੈ। ਗ੍ਰਾਮ ਡਿਫੈਂਸ ਕਮੇਟੀਆਂ ਜਾਂ ਵਾਰਡ ਡਿਫੈਂਸ ਕਮੇਟੀਆਂ ‘ਚ ਆਬਾਦੀ ਦੇ ਆਧਾਰ ‘ਤੇ 10 ਤੋਂ 20 ਮੈਂਬਰ ਹੋਣਗੇ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ 1 ਮਾਰਚ ਤੋਂ 1 ਹਜ਼ਾਰ ਕਿੱਲੋ ਤੋਂ ਵੱਧ ਹੈਰੋਇਨ, 20 ਹਜ਼ਾਰ ਕਿੱਲੋ ਚੂਰਾਪੋਸਤ, 374 ਕਿੱਲੋ ਗਾਂਜਾ, 3 ਕਰੋੜ ਤੋਂ ਵੱਧ ਟੈਬਲੇਟ ਤੇ 121 ਕਰੋੜ ਡਰੱਗ ਮੰਨੀ, 12 ਡਰੋਨ, 227 ਪਿਸਟਲ, 262 ਕਾਰਾਂ ਤੇ 400 ਤੋਂ ਵੱਧ ਬਾਈਕਾਂ ਬਰਾਮਦ ਕੀਤੀਆਂ ਗਈਆਂ ਹਨ। ਲੋਕਾਂ ਦੀਆਂ ਸੂਚਨਾਵਾਂ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਈ ਗਹੈ। ਜੋ ਨਸ਼ਿਆਂ ਤੋਂ ਪੀੜਤ ਲੋਕ ਹਨ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਤੱਕ ਪਹੁੰਚਾਉਣ ਲਈ ਡਿਫੈਂਸ ਕਮੇਟੀਆਂ ਦਾ ਹੀ ਕੰਮ ਹੋਵੇਗਾ। ਲੋਕ ਅੱਗੇ ਆਉਣ ਤੇ ਸੀਐਮ ਭਗਵੰਤ ਮਾਨ ਦਾ ਸਾਥ ਦੇਣ।