Home Crime ਕੈਨੇਡਾ ‘ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਸਿੰਘ ਧਾਲੀਵਾਲ ਦਾ ਕਤਲ, ਘਰ ‘ਚ...

ਕੈਨੇਡਾ ‘ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਸਿੰਘ ਧਾਲੀਵਾਲ ਦਾ ਕਤਲ, ਘਰ ‘ਚ ਵੜ ਕੇ ਮਾਰੀ ਗੋਲੀ

2
0

ਪੁਲਿਸ ਅਨੁਸਾਰ ਨਵਪ੍ਰੀਤ ਪਹਿਲੇ ਤੋਂ ਹੀ ਕਾਨੂੰਨੀ ਏਜੰਸੀਆਂ ਦੀ ਰਡਾਰ ‘ਤੇ ਸੀ ਤੇ ਉਸ ਦਾ ਨਾਮ ਬੀਸੀ ਗੈਂਗਵਾਰ ਕਨਫਲਿਕਟ ਨਾਲ ਜੁੜਿਆ ਰਿਹਾ।

ਕੈਨੇਡਾ ਚ ਬ੍ਰਿਟਸ਼ ਕੋਲੰਬੀਆ ਦੇ ਐਬਟਸਫੋਰਡ ਸ਼ਹਿਰ ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 9 ਜਨਵਰੀ ਦੁਪਹਿਰ ਦੇ ਸਮੇਂ ਬਦਮਾਸ਼ਾਂ ਨੇ ਘਰ ਚ ਵੜ ਕੇ ਉਸ ਨੂੰ ਗੋਲੀ ਮਾਰੀ। ਕੈਨੇਡਾ ਦੀ ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਸ਼ਨੀਵਾਰ ਨੂੰ ਮ੍ਰਿਤਕ ਦੀ ਪਹਿਚਾਣ ਜਨਤਕ ਕੀਤੀ।
ਪੁਲਿਸ ਅਨੁਸਾਰ ਨਵਪ੍ਰੀਤ ਪਹਿਲੇ ਤੋਂ ਹੀ ਕਾਨੂੰਨੀ ਏਜੰਸੀਆਂ ਦੀ ਰਡਾਰ ਤੇ ਸੀ ਤੇ ਉਸ ਦਾ ਨਾਮ ਬੀਸੀ ਗੈਂਗਵਾਰ ਕਨਫਲਿਕਟ ਨਾਲ ਜੁੜਿਆ ਰਿਹਾ। ਟੀਮ ਨੇ ਇਸ ਨੂੰ ਟਾਰਗੇਟ ਕਿਲਿੰਗ ਦੱਸਿਆ। ਇਸ ਵਿਚਕਾਰ ਗੈਂਗਸਟਰ ਡੋਨੀ ਬਲ ਤੇ ਮੁਹੱਬਤ ਰੰਧਾਵਾ ਨੇ ਇਹ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਇੰਟੀਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ 9 ਜਨਵਰੀ ਨੂੰ ਦੁਪਹਿਰ ਕਰੀਬ 12:38 ਵਜੇ ਐਬਟਸਫੋਰਡ ਪੁਲਿਸ ਨੂੰ ਸਿਸਿਕਨ ਡਰਾਈਵ ਦੇ 3200 ਬਲਾਕ ਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਮੌਕੇ ਤੇ ਪਹੁੰਚੀ ਪੁਲਿਸ ਟੀਮ ਨੂੰ ਇੱਕ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਹਾਲਤ ਚ ਦੇਖਿਆ। ਬੀਸੀ ਐਮਰਜੈਂਸੀ ਹੈਲਥ ਸਰਵਿਸਿਜ ਦੀ ਟੀਮ ਨੇ ਤੁਰੰਤ ਇਲਾਜ਼ ਦੀ ਕੋਸ਼ਿਸ਼ ਕੀਤੀ, ਪਰ ਨਵਪ੍ਰੀਤ ਨੇ ਮੌਕੇ ਤੇ ਹੀ ਦਮ ਤੋੜ੍ਹ ਦਿੱਤਾ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਇੰਟੀਗ੍ਰੇਟਡ ਹੋਮੀਸਾਈ ਇਨਵੈਸੀਟੀਗੇਸ਼ਨ ਟੀਮ ਨੂੰ ਸੌਂਪ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਚ ਇਹ ਸਾਫ਼ ਹੋਇਆ ਹੈ ਕਿ ਇਹ ਕੋਈ ਆਮ ਵਾਰਦਾਤ ਨਹੀਂ, ਬਲਕਿ ਪਲੈਨਡ ਤੇ ਟਾਰਗੇਟ ਕਿਲਿੰਗ ਸੀ। ਜਾਂਚ ਏਜੰਸੀਆਂ ਦੇ ਮੁਤਾਬਕ ਇਹ ਕਤਲ ਬ੍ਰਿਟਸ਼ ਕੋਲੰਬੀਆ ਚ ਚੱਲ ਰਹੇ ਗੈਂਗਵਾਰ ਨਾਲ ਜੁੜੀ ਹੋਈ ਹੈ। ਉੱਥੇ ਹੀ, ਸੋਸ਼ਲ ਮੀਡੀਆ ਤੇ ਗੈਂਗਸਟਰ ਡੋਨੀ ਬਲ ਤੇ ਮੁਹੱਬਤ ਰੰਧਾਵਾ ਨੇ ਨਵਪ੍ਰੀਤ ਸਿੰਘ ਧਾਲੀਵਾਲ ਦੇ ਕਤਲ ਦੀ ਜ਼ਿੰਮੇਵਾਰ ਲਈ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਨਵਪ੍ਰੀਤ ਉਨ੍ਹਾਂ ਨੂੰ ਮਾਰਨ ਦੀ ਉਡੀਕ ਚ ਸੀ, ਜੇਕਰ ਉਹ ਉਸ ਨੂੰ ਨਾ ਮਾਰਦੇ ਤਾਂ ਉਹ ਉਨ੍ਹਾਂ ਦਾ ਨੁਕਸਾਨ ਕਰ ਸਕਦਾ ਸੀ।

LEAVE A REPLY

Please enter your comment!
Please enter your name here