Home Crime ਸੇਵਾਮੁਕਤ SI ਨੇ ਮਹਿਲਾ ਨੂੰ ਕਾਰ ਨਾਲ ਕੁਚਲਣ ਦੀ ਕੀਤੀ ਕੋਸ਼ਿਸ਼, ਪੀੜਤਾ...

ਸੇਵਾਮੁਕਤ SI ਨੇ ਮਹਿਲਾ ਨੂੰ ਕਾਰ ਨਾਲ ਕੁਚਲਣ ਦੀ ਕੀਤੀ ਕੋਸ਼ਿਸ਼, ਪੀੜਤਾ ਦਾ ਇਲਜ਼ਾਮ- ਇੰਸਪੈਕਟਰ ਰੱਖਦਾ ਸੀ ਬੁਰੀ ਨਜ਼ਰ

60
0

ਜ਼ਖਮੀ ਔਰਤ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਘਰੋਂ ਸਕੂਟੀ ‘ਤੇ ਨਿਕਲੀ ਸੀ।

ਕਪੂਰਥਲਾ ਦੇ ਸੰਤਨਪੁਰਾ ਇਲਾਕੇ ‘ਚ ਇੱਕ ਸੇਵਾਮੁਕਤ ਸਬ-ਇੰਸਪੈਕਟਰ (ਐਸਆਈ)’ਤੇ ਇੱਕ ਔਰਤ ਨੇ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ 30 ਜੁਲਾਈ ਦੀ ਸ਼ਾਮ ਨੂੰ ਵਾਪਰੀ ਸੀ ਤੇ ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਇਸ ਵੇਲੇ ਜ਼ਖਮੀ ਔਰਤ ਗੁਰਪ੍ਰੀਤ ਕੌਰ ਉਰਫ਼ ਪ੍ਰੀਤੀ ਸਿਵਲ ਹਸਪਤਾਲ ‘ਚ ਇਲਾਜ ਅਧੀਨ ਹੈ।
ਜ਼ਖਮੀ ਔਰਤ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਘਰੋਂ ਸਕੂਟੀ ‘ਤੇ ਨਿਕਲੀ ਸੀ, ਜਦੋਂ ਸੇਵਾਮੁਕਤ ਐਸਆਈ ਬਲਜੀਤ ਸਿੰਘ, ਜੋ ਇਲਾਕੇ ‘ਚ ਨਵਾਂ ਘਰ ਬਣਾ ਰਿਹਾ ਨੇ ਉਸ ਨੂੰ ਪਲਾਟ ‘ਤੇ ਬੁਲਾਇਆ। ਨਿਸ਼ਾਨ ਸਿੰਘ ਪਹਿਲਾਂ ਹੀ ਉੱਥੇ ਮੌਜੂਦ ਸੀ ਅਤੇ ਦੋਵੇਂ ਸ਼ਰਾਬ ਪੀ ਰਹੇ ਸਨ। ਜਿਵੇਂ ਹੀ ਉਹ ਉੱਥੇ ਪਹੁੰਚੀ, ਬਲਜੀਤ ਸਿੰਘ ਨੇ ਉਸ ‘ਤੇ ਅਸ਼ਲੀਲ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਕਰਨ ‘ਤੇ, ਐਸਆਈ ਨੇ ਸ਼ਰਾਬ ਨਾਲ ਭਰਿਆ ਗਲਾਸ ਉਸਦੇ ਮੂੰਹ ‘ਤੇ ਸੁੱਟ ਦਿੱਤਾ।
ਇਸ ਤੋਂ ਬਾਅਦ ਪ੍ਰੀਤੀ ਨੇ ਤੁਰੰਤ ਪੁਲਿਸ ਸਟੇਸ਼ਨ ਸਿਟੀ ਕਪੂਰਥਲਾ ਦੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ, ਦੋਵੇਂ ਦੋਸ਼ੀ ਇੱਕ ਕਾਰ (PB09 T 0862) ਵਿੱਚ ਭੱਜਣ ਲੱਗੇ। ਜਦੋਂ ਔਰਤ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਤੇਜ਼ ਰਫ਼ਤਾਰ ਕਾਰ ਨਾਲ ਉਸਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਨਾਲ, ਪ੍ਰੀਤੀ ਦਾ ਚਾਰ ਸਾਲ ਦਾ ਬੱਚਾ ਵਾਲ-ਵਾਲ ਬਚ ਗਿਆ।

ਲਿਵ-ਇਨ ‘ਚ ਰਹਿੰਦੀ ਸੀ ਮਹਿਲਾ, ਪਾਰਟਨਰ ਦੀ ਮੌਤ ਤੋਂ ਬਾਅਦ SI ਰੱਖਦਾ ਸੀ ਬੁਰੀ ਨਜ਼ਰ

ਪੀੜਤ ਔਰਤ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਪਹਿਲਾਂ ਇੱਕ ਇੰਸਪੈਕਟਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਉਸ ਤੋਂ ਉਸਦਾ ਇੱਕ ਪੁੱਤਰ ਵੀ ਹੈ। ਇੰਸਪੈਕਟਰ ਦੀ ਮੌਤ ਤੋਂ ਬਾਅਦ, ਐਸਆਈ ਬਲਜੀਤ ਸਿੰਘ ਨੇ ਉਸ ‘ਤੇ ਬੁਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ, ਡੀਐਸਪੀ ਦੀਪ ਕਰਨ ਨੇ ਕਿਹਾ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਮਾਮਲੇ ‘ਚ ਦੋਵਾਂ ਧਿਰਾਂ ਨੂੰ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਜਿਸ ਵਿਅਕਤੀ ‘ਤੇ ਦੋਸ਼ ਹੈ, ਉਹ ਪੰਜਾਬ ਪੁਲਿਸ ਤੋਂ ਸੇਵਾਮੁਕਤ ਹੋ ਚੁੱਕਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here