Home Desh Jalandhar ਪਹੁੰਚੇ IPL ਚੇਅਰਮੈਨ ਅਰੁਣ ਧੂਮਲ, ਬੰਗਲੌਰ ‘ਚ ਹੋਈ ਭਗਦੜ ‘ਤੇ ਬੋਲੇ-...

Jalandhar ਪਹੁੰਚੇ IPL ਚੇਅਰਮੈਨ ਅਰੁਣ ਧੂਮਲ, ਬੰਗਲੌਰ ‘ਚ ਹੋਈ ਭਗਦੜ ‘ਤੇ ਬੋਲੇ- BCCI ਨੂੰ ਨਹੀਂ ਸੀ ਜਾਣਕਾਰੀ

101
0

ਬੰਗਲੌਰ ਦੇ ਚਿੰਨਾਸਵਾਮੀ ਸੇਟਡਿਅਮ ਚ ਹੋਈ ਇਸ ਘਟਨਾ ‘ਤੇ ਅਰੁਣ ਧੂਮਲ ਨੇ ਕਿਹਾ- ਇਹ ਘਟਨਾ ਬਹੁੱਤ ਦੁਖਦ ਹੈ।

ਬੰਗਲੌਰ ‘ਚ ਬੁੱਧਵਾਰ ਨੂੰ ਰਾਇਲ ਚੈਲੇਂਜਰਸ ਬੈਂਗਲੌਰ (ਆਰਸੀਬੀ) ਦੀ ਵਿਕਟਰੀ ਪਰੇਡ ਦੌਰਾਨ ਭਗਦੜ ਮੱਚਣ ਕਾਰਨ 11 ਲੋਕਾਂ ਦੀ ਮੌਤ ‘ਤੇ ਆਈਪੀਐਲ ਚੇਅਰਮੈਨ ਅਰੁਣ ਧੂਮਲ ਨੇ ਦੁੱਖ ਜਤਾਇਆ ਹੈ। ਜਲੰਧਰ ਪਹੁੰਚੇ ਅਰੁਣ ਧੂਮਲ ਨੇ ਕਿਹਾ ਕਿ ਬੀਸੀਸੀਆਈ ਨੂੰ ਇਸ ਪ੍ਰੋਗਰਾਮ ਦੀ ਕੋਈ ਜਾਣਕਾਰੀ ਨਹੀਂ ਸੀ ਤੇ ਇਸ ਮਾਮਲੇ ਦੀ ਸਖ਼ਤੀ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਰਨਾਟਕ ਦੇ ਸੀਐਮ ਖੁੱਦ ਉੱਥੇ ਮੌਜ਼ੂਦ ਸਨ ਤਾਂ ਪੁਲਿਸ ਕੀ ਕਰ ਰਹੀ ਸੀ। ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਹੋਣ ਚਾਹੀਦੀ ਹੈ।
ਚਿੰਨਾਸਵਾਮੀ ਸੇਟਡਿਅਮ ‘ਚ ਹੋਈ ਇਸ ਘਟਨਾ ‘ਤੇ ਅਰੁਣ ਧੂਮਲ ਨੇ ਕਿਹਾ- ਇਹ ਘਟਨਾ ਬਹੁੱਤ ਦੁਖਦ ਹੈ। ਇਸ ਦੇ ਕਾਰਨ ਪ੍ਰਸ਼ਾਸਨ ਨੂੰ ਪਤਾ ਕਰਨੇ ਚਾਹੀਦੇ ਹਨ। ਜਿੱਥੇ ਸੀਐਮ ਖੁੱਦ ਮੌਜ਼ੂਦ ਹੋਣ ਤਾਂ ਉੱਥੇ ਕਈ ਪ੍ਰਟੋਕੋਲ ਫਾਲੋ ਕੀਤੇ ਜਾਂਦੇ ਹਨ, ਪੁਲਿਸ ਦੇ ਪ੍ਰਬੰਧ ਸਖ਼ਤ ਹੁੰਦੇ ਹਨ, ਪਰ ਫਿਰ ਵੀ ਇਹ ਦੁਖਦ ਘਟਨਾ ਵਾਪਰ ਗਈ।

ਅਹਿਮਦਾਬਾਦ ‘ਚ ਹੀ ਆਈਪੀਐਲ ਖ਼ਤਮ ਹੋ ਗਿਆ ਸੀ- ਧੂਮਲ

ਆਈਪੀਐਲ ਚੇਅਰਮੈਨ ਅਰੁਣ ਧੂਮਲ ਨੇ ਕਿਹਾ ਕਿ ਬੀਸੀਸੀਆਈ ਨੇ ਆਈਪੀਐਲ ਦਾ ਸਫ਼ਲ ਆਯੋਜਨ ਕੀਤਾ ਤੇ ਆਈਪੀਐਲ ਦੀ ਟ੍ਰਾਫੀ ਆਰਸੀਬੀ ਨੂੰ ਅਹਿਮਦਾਬਾਦ ਸਟੇਡਿਅਮ ਵਿਖੇ ਦਿੱਤੀ ਗਈ। ਇਸ ਦੇ ਨਾਲ ਹੀ ਆਈਪੀਐਲ ਖ਼ਤਮ ਹੋ ਗਿਆ। ਬੀਸੀਸੀਆਈ ਨੂੰ ਬੰਗਲੌਰ ‘ਚ ਹੋਣ ਵਾਲੇ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਸੀ। ਇਹ ਜਿੱਤ ਦਾ ਜਸ਼ਨ ਦੁੱਖ ਵਿੱਚ ਬਦਲ ਗਿਆ। ਜਿੰਨਾ ਨੇ ਵੀ ਆਪਣਿਆਂ ਨੂੰ ਗਵਾਇਆ ਹੈ, ਉਨ੍ਹਾਂ ਨਾਲ ਮੇਰੀ ਸੰਵੇਦਨਾ ਹੈ।

ਮੁੱਖ ਮੰਤਰੀ ਨੇ ਨਿਆਂਇਕ ਜਾਂਚ ਦੇ ਹੁਕਮ ਦਿੱਤੇ

ਇਸ ਘਟਨਾ ‘ਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਲੋਕਾਂ ਦੀ ਭੀੜ ਨੇ ਗੇਟ ਤੋੜ ਦਿੱਤੇ, ਜਿਸ ਕਾਰਨ ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਸ਼ਿਵਕੁਮਾਰ ਨੇ ਕਿਹਾ, “ਲੋਕਾਂ ਦੀ ਭੀੜ ਨੇ ਗੇਟ ਤੋੜ ਦਿੱਤੇ। ਮੈਨੂੰ ਲੱਗਦਾ ਹੈ ਕਿ ਵੱਡੇ ਪੱਧਰ ‘ਤੇ ਭਗਦੜ ਹੋਈ। ਮੈਂ ਪੁਲਿਸ ਕਮਿਸ਼ਨਰ ਅਤੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਅਸੀਂ ਇਸ ਹਾਦਸੇ ‘ਤੇ ਨਜ਼ਰ ਰੱਖ ਰਹੇ ਹਾਂ, ਅਤੇ ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਹਾਂ।”
ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ, ਮੰਤਰੀ ਅਤੇ ਪੁਲਿਸ ਅਧਿਕਾਰੀ ਪਹਿਲਾਂ ਹੀ ਘਟਨਾ ਸਥਾਨ ਦਾ ਦੌਰਾ ਕਰ ਰਹੇ ਹਨ।
ਇਸ ਦੌਰਾਨ, ਰਾਜ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ, “ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 33 ਲੋਕ ਜ਼ਖਮੀ ਹੋ ਗਏ। ਇੱਥੇ 2-3 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।” ਉਨ੍ਹਾਂ ਇਹ ਵੀ ਕਿਹਾ ਕਿ ਸਟੇਡੀਅਮ ਵਿੱਚ ਸਿਰਫ਼ 35,000 ਦਰਸ਼ਕਾਂ ਦੀ ਸਮਰੱਥਾ ਸੀ। ਉਨ੍ਹਾਂ ਨੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ।

LEAVE A REPLY

Please enter your comment!
Please enter your name here