3 ਅਕਤੂਬਰ ਨੂੰ ਤਰਨਤਾਰਨ ਦੇ ਪਿੰਡ ਪੰਜਵੜ ਵਿੱਚ ਇੱਕ ਰੈਲੀ ਹੋਈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ
ਤਰਨਤਾਰਨ ਦੀ ਜ਼ਿਮਨੀ ਚੋਣ (By Election) ਲਈ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ (Harmeet Singh Sandhu) ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ, ਸੰਧੂ ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਹਾਲਾਂਕਿ ਉਸ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਨ ਪਰ ਹੁਣ ਹਾਲਾਤ ਵੀ ਬਦਲ ਗਏ ਹਨ ਅਤੇ ਪਾਰਟੀ ਵੀ। ਆਓ ਇਸ ਜ਼ਿਮਨੀ ਚੋਣ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੇ ਸਿਆਸੀ ਪਿਛੋਕੜ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ।
ਬੇਸ਼ੱਕ ਕਾਂਗਰਸ ਨੂੰ ਛੱਡ , ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਅਜ਼ਾਦ ਗਰੁੱਪ ਨਾਲ ਹੱਥ ਮਿਲਾਂਕੇ ਇੱਕ ਮਹਿਲਾ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆ ਹੈ, ਤਾਂ ਉੱਥੇ ਹੀ ਭਾਜਪਾ ਨੇ ਵੀ ਇੱਕ ਸਿੱਖ ਚਿਹਰੇ ਤੇ ਦਾਅ ਖੇਡਿਆ ਹੈ, ਭਾਜਪਾ ਨੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਹਲਕੇ ਦਾ ਅਜ਼ਰਬਰ ਬਣਾਇਆ ਹੈ।
ਹਰਮੀਤ ਸਿੰਘ ਸੰਧੂ
3 ਅਕਤੂਬਰ ਨੂੰ ਤਰਨਤਾਰਨ ਦੇ ਪਿੰਡ ਪੰਜਵੜ ਵਿੱਚ ਇੱਕ ਰੈਲੀ ਹੋਈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ,ਇਸੀ ਸੰਬੋਧਨ ਵਿਚਾਲੇ ਉਹਨਾਂ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਜ਼ਿਕਰ ਕਰਦਿਆਂ ਹਰਮੀਤ ਸਿੰਘ ਸੰਧੂ ਨੂੰ ਆਪਣੇ ਕੋਲ ਬਣਾਇਆ ਅਤੇ ਉਹਨਾਂ ਦਾ ਹੱਥ ਉੱਪਰ ਚੁੱਕ ਕੇ ਉਹਨਾਂ ਦੀ ਉਮੀਦਵਾਰੀ ਤੇ ਮੋਹਰ ਲਗਾ ਦਿੱਤੀ। ਹਾਲਾਂਕਿ ਉਹਨਾਂ ਨੂੰ ਪਾਰਟੀ ਨੇ ਪਹਿਲਾਂ ਹੀ ਹਲਕਾ ਇੰਚਾਰਜ ਬਣਾ ਰੱਖਿਆ ਸੀ।
ਹਰਮੀਤ ਸਿੰਘ ਸੰਧੂ ਇੱਕ ਸੀਨੀਅਰ ਲੀਡਰ ਹਨ, ਉਹ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਨ ਅਤੇ ਤਰਨਤਾਰਨ ਤੋਂ ਅਕਾਲੀ ਦੀ ਟਿਕਟ ਤੇ ਚੋਣ ਜਿੱਤ ਕੇ ਵਿਧਾਨ ਸਭਾ ਵੀ ਪਹੁੰਚ ਚੁੱਕੇ ਹਨ। ਪਰ ਅਕਾਲੀ ਦਲ ਵਿੱਚ ਹੋਈ ਸਿਆਸੀ ਹਲਚਲ ਵਿਚਾਲੇ ਉਹਨਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ (AAP) ਦਾ ਪੱਲਾ ਫੜਿਆ ਅਤੇ ਹੁਣ ਪਾਰਟੀ ਨੇ ਜ਼ਿਮਨੀ ਚੋਣ ਲਈ ਉਹਨਾਂ ਨੂੰ ਜਿੰਮੇਵਾਰੀ ਸੌਂਪੀ ਹੈ।
ਸੁਖਵਿੰਦਰ ਕੌਰ ਰੰਧਾਵਾ
ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਜ਼ਿਮਨੀ ਚੋਣ ਲਈ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਹਨਾਂ ਦਾ ਸਬੰਧ ਅਜ਼ਾਦ ਗਰੁੱਪ ਨਾਲ ਮੰਨਿਆ ਜਾਂਦਾ ਹੈ, ਇੱਥੇ ਅਜ਼ਾਦ ਗਰੁੱਪ ਬਾਰੇ ਵੀ ਜਾਣ ਲੈਂਦੇ ਹਾਂ, ਅਜ਼ਾਦ ਗਰੁੱਪ ਸਾਰੀਆਂ ਰਾਜਸੀ ਧਿਰਾਂ ਤੋਂ ਨਿਰਾਸ਼ ਹੋਕੇ ਇੱਕ ਵੱਖਰਾ ਵਿੰਗ ਬਣਿਆ ਸੀ, ਜਿਸ ਨੇ ਨਗਰ ਕੌਂਸਲ ਦੀਆਂ ਚੋਣਾਂ ਵੀ ਲੜੀਆਂ ਅਤੇ 25 ਵਾਰਡਾਂ ਵਿੱਚੋਂ 8 ਵਾਰਡ ਅਜ਼ਾਦ ਗਰੁੱਪ ਦੇ ਉਮੀਦਵਾਰਾਂ ਨੇ ਜਿੱਤੇ, ਹੁਣ ਉਹੀ ਅਜ਼ਾਦ ਗਰੁੱਪ ਵਿੱਚੋਂ ਸੁਖਜਿੰਦਰ ਕੌਰ ਰੰਧਾਵਾ ਨੂੰ ਅਕਾਲੀ ਦਲ ਨੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ।
ਹਰਜੀਤ ਸਿੰਘ ਸੰਧੂ
ਭਾਰਤੀ ਜਨਤਾ ਪਾਰਟੀ ਵੀ ਇਸ ਵਾਰ ਜ਼ਿਮਨੀ ਚੋਣ ਵਿੱਚ ਹਿੱਸਾ ਲੈਂਦੀ ਨਜ਼ਰ ਆਵੇਗੀ। ਪਾਰਟੀ ਨੇ ਇਸ ਚੋਣ ਲਈ ਇੱਕ ਸਿੱਖ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆ ਹੈ। ਹਰਜੀਤ ਸਿੰਘ ਸੰਧੂ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜਦੇ ਨਜ਼ਰ ਆਉਣਗੇ। ਜੇਕਰ ਹਰਜੀਤ ਸਿੰਘ ਸੰਧੂ ਦੇ ਸਿਆਸੀ ਕੈਰੀਅਰ ਵੱਲ ਝਾਤ ਮਾਰੀਏ ਤਾਂ ਉਹਨਾਂ ਨੇ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਨੌਜਵਾਨ ਵਿੰਗ ਯੂਥ ਅਕਾਲੀ ਦਲ ਵਿੱਚ ਸਾਮਿਲ ਹੋਕੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ।
ਉਹ ਸਾਲ 2022 ਵਿੱਚ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ, ਜਿੱਥੇ ਉਹਨਾਂ ਨੇ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਕੰਮ ਕੀਤਾ। ਜਿਸ ਕਾਰਨ ਉਹਨਾਂ ਨੂੰ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ ਬਣਾ ਦਿੱਤਾ ਗਿਆ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਕਰੀਬੀ ਮੰਨੇ ਜਾਂਦੇ ਹਰਜੀਤ ਸਿੰਘ ਸੰਧੂ ਹੁਣ ਵਿਧਾਨ ਸਭਾ ਦੀ ਚੋਣ ਵਿੱਚ ਉਮੀਦਵਾਰ ਵਜੋਂ ਵਿਚਰਨਗੇ।