ਪੰਜਾਬ ਸਰਕਾਰ ਮਹਿਲਾ ਵਨਡੇ ਕ੍ਰਿਕਟ ਵਰਲਡ ਕੱਪ ਜਿੱਤਣ ਵਾਲੀਆਂ ਪੰਜਾਬ ਦੀਆਂ ਖਿਡਾਰਣਾਂ ਨੂੰ ਸਨਮਾਨਿਤ ਕਰੇਗੀ।
ਮੁੱਲਾਂਪਰੁ, ਨਿਊ ਚੰਡੀਗੜ੍ਹ ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਅੱਜ ਵੀਰਵਾਰ ਨੂੰ ਪਹਿਲੀ ਵਾਰ ਇੰਟਰਨੈਸ਼ਲ ਟੀ-20 ਮੈਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਮਹਿਲਾ ਵਨਡੇ ਕ੍ਰਿਕਟ ਵਰਲਡ ਕੱਪ ਜਿੱਤਣ ਵਾਲੀਆਂ ਪੰਜਾਬ ਦੀਆਂ ਖਿਡਾਰਣਾਂ ਨੂੰ ਸਨਮਾਨਿਤ ਕਰੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਤੇ ਮੌਜੂਦਾ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਦੇ ਨਾਮ ‘ਤੇ ਬਣੇ ਸਟੈਂਡਸ ਦਾ ਉਦਘਾਟਨ ਹੋਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਅੱਜ 11 ਦਿਸੰਬਰ ਸ਼ਾਮ 5:30 ਵਜੇ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀਆਂ ਪੰਜਾਬਣ ਖਿਡਾਰਨਾਂ ਹਰਮਨਪ੍ਰੀਤ ਕੌਰ (ਕਪਤਾਨ), ਅਮਨਜੋਤ ਕੌਰ, ਹਰਲੀਨ ਕੌਰ ਦਿਓਲ ਅਤੇ ਉਨ੍ਹਾਂ ਦੇ ਕੋਚਿੰਗ ਸਟਾਫ਼ ਨੂੰ ਮੁੱਲਾਂਪੁਰ ਦੇ ਨਵੇਂ ਸਟੇਡੀਅਮ ਵਿੱਚ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ..ਸਟੇਡੀਅਮ ਵਿੱਚ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਦੇ ਨਾਮ ਤੇ ਬਣੇ ਸਟੈਂਡ ਦਾ ਉਦਘਾਟਨ ਵੀ ਕੀਤਾ ਜਾਵੇਗਾ..ਚੱਕ ਦੇ ਇੰਡੀਆ..।
ਦੱਸ ਦੇਈਏ ਕਿ ਪੰਜਾਬ ‘ਚ ਪਹਿਲੀ ਵਾਰ ਕਿਸੀ ਮਹਿਲਾ ਕ੍ਰਿਕਟਰ ਦੇ ਨਾਮ ਸਟੈਂਡ ਹੋਣ ਜਾ ਰਿਹਾ ਹੈ। ਹਰਮਨਪ੍ਰੀਤ ਕੌਰ ਪਹਿਲੀ ਕ੍ਰਿਕਟਰ ਹਨ, ਜਿਨ੍ਹਾਂ ਦੇ ਨਾਮ ਇਹ ਸਟੈਂਡ ਹੋਣ ਜਾ ਰਿਹਾ ਹੈ।
ਪੰਜਾਬ ਕ੍ਰਿਕਟ ਐਸੋਸਿਏਸ਼ਨ ਵੱਲੋਂ 2022 ‘ਚ ਯੁਵਰਾਜ ਦੇ ਨਾਮ ਆਈਏਐਸ ਬਿੰਦਰਾ ਸਟੇਡੀਅਮ ਦਾ ਇੱਕ ਟੈਰੇਸ ਕੀਤਾ ਗਿਆ ਸੀ। 20 ਸਤੰਬਰ ਨੂੰ ਹੋਏ ਸਨਮਾਨ ਸਮਾਰੋਹ ‘ਚ ਨਾਰਥ ਪਵੇਲੀਅਨ ਯੁਵਰਾਜ ਸਿੰਘ ਦੇ ਨਾਮ ਤੇ ਸਾਊਥ ਪਵੇਲੀਅਨ ਹਰਭਜਨ ਸਿੰਘ ਦੇ ਨਾਲ ਕੀਤਾ ਗਿਆ ਸੀ। ਨਵੇਂ ਸਟੇਡੀਅਮ ‘ਚ ਹਰਭਜਨ ਸਿੰਘ ਦਾ ਸਟੈਂਡ ਸੀ ਤੇ ਹੁਣ ਯੁਵਰਾਜ ਸਿੰਘ ਦਾ ਨਾਮ ਵੀ ਇਸ ‘ਚ ਸ਼ਾਮਲ ਕੀਤਾ ਜਾਵੇਗਾ।