ਬਿਮਾਰੀਆਂ ਦੇ ਇਲਾਜ ਲਈ ਜਰੂਰੀ ਹੈ ਐਂਟੀਮਾਈਕਰੋਬੀਅਲ ਜਾਗਰੂਕਤਾ: ਡਾ ਮਨੂੰ ਚੋਪੜਾ 
ਸਿਹਤ ਵਿਭਾਗ ਵਲੋਂ ਮਦਰ ਮੈਰੀ ਨਰਸਿੰਗ ਇੰਸਟੀਚਿਊਟ ਵਿਖੇ ਵਿਸ਼ਵ ਐਂਟੀ ਮਾਇਕ੍ਰੋਬੀਅਲ ਸੰਬੰਧੀ ਸੈਮੀਨਾਰ ਆਯੋਜਿਤ
ਹੁਸ਼ਿਆਰਪੁਰ 25 ਨਵੰਬਰ 2024 (ਨੀਰਜ ਸਹੋਤਾ ਅਤੇ ਧਰਮਵੀਰ ਸਿੰਘ )
ਐਂਟੀ ਮਾਈਕਰੋਬੀਅਲ ਹਫ਼ਤੇ ਸੰਬੰਧੀ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਦਰ ਮੈਰੀ ਨਰਸਿੰਗ ਇੰਸਟੀਚਿਊਟ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ ਰਮਨਦੀਪ ਕੌਰ ਦੇ ਸਹਿਯੋਗ ਨਾਲ ਐਂਟੀ ਮਾਈਕਰੋਬੀਅਲ ਪ੍ਰਤੀਰੋਧ ਰੋਕਥਾਮ ਅਤੇ ਕੰਟਰੋਲ ਵਿਸ਼ੇ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਮਾਈਕ੍ਰੋਬਾਇਓਲੌਜਿਸਟ ਡਾ ਮਨੂੰ ਚੋਪੜਾ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਮੈਡਮ ਰਮਨਦੀਪ ਕੌਰ, ਕਾਲਜ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
ਇਸ ਮੌਕੇ ਡਾ ਮਨੂੰ ਚੋਪੜਾ ਵੱਲੋਂ ਐਂਟੀਮਾਈਕਰੋਬੀਅਲ ਜਾਗਰੂਕਤਾ ਕਿਉਂ ਜਰੂਰੀ ਹੈ ਸੰਬੰਧੀ ਪੀਪੀਟੀ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਿਮਾਰੀ ਨੂੰ ਠੀਕ ਕਰਨ ਲਈ ਵਰਤੀ ਜਾਂਦੀ ਐਂਟੀ ਮਾਈਕਰੋਬੀਅਲ ਡਰੱਗ ਦੇ ਇਸਤੇਮਾਲ ਨਾਲ ਹੌਲੀ ਹੌਲੀ ਬੈਕਟੀਰੀਆ ਐਨੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਕਿ ਉਨ੍ਹਾਂ ਉਪਰ ਇਹਨਾਂ ਡਰਗਜ ਦਾ ਪ੍ਰਭਾਵ ਘੱਟ ਜਾਂਦਾ ਹੈ। ਜਿਸ ਨਾਲ ਬਿਮਾਰੀ ਨੂੰ ਠੀਕ ਕਰਨ ਲਈ ਕਠਨਾਈ ਆਉਂਦੀ ਹੈ। ਰੋਗਾਣੂਨਾਸ਼ਕ ਪ੍ਰਤੀਰੋਧ ਪ੍ਰਤੀ ਜਾਗਰੂਕਤਾ ਵਧਾਉਣ ਦਾ ਮੁੱਖ ਮਕਸਦ ਹੈ ਡਰੱਗ ਰੋਧਕ ਲਾਗਾਂ ਦੇ ਹੋਰ ਉਭਰਨ ਅਤੇ ਫੈਲਣ ਤੋਂ ਬਚਣ ਲਈ, ਆਮ ਲੋਕਾਂ, ਸਿਹਤ ਕਰਮੀਆਂ ਵਿਚ ਐਂਟੀ ਮਾਈਕਰੋਬੀਅਲ ਦੀ ਜਿੰਮੇਵਾਰੀ ਨਾਲ ਵਰਤੋਂ ਕਰਨ ਲਈ ਵਧੀਆ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ। ਉਹਨਾਂ ਦੱਸਿਆ ਕਿ ਐਂਟੀਬਾਉਟਿਕਸ ਦਾ ਲੋੜੋਂ ਵੱਧ ਜਾਂ ਲੋੜੋਂ ਘੱਟ ਜਾਂ ਫਿਰ ਬੇਲੋੜਾ ਇਸਤੇਮਾਲ ਬੈਕਟੀਰੀਆ ਦੀ ਰਜਿਸਟੈਂਸ ਨੂੰ ਵਧਾ ਰਿਹਾ ਹੈ। ਜਿਸ ਕਰਕੇ ਉਸ ਉੱਪਰ ਦਵਾਈਆਂ ਦਾ ਅਸਰ ਘੱਟ ਹੋ ਰਿਹਾ ਹੈ ਤੇ ਬੈਕਟੀਰੀਆ ਸੁਪਰਬੱਗ ਵਿਚ ਬਦਲ ਰਿਹਾ ਹੈ। ਅਨਪੜ੍ਹਤਾ, ਅਗਿਆਨਤਾ, ਸਾਫ ਸਫਾਈ ਦੀ ਕਮੀ ਇਸ ਦੇ ਮੁੱਖ ਕਾਰਨ ਹਨ। ਆਮ ਲੋਕਾਂ ਵਿਚ ਇਸ ਪ੍ਰਤੀ ਜਾਗਰੂਕਤਾ ਫੈਲਾਅ ਕੇ ਸਾਫ ਸਫਾਈ ਤੇ ਖਾਸ ਤੌਰ ਤੇ ਹੱਥਾਂ ਦੀ ਸਫਾਈ ਨਾਲ ਇਸ ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ






































