Home latest News Jalandhar: China Dor ਨੇ ਇੱਕ ਹੋਰ ਵਿਅਕਤੀ ਨੂੰ ਬਣਾਇਆ ਸ਼ਿਕਾਰ, ਹਾਲਤ ਗੰਭੀਰ

Jalandhar: China Dor ਨੇ ਇੱਕ ਹੋਰ ਵਿਅਕਤੀ ਨੂੰ ਬਣਾਇਆ ਸ਼ਿਕਾਰ, ਹਾਲਤ ਗੰਭੀਰ

1
0

ਜ਼ਖ਼ਮੀ ਨੌਜਵਾਨ ਦੀ ਪਹਿਚਾਣ ਰੁਦਰਵੀਰ ਵਜੋਂ ਹੋਈ ਹੈ।

ਬਸੰਤ ਪੰਚਮੀ ਨੂੰ ਅਜੇ ਕੁੱਝ ਦਿਨ ਬਾਕੀ ਹਨ, ਪਰ ਇਸ ਤੋਂ ਪਹਿਲਾਂ ਹੀ ਬੱਚਿਆਂ ਤੇ ਨੌਜਵਾਨਾਂ ‘ਚ ਪਤੰਗਬਾਜ਼ੀ ਦਾ ਉਤਸ਼ਾਹ ਵੱਧ ਰਿਹਾ ਹੈ। ਇਸ ਮੌਸਮ ‘ਚ ਲੋਕ ਪਤੰਗਬਾਜ਼ੀ ਦਾ ਆਨੰਦ ਤਾਂ ਮਾਨ ਰਹੇ ਹਨ, ਪਰ ਇਹੀ ਪਤੰਗਬਾਜ਼ੀ ਲੋਕਾਂ ਦੀ ਜਾਨ ਦੀ ਦੁਸ਼ਮਣ ਵੀ ਬਣੀ ਹੋਈ ਹੈ ਤੇ ਇਸ ਦੇ ਪਿੱਛੇ ਸਭ ਤੋਂ ਵੱਡਾ ਤੇ ਇੱਕੋ-ਇੱਕ ਕਾਰਨ ਹੈ- ਚਾਈਨਾ ਡੋਰ।
ਚਾਈਨਾ ਡੋਰ ‘ਤੇ ਪੂਰੀ ਦਾ ਬੈਨ ਲੱਗਣ ਦੇ ਬਾਵਜੂਦ, ਪੰਜਾਬ ‘ਚ ਇਸ ਦੀ ਵਿਕਰੀ ਚੋਰੀ-ਛੁੱਪੇ ਜਾਰੀ ਹੈ। ਬਸੰਤ ਪੰਚਮੀ ਤੋਂ ਪਹਿਲਾਂ ਕਈ ਲੋਕ ਚਾਈਨਾ ਡੋਰ ਦੀ ਲਪੇਟ ‘ਚ ਆ ਚੁੱਕੇ ਹਨ। ਹੁਣ ਤਾਜ਼ਾ ਮਾਮਲਾ ਜਲੰਧਰ ਦਾ ਹੈ, ਜਿੱਥੇ ਚਾਈਨਾ ਡੋਰ ਨਾਲ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਨੌਜਵਾਨ ਦੀ ਪਹਿਚਾਣ ਰੁਦਰਵੀਰ ਵਜੋਂ ਹੋਈ ਹੈ। ਪਤੰਗ ਉਡਾਉਂਦੇ ਸਮੇਂ ਚਾਈਨਾ ਡੋਰ ਅਚਾਨਕ ਉਸ ਦੇ ਗਲੇ ‘ਚ ਫਸ ਗਈ, ਜਿਸ ਨਾਲ ਉਸ ਦੀ ਗਰਦਨ ‘ਤੇ ਡੂੰਘਾ ਜ਼ਖ਼ਮ ਬਣ ਗਿਆ। ਉਸ ਦੀ ਹਾਲਤ ਗੰਭੀਰ ਸੀ, ਕਿਉਂਕਿ ਚਾਈਨਾ ਡੋਰ ਨਾਲ ਜ਼ਖ਼ਮ ਗਰਦਨ ਅੰਦਰ ਤੱਕ ਕਾਫ਼ੀ ਗਹਿਰਾ ਸੀ। ਉਸ ਨੂੰ ਤੁਰੰਤ ਗਲੋਬਤ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ‘ਚ ਡਾਕਟਰਾਂ ਦੀ ਮਾਹਿਰ ਟੀਮ ਦੁਆਰਾ ਉਸ ਦਾ ਇਲਾਜ਼ ਕੀਤਾ ਗਿਆ।
ਹਸਪਤਾਲ ਨੇ ਦੱਸਿਆ ਕਿ ਰੁਦਰਵੀਰ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਲਿਆਂਦਾ ਗਿਆ ਸੀ। ਉਸ ਦੀ ਗਰਦਨ ‘ਤੇ ਡੂੰਘਾ ਜ਼ਖ਼ਮ ਸੀ। ਹਾਲਾਤ ਗੰਭੀਰ ਸੀ ਤੇ ਤੁਰੰਤ ਇਲਾਜ਼ ਦੀ ਜ਼ਰੂਰਤ ਸੀ, ਕਿਉਂਕਿ ਇਸ ਨਾਲ ਸਾਹ ਲੈਣ ਦੀ ਨਾਲੀ ਨੂੰ ਗੰਭੀਰ ਖ਼ਤਰਾ ਸੀ।
ਮਰੀਜ਼ ਦੀ ਕ੍ਰਿਟੀਕਲ ਕੇਅਰ ਜਾਂਚ ਕੀਤੀ ਗਈ, ਇਸ ਤੋਂ ਬਾਅਦ ਤੁਰੰਤ ਉਸ ਨੂੰ ਸਰਜੀਕਲ ਮਦਦ ਲਈ ਆਪਰੇਸ਼ਨ ਥਿਏਟਰ ‘ਚ ਪਹੁੰਚਿਆ ਗਿਆ। ਜਿੱਥੇ ਡਾ. ਰਾਜੀਵ ਸੂਦ ਨੇ ਉਸ ਦੀ ਸਰਜਰੀ ਕੀਤੀ। ਉਨ੍ਹਾਂ ਨਾਲ ਐਨਸਥਿਸੀਆ ਤੇ ਕ੍ਰਿਟੀਕਲ ਕੇਅਰ ਦੀ ਟੀਮ ਵੀ ਮੌਜੂਦ ਸੀ। ਮਰੀਜ਼ ਲਈ ਅਗਲੇ 24 ਤੋਂ 48 ਘੰਟੇ ਕਾਫੀ ਕ੍ਰਿਟਕਲ ਹਨ। ਹਸਪਤਾਲ ਉਸ ਤੋਂ ਬਾਅਦ ਕੋਈ ਬਿਆਨ ਜਾਰੀ ਕਰੇਗਾ।

LEAVE A REPLY

Please enter your comment!
Please enter your name here