Home Crime Ludhiana ਗੋਲੀਬਾਰੀ ਮਾਮਲੇ ‘ਚ ਤਿੰਨ ਗ੍ਰਿਫ਼ਤਾਰ, ਬਲਾਕ ਸੰਮਤੀ ਦੀ ਜਿੱਤ ਰੈਲੀ ਦੌਰਾਨ...

Ludhiana ਗੋਲੀਬਾਰੀ ਮਾਮਲੇ ‘ਚ ਤਿੰਨ ਗ੍ਰਿਫ਼ਤਾਰ, ਬਲਾਕ ਸੰਮਤੀ ਦੀ ਜਿੱਤ ਰੈਲੀ ਦੌਰਾਨ ਹੋਈ ਸੀ ਝੜਪ

2
0

ਪੁਲਿਸ ਜਾਂਚ ‘ਚ ਪਤਾ ਚੱਲਿਆ ਹੈ ਕਿ ਕਾਂਗਰਸ ਉਮੀਦਵਾਰ ਜਸਬੀਰ ਸਿੰਘ ਨੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਫਾਇਰ ਕੀਤੇ ਸਨ।

ਲੁਧਿਆਣਾ ਚ ਬਲਾਕ ਸੰਮਤੀ ਦੀਆਂ ਚੋਣਾਂ ਚ ਜਿੱਤ ਦੇ ਜਸ਼ਨ ਦੌਰਾਨ ਹੋਈ ਹਿੰਸਕ ਝੜਪ ਤੇ ਗੋਲੀਬਾਰੀ ਨੂੰ ਲੈ ਕੇ ਪੁਲਿਸ ਨੇ ਐਕਸ਼ਨ ਲਿਆ ਹੈ। ਪੁਲਿਸ ਨੇ ਇਸ ਮਾਮਲੇ ਚ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਪੂਰੀ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਆਮ ਆਦਮੀ ਪਾਰਟੀ ਆਗੂ ਵੱਲੋਂ ਬਚਿੱਤਰ ਨਗਰ ਦੀ ਗਲੀ ਨੰਬਰ-3 ਚ ਧੰਨਵਾਦ ਰੈਲੀ ਕੱਢੀ ਜਾ ਰਹੀ ਸੀ। ਇਸ ਦੌਰਾਨ ਕਾਂਗਰਸ ਦੇ ਹਾਰਨ ਵਾਲੇ ਉਮੀਦਵਾਰ ਜਸਬੀਰ ਸਿੰਘ ਤੇ ਉਸ ਦੇ ਸਾਥੀਆਂ ਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ।

ਤਿੰਨ ਗ੍ਰਿਫ਼ਤਾਰ, ਕਾਂਗਰਸ ਆਗੂ ਨੇ ਕੀਤੀ ਸੀ ਫਾਇਰਿੰਗ

ਪੁਲਿਸ ਜਾਂਚ ਚ ਪਤਾ ਚੱਲਿਆ ਹੈ ਕਿ ਕਾਂਗਰਸ ਉਮੀਦਵਾਰ ਜਸਬੀਰ ਸਿੰਘ ਨੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਫਾਇਰ ਕੀਤੇ ਸਨ। ਇਸ ਚ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਚਾਰਾਂ ਦੇ ਸਰੀਰ ਦੇ ਥੱਲੇ ਦੇ ਹਿੱਸੇ ਤੇ ਗੋਲੀਆਂ ਲੱਗੀਆਂ ਹਨ ਤੇ ਸਾਰੇ ਹੀ ਖ਼ਤਰੇ ਤੋਂ ਬਾਹਰ ਹਨ।
ਇਸ ਮਾਮਲੇ ਪੁਲਿਸ ਨੇ ਕਾਂਗਰਸ ਉਮੀਦਵਾਰ ਦੇ ਬੇਟੇ, ਪੂਜਾ ਨਾਮ ਦੀ ਮਹਿਲਾ ਤੇ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਪੀੜਤਾਂ ਦੇ ਬਿਆਨਾਂ ਚ 5-6 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਦੋਂ ਕਿ ਕੁੱਝ ਹੋਰ ਅਣਪਛਾਤੇ ਵੀ ਇਸ ਚ ਮੌਜੂਦ ਹਨ।

ਕਾਂਗਰਸ ਨੇਤਾ ਤੇ ਇਲਜ਼ਾਮ

ਹਸਪਤਾਲ ਚ ਦਾਖਲ ਜ਼ਖਮੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਲਾਕੇ ਚ ਇੱਕ ਧੰਨਵਾਦ ਰੈਲੀ ਦਾ ਆਯੋਜਨ ਕਰ ਰਿਹਾ ਸੀ। ਇਸ ਤੋਂ ਬਾਅਦ, ਕਾਂਗਰਸੀ ਨੇਤਾ ਜਸਬੀਰ ਸਿੰਘ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਉਸ ਨੂੰ ਕੁੱਝ ਨਹੀਂ ਕਿਹਾ। ਉਹ ਗੁੱਸੇ ਚ ਆ ਗਿਆ ਤੇ ਲੜਨ ਲੱਗ ਪਿਆ। ਉਸ ਦੀ ਕਈ ਲੋਕਾਂ ਨਾਲ ਝੜਪ ਹੋਈ ਤੇ ਉਸ ਨੇ ਗੋਲੀਬਾਰੀ ਕੀਤੀ। ਰਵਿੰਦਰ ਦੇ ਅਨੁਸਾਰ, 15 ਤੋਂ 20 ਗੋਲੀਆਂ ਚਲਾਈਆਂ ਗਈਆਂ। ਪਿੰਡ ਦੇ ਤਿੰਨ ਤੋਂ ਚਾਰ ਲੋਕ ਜ਼ਖਮੀ ਹੋਏ। ਜ਼ਖਮੀਆਂ ਦੀਆਂ ਲੱਤਾਂ ਚ ਗੋਲੀਆਂ ਲੱਗੀਆਂ ਸਨ।

ਆਪ ਨੇਤਾ ਨੇ ਕਿਹਾ, ਧੰਨਵਾਦ ਰੈਲੀ ਦੌਰਾਨ ਚਲੀਆਂ ਗੋਲੀਆਂ

ਆਮ ਆਦਮੀ ਪਾਰਟੀ ਦੇ ਆਗੂ ਜਤਿੰਦਰਪਾਲ ਸਿੰਘ ਗਾਬੜੀਆ ਨੇ ਕਿਹਾ ਕਿ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕੱਲ੍ਹ ਸਮਾਪਤ ਹੋਈਆਂ। ਸਾਡੇ ਦੋਵੇਂ ਆਪ ਉਮੀਦਵਾਰ, ਬਚਿਤਰ ਨਗਰ ਤੋਂ ਸੋਨੂੰ ਗਿੱਲ ਤੇ ਸੁਮਿਤ ਸਿੰਘ ਖੰਨਾ ਜਿੱਤ ਗਏ। ਅੱਜ ਅਸੀਂ ਇੱਕ ਧੰਨਵਾਦ ਰੈਲੀ ਕਰ ਰਹੇ ਸੀ। ਕਾਂਗਰਸੀ ਆਗੂ ਜਸਬੀਰ ਸਿੰਘ ਨੇ ਗੋਲੀਬਾਰੀ ਕੀਤੀ। ਸਾਡੇ ਚਾਰ ਮੈਂਬਰ ਜ਼ਖਮੀ ਹੋ ਗਏ। ਜਸਬੀਰ ਦੇ ਨਾਲ ਕਈ ਹੋਰ ਨੌਜਵਾਨ ਮੌਜੂਦ ਸਨ, ਜੋ ਮੌਕੇ ਤੋਂ ਭੱਜ ਗਏ।

ਕਾਂਗਰਸੀ ਨੇਤਾ ਤੋਂ ਹਾਰ ਬਰਦਾਸ਼ਤ ਨਹੀਂ

ਹਸਪਤਾਲ ਚ ਜ਼ਖਮੀ ਹੋਏ ਆਪ ਸਮਰਥਕ ਗੁਰਮੁਖ ਸਿੰਘ ਨੇ ਕਿਹਾ, ਸਾਡਾ ਉਮੀਦਵਾਰ ਜਿੱਤ ਗਿਆ ਸੀ। ਅਸੀਂ ਧੰਨਵਾਦ ਰੈਲੀ ਕਰ ਰਹੇ ਸੀ ਜਦੋਂ ਕਾਂਗਰਸੀ ਨੇਤਾ ਜਸਬੀਰ ਸਿੰਘ ਆਪਣੇ ਕੁੱਝ ਸਾਥੀਆਂ ਨਾਲ ਇੱਕ ਗੁਆਂਢ ਦੀ ਔਰਤ ਦੇ ਘਰ ਪਹੁੰਚੇ। ਉਹ ਹਾਰ ਬਰਦਾਸ਼ਤ ਨਹੀਂ ਕਰ ਸਕਿਆ। ਉਸ ਨੇ ਗੋਲੀ ਚਲਾ ਦਿੱਤੀ।

LEAVE A REPLY

Please enter your comment!
Please enter your name here