Home Uncategorized ਹਰਦੀਪ ਸਿੰਘ ਮਾਨ ਨੇ ਥਾਣਾ ਸਤਨਾਮਪੁਰਾ ਦਾ ਚਾਰਜ ਸੰਭਾਲਿਆ

ਹਰਦੀਪ ਸਿੰਘ ਮਾਨ ਨੇ ਥਾਣਾ ਸਤਨਾਮਪੁਰਾ ਦਾ ਚਾਰਜ ਸੰਭਾਲਿਆ

78
0

ਹਰਦੀਪ ਸਿੰਘ ਮਾਨ ਨੇ ਥਾਣਾ ਸਤਨਾਮਪੁਰਾ ਦਾ ਚਾਰਜ ਸੰਭਾਲਿਆ

ਅਪਰਾਧਿਕ ਅਨਸਰਾਂ ਖਿਲਾਫ ਪੁਲਿਸ ਸਖ਼ਤੀ ਨਾਲ ਨਜਿੱਠੇਗੀ: ਹਰਦੀਪ ਸਿੰਘ ਮਾਨ

ਫਗਵਾੜਾ ( ਡਾ ਰਮਨ ) ਪੁਲਿਸ ਵਲੋਂ ਕੀਤੀਆ ਜਾ ਰਹੀਆ ਲਗਾਤਾਰ ਬਦਲੀਆ ਦੇ ਚੱਲਦੇ ਹਰਦੀਪ ਸਿੰਘ ਮਾਨ ਜੋ ਥਾਣਾ ਫਤੂਢੀਗਾ ਵਿਖੇ ਅਪਣੀਆ ਬੇਹਤਰੀਨ ਸੇਵਾਵਾਂ ਨਿਭਾ ਰਹੇ ਸਨ ਨੂੰ ਬਦਲ ਥਾਣਾ ਸਤਨਾਮਪੁਰਾ ਵਿਖੇ ਬਤੌਰ ਐਸ ਐਚ ੳ ਨਿਯੁਕਤ ਕੀਤਾ ਗਿਆ ਹੈ ਵਲੋਂ ਅਪਣਾ ਅਹੁਦਾ ਸੰਭਾਲਿਆ ਗਿਆ ਹੈ ਇਸ ਮੌਕੇ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਲਾਕੇ ਵਿੱਚੋਂ ਨਸਾ ਤਸਕਰਾਂ ਨੂੰ ਕਾਬੂ ਕਰ ਕੇ ਸਾਂਤਮਈ ਵਾਤਾਰਵਨ ਕਾਇਮ ਰੱਖਣਾ ਸਾਡਾ ਮੁੱਖ ਮਕਸਦ ਹੈ ਉਨ੍ਹਾਂ ਕਿਹਾ ਕਿ ਅਪਰਾਧਿਕ ਅਨਸਰਾਂ ਖਿਲਾਫ ਪੁਲਿਸ ਸਖਤੀ ਨਾਲ ਨਜਿੱਠੇਗੀ ਉਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਆਕਤੀ ਸੱਕੀ ਲੱਗਦਾ ਹੈ ਜਾਂ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ ਜਾਂ ਕਿਸੇ ਵੀ ਕਿਸਮ ਦੇ ਅਪਰਾਧ ਨਾਲ ਜੁੜਿਆ ਹੋਇਆ ਹੈ, ਤਾਂ ਉਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸਾਸਨ ਨਸਾ ਤਸਕਰਾਂ ਨੂੰ ਨੱਥ ਪਾਉਣ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਵਿੱਚ ਹੋਰ ਜ਼ਿਆਦਾ ਤੇਜੀ ਲਿਆਉਣ ਲਈ ਆਮ ਲੋਕਾਂ ਦਾ ਸਾਥ ਜਿਆਦਾ ਜਰੂਰੀ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਵਿਅਕਤੀ ਨਸਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਵੇਗਾ ਉਸ ਵਿਅਕਤੀ ਦਾ ਨਾਂਅ ਗੁਪਤ ਰੱਖਿਆ ਜਾਵੇਗਾ, ਜੇਕਰ ਸਾਰਾ ਸਮਾਜ ਨਸ਼ਿਆਂ ਖਿਲਾਫ ਡਟ ਕੇ ਖੜ੍ਹ ਜਾਵੇ ਤਾਂ ਨਸਾ ਸਮਗਲਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਸਕਦਾ ਹੈ

LEAVE A REPLY

Please enter your comment!
Please enter your name here