Home Crime Tarn Taran ‘ਚ IED ਬਰਾਮਦ, ਬੱਬਰ ਖਾਲਸਾ ਦੀ ਸਾਜ਼ਿਸ਼ ਨਾਕਾਮ

Tarn Taran ‘ਚ IED ਬਰਾਮਦ, ਬੱਬਰ ਖਾਲਸਾ ਦੀ ਸਾਜ਼ਿਸ਼ ਨਾਕਾਮ

56
0

IED ਨੂੰ ਡਿਸਪੋਜ਼ ਕਰਨ ਲਈ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ (EOD) ਟੀਮ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਤੇ ਬਾਅਦ ‘ਚ ਸਾਂਝੇ ਯਤਨਾਂ ‘ਚ ਇਸ ਨੂੰ ਨਸ਼ਟ ਕਰ ਦਿੱਤਾ ਗਿਆ।

ਐਂਟੀ ਗੈਂਗਸਟਰ ਟਾਸਕ ਫੋਰਸ ਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਵਾਈ ਕੀਤੀ ਹੈ। ਇਸ ਆਪ੍ਰੇਸ਼ਨ ਰਾਹੀਂ ਪੁਲਿਸ ਨੇ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਆਪਰੇਟਿਵ ਹਰਵਿੰਦਰ ਰਿੰਦਾ ਤੇ ਪਾਕਿਸਤਾਨ ਦੀ ISI ਦੀ ਹਮਾਇਤ ਪ੍ਰਾਪਤ ਅੱਤਵਾਦੀ ਲਖਬੀਰ ਉਰਫ ਲੰਡਾ ਦੁਆਰਾ ਦੀ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।
ਖੁਫੀਆ ਜਾਣਕਾਰੀ ਆਧਾਰ ‘ਤੇ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਇੱਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਬਰਾਮਦ ਕੀਤਾ ਗਿਆ। ਇਹ IED ਹਰਵਿੰਦਰ ਉਰਫ ਰਿੰਦਾ ਦੇ ਸਾਥੀਆਂ ਤੱਕ ਪਹੁੰਚਦਾ ਕਿ ਪੁਲਿਸ ਨੇ ਇਸ ਨੂੰ ਪਹਿਲਾਂ ਹੀ ਇਸ ਨੂੰ ਬਰਾਮਦ ਕਰ ਲਿਆ। ਇਸ ਤੋਂ ਬਾਅਦ IED ਨੂੰ ਨਿਯੰਤਰਿਤ ਵਿਸਫੋਟ ਲਈ ਸਾਵਧਾਨੀ ਨਾਲ ਇੱਕ ਸੁਰੱਖਿਅਤ ਜਗ੍ਹਾ ‘ਤੇ ਲਿਜਾਇਆ ਗਿਆ।
IED ਨੂੰ ਡਿਸਪੋਜ਼ ਕਰਨ ਲਈ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ (EOD) ਟੀਮ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਤੇ ਬਾਅਦ ‘ਚ ਸਾਂਝੇ ਯਤਨਾਂ ‘ਚ ਇਸ ਨੂੰ ਨਸ਼ਟ ਕਰ ਦਿੱਤਾ ਗਿਆ। ਤਰਨਤਾਰਨ ਦੇ ਪੁਲਿਸ ਸਟੇਸ਼ਨ ਸਿਰਹਾਲੀ ਵਿਖੇ ਵਿਸਫੋਟਕ ਐਕਟ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ।
ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਅਟੱਲ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

LEAVE A REPLY

Please enter your comment!
Please enter your name here