ਜਲੰਧਰ ਦੇ ਆਦਮਪੁਰ ਇਲਾਕੇ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇੜੇ ਸ਼ੁੱਕਰਵਾਰ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਆਈ।
ਜਲੰਧਰ ਦੇ ਆਦਮਪੁਰ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇੜੇ ਦੋ ਬਾਈਕ ਸਵਾਰ ਹਮਲਾਵਰਾਂ ਨੇ ਪੁਰਾਣੀ ਰੰਜਿਸ਼ ਕਾਰਨ ਦਿਨ-ਦਿਹਾੜੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਕੇਸਰ ਧਾਮੀ ਆਪਣੇ ਦੋਸਤਾਂ ਨਾਲ ਬੁਲੇਟ ‘ਤੇ ਸਵਾਰ ਹੋ ਕੇ ਜਾ ਰਿਹਾ ਸੀ।
ਹਮਲਾਵਰ ਜੱਸਾ ਨਾਮ ਦੇ ਨੌਜਵਾਨ ਨੇ ਪਹਿਲਾਂ ਉਸ ਨੂੰ ਮੋਟਰਸਾਈਕਲ ਤੋਂ ਟੱਕਰ ਮਾਰ ਕੇ ਥੱਲ੍ਹੇ ਸੁੱਟਿਆ ਅਤੇ ਫਿਰ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਪੁਲਿਸ ਨੇ ਜਾਂਚ ਸ਼ੁਰੂ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਗੋਲੀਆਂ ਚੱਲਣ ਤੋਂ ਬਾਅਦ ਫੈਲੀ ਦਹਿਸ਼ਤ
ਜਲੰਧਰ ਦੇ ਆਦਮਪੁਰ ਇਲਾਕੇ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇੜੇ ਸ਼ੁੱਕਰਵਾਰ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਆਈ। ਹਮਲਾਵਰਾਂ ਨੇ ਪੁਰਾਣੀ ਰੰਜਿਸ਼ ਦਾ ਬਦਲਾ ਲੈਣ ਲਈ ਪਲਾਨਿੰਗ ਨਾਲ ਹਮਲਾ ਕੀਤਾ। ਸਦਰਾ ਸੋਢੀਆਂ ਦਾ ਰਹਿਣ ਵਾਲਾ ਕੇਸਰ ਧਾਮੀ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਆਇਆ ਸੀ।
ਜਾਣਕਾਰੀ ਮੁਤਾਬਕ ਕੇਸਰ ਧਾਮੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਦੋਸਤ ਭੂਪੇਂਦਰ ਸਿੰਘ ਨਾਲ ਰਹਿ ਰਿਹਾ ਸੀ। ਭੂਪੇਂਦਰ ਪਿਆਰਾ ਪਿੰਡ ਦਾ ਰਹਿਣ ਵਾਲਾ ਹੈ। ਕੇਸਰ, ਭੂਪੇਂਦਰ ਅਤੇ ਉਨ੍ਹਾਂ ਦਾ ਤੀਜਾ ਦੋਸਤ ਗਗਨ, ਸਾਰੇ ਇੱਕੋ ਬੁਲੇਟ ਮੋਟਰਸਾਈਕਲ ‘ਤੇ ਕਾਲਜ ਪਹੁੰਚੇ। ਦੁਪਹਿਰ 3 ਵਜੇ ਦੇ ਕਰੀਬ ਜਦੋਂ ਉਹ ਆਪਣਾ ਕਾਲਜ ਦਾ ਕੰਮ ਪੂਰਾ ਕਰਕੇ ਵਾਪਸ ਆ ਰਿਹਾ ਸੀ, ਤਾਂ ਉਡੀਕ ਕਰ ਰਹੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।
ਚਸ਼ਮਦੀਦਾਂ ਨੇ ਵਾਰਦਾਤ ਬਾਰੇ ਦੱਸਿਆ
ਚਸ਼ਮਦੀਦਾਂ ਅਤੇ ਪੁਲਿਸ ਦੇ ਅਨੁਸਾਰ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸਨ। ਹਮਲਾਵਰਾਂ ਵਿੱਚੋਂ ਇੱਕ ਦੀ ਪਛਾਣ ਜੱਸਾ ਵਜੋਂ ਹੋਈ ਹੈ, ਜੋ ਕਿ ਡਰੌਲੀ ਕਲਾਂ ਪਿੰਡ ਦਾ ਵਸਨੀਕ ਹੈ। ਜੱਸਾ ਨੇ ਕੇਸਰ ਦੀ ਬੁਲੇਟ ਨੂੰ ਆਪਣੀ ਬਾਈਕ ਨਾਲ ਮਾਰਿਆ, ਜਿਸ ਨਾਲ ਬਾਈਕ ਬੇਕਾਬੂ ਹੋ ਗਈ ਅਤੇ ਤਿੰਨੋਂ ਦੋਸਤ ਸੜਕ ‘ਤੇ ਡਿੱਗ ਪਏ।
ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ
ਦਿਨ-ਦਿਹਾੜੇ ਕੀਤੇ ਗਏ ਇਸ ਕਤਲ ਨੇ ਯੂਨੀਵਰਸਿਟੀ ਰੋਡ ‘ਤੇ ਸਨਸਨੀ ਫੈਲਾ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਵੱਡੀ ਗਿਣਤੀ ਵਿੱਚ ਲੋਕ ਅਤੇ ਵਿਦਿਆਰਥੀ ਇਕੱਠੇ ਹੋ ਗਏ। ਸਥਾਨਕ ਲੋਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਆਦਮਪੁਰ ਪੁਲਿਸ ਸਟੇਸ਼ਨ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਫੋਰੈਂਸਿਕ ਮਾਹਿਰਾਂ ਨਾਲ ਮੌਕੇ ‘ਤੇ ਪਹੁੰਚੀ ਅਤੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।