ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਸਥਿਤ ਰਾਓਵਾਲੀ ਸਾਹਮਣੇ ਪੰਜਾਬੀ ਬਾਗ ਵਿਖੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਹੋਈ
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਸਥਿਤ ਰਾਓਵਾਲੀ ਸਾਹਮਣੇ ਪੰਜਾਬੀ ਬਾਗ ਵਿਖੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਹੋਈ, ਜਿਸ ਵਿੱਚ ਕਾਰ ਨੁਕਸਾਨੀ ਗਈ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9:20 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਰਾਉਵਾਲੀ ਚੌਂਕ ਵਿਖੇ ਟਰੱਕ ਅਤੇ ਕਾਰ ਦੇ ਵਿੱਚ ਟੱਕਰ ਹੋਈ ਹੈ। ਐਸ ਐਸ ਐਫ ਟੀਮ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਇੱਕ ਟਰੱਕ ਨੰ:ਪੀਬੀ 08 ਈਵਾਈ 4723, ਜਿਸ ਨੂੰ ਰਕੇਸ਼ ਕੁਮਾਰ ਪੁੱਤਰ ਕਰਨੈਲ ਕੁਮਾਰ ਵਾਸੀ ਨੰਗਲ ਭੂਰ ਤਲਵਾੜਾ ਚਲਾ ਰਿਹਾ ਸੀ। ਜੋ ਜਲੰਧਰ ਤੋਂ ਟਾਂਡੇ ਵਾਲੀ ਸਾਈਡ ਨੂੰ ਜਾ ਰਿਹਾ ਸੀ ਨੇ ਅਚਾਨਕ ਆਪਣੀ ਲਾਈਨ ਬਦਲ ਕੇ ਦੂਸਰੀ ਲਾਈਨ ਵਿੱਚ ਜਾ ਰਹੀ ਬਰੀਜਾ ਕਾਰ ਨੰ: ਪੀਬੀ07 ਏਐਸ 9788 ਜਿਸ ਨੂੰ ਸੰਜੇ ਕੁਮਾਰ ਪੁੱਤਰ ਸੋਬਦ ਕੁਮਾਰ ਮੰਡਲ ਵਾਸੀ ਸੀ/52 ਪੰਜਾਬੀ ਬਾਗ ਰਾਓਵਾਲੀ ਚਲਾ ਰਿਹਾ ਸੀ ਨੂੰ ਟੱਕਰ ਮਾਰੀ।
ਟਰੱਕ ਵੱਲੋਂ ਦੂਜੀ ਲਾਈਨ ਵਿੱਚ ਜਾ ਕੇ ਮਾਰੀ ਟੱਕਰ ਕਾਰਨ ਬਰੀਜਾ ਕਾਰ ਨੁਕਸਾਨੀ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਐਸਐਸ ਐਫ ਟੀਮ ਵੱਲੋਂ ਦੋਵਾਂ ਵਾਹਨਾਂ ਨੂੰ ਸਾਈਡ ‘ਤੇ ਕਰਵਾ ਕੇ ਆਵਾਜਾਈ ਨੂੰ ਚਾਲੂ ਰੱਖਿਆ ਅਤੇ ਇਸ ਹਾਦਸੇ ਸਬੰਧੀ ਥਾਣਾ ਮਕਸੂਦਾਂ ਨੂੰ ਸੂਚਿਤ ਕੀਤਾ ਗਿਆ ਤੇ ਦੋਵੇਂ ਵਾਹਨਾਂ ਨੂੰ ਥਾਣਾ ਮਕਸੂਦਾਂ ਤੋਂ ਪਹੁੰਚੇ ਏਐਸਆਈ ਕੇਵਲ ਸਿੰਘ ਦੇ ਹਵਾਲੇ ਕੀਤਾ ਗਿਆ।