ਐਸਜੀਪੀਸੀ ਨੇ ਜਾਂਚ ਕਮੇਟੀ ਬਣਾਈ ਸੀ ਤੇ ਇਸ ਮਾਮਲੇ ‘ਚ ਜਾਂਚ ਕਮੇਟੀ ਅੱਜ ਐਸਜੀਪੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਰਿਪੋਰਟ ਸੌੰਪ ਸਕਦੀ ਹੈ।
ਬੀਤੀ ਦਿਨੀਂ ਕਾਂਗਰਸ ਸਾਂਸਦ ਰਾਹੁਲ ਗਾਂਧੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ‘ਚ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਰਾਹੁਲ ਨੂੰ ਸਿਰੋਪਾ ਦੇਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਵੀ ਸਿੱਖ ਜਥੇਬੰਦੀਆਂ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ। ਮਾਮਲੇ ‘ਚ ਐਸਜੀਪੀਸੀ ਨੇ ਕਾਰਵਾਈ ਕਰਨ ਦੇ ਗੱਲ ਵੀ ਕਹੀ ਸੀ।
ਐਸਜੀਪੀਸੀ ਨੇ ਜਾਂਚ ਕਮੇਟੀ ਬਣਾਈ ਸੀ ਤੇ ਇਸ ਮਾਮਲੇ ‘ਚ ਜਾਂਚ ਕਮੇਟੀ ਅੱਜ ਐਸਜੀਪੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਰਿਪੋਰਟ ਸੌੰਪ ਸਕਦੀ ਹੈ। ਉੱਥੇ ਹੀ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ, ਹੈੱਡ ਗ੍ਰੰਥੀ ਤੇ ਮੁੱਖ ਸੇਵਾਦਾਰ ਸਮੇਤ ਇੱਕ ਕਰਮਚਾਰੀ ਨੂੰ ਇਸ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। ਜਲਦੀ ਹੀ ਐਸੀਜੀਪੀਸੀ ਪ੍ਰਧਾਨ ਇਸ ਮਾਮਲੇ ‘ਚ ਕਾਰਵਾਈ ਦੇ ਹੁਕਮ ਦੇ ਸਕਦੇ ਹਨ ਤੇ ਇਸ ਨੂੰ ਲੈ ਕੇ ਨੋਟ ਵੀ ਜਾਰੀ ਕਰ ਸਕਦੇ ਹਨ।
ਰਾਹੁਲ ਦੇ ਪੱਖ ‘ਚ ਆਈ SGPC ਮੈਂਬਰ
ਉੱਥੀ ਹੀ ਦੂਜੇ ਪਾਸੇ ਐਸਜੀਪੀਸੀ ਦੀ ਮਹਿਲਾ ਮੈਂਬਰ ਕਿਰਨਜੋਤ ਕੌਰ ਨੇ ਰਾਹੁਲ ਗਾਂਧੀ ਸਿਰੋਪਾਓ ਵਿਵਾਦ ‘ਚ ਆਗੂ ਦੇ ਹੱਕ ‘ਚ ਫੇਸਬੁੱਕ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ- ਮੇਰੀ ਗੱਲ ਬੜੇ ਲੋਕਾਂ ਨੂੰ ਚੰਗੀ ਨਹੀਂ ਲਗਣੀ ਪਰ ਮੈਂ ਕਰਨਾ ਚਾਹੁੰਦੀ ਹਾਂ। ਜੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਕੌਮ ਨੇ ਬਖਸ਼ਿਆ ਨਹੀਂ। ਹਿਸਾਬ ਬਰਾਬਰ। ਉਸ ਦੇ ਪੋਤਰੇ ਦਾ ਕੀ ਦੋਸ਼ ਜੋ ਆਪ ਉਸ ਵਕਤ ਬੱਚਾ ਸੀ ?
ਰਾਹੁਲ ਗਾਂਧੀ ਇਕ ਨਿਮਾਣੇ ਬੰਦੇ ਵਾਂਗੂ ਕਈ ਵਾਰ ਦਰਬਾਰ ਸਾਹਿਬ ਆਇਆ ਹੈ ਤੇ ਉਸ ਨੇ ਸਿੱਖਾਂ ਖਿਲਾਫ ਕੋਈ ਗੱਲ ਨਹੀਂ ਕੀਤੀ। ਇਸ ਲਈ ਦਾਦੀ ਦੇ ਗੁਨਾਹਾਂ ਲਈ ਉਹ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ।