ਟੀਮ ਇੰਡੀਆ ਆਪਣੇ ਦੂਜੇ ਮੈਚ ਵਿੱਚ ਬੰਗਲਾਦੇਸ਼ ਨਾਲ ਟੱਕਰ ਲਵੇਗੀ।
ਇੱਕ ਪਾਸੇ ਜਿੱਥੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਤਣਾਅ ਬਣਿਆ ਹੋਇਆ ਹੈ, ਦੂਜੇ ਪਾਸੇ ਹੁਣ ਇਨ੍ਹਾਂ ਦੋਵੇਂ ਟੀਮਾਂ ਮੁਕਾਬਲਾ ਕਰਦਿਆਂ ਨਜਰ ਆਉਣਗੀਆਂ। ਭਾਰਤ 19 ਜਨਵਰੀ ਨੂੰ ਅੰਡਰ-19 ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਦਾ ਸਾਹਮਣਾ ਕਰੇਗਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਅਮਰੀਕਾ ਨੂੰ ਹਰਾ ਕੇ ਇੱਕ ਮਜ਼ਬੂਤ ਸ਼ੁਰੂਆਤ ਕੀਤੀ, ਪਰ ਹੁਣ ਉਹ ਬੰਗਲਾਦੇਸ਼ ਵਿਰੁੱਧ ਉਹੀ ਪ੍ਰਦਰਸ਼ਨ ਦੁਹਰਾਉਣ ਦਾ ਟੀਚਾ ਰੱਖੇਗਾ। ਪੰਜ ਵਾਰ ਦੇ ਚੈਂਪੀਅਨ ਭਾਰਤ ਨੇ ਮੀਂਹ ਪ੍ਰਭਾਵਿਤ ਮੈਚ ਵਿੱਚ ਅਮਰੀਕਾ ਨੂੰ ਸਿਰਫ਼ 107 ਦੌੜਾਂ ‘ਤੇ ਆਊਟ ਕਰ ਦਿੱਤਾ, ਜਿਸ ਨਾਲ ਛੇ ਵਿਕਟਾਂ ਦੀ ਜਿੱਤ ਹੋਈ ਸੀ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਹੇਨਿਲ ਪਟੇਲ ਨੂੰ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਮਿਲਿਆ ਸੀ, ਜਿਸਨੇ 7 ਓਵਰਾਂ ਵਿੱਚ ਸਿਰਫ਼ 16 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ।
ਪਹਿਲੇ ਮੈਚ ਵਿੱਚ ਰਹੀ ਸੀ ਨਾਕਾਮ
ਭਾਰਤ ਨੇ ਪਹਿਲਾ ਮੈਚ ਜਿੱਤ ਤਾਂ ਲਿਆ, ਪਰ ਟੀਮ ਦਾ ਟੌਪ ਆਰਡਰ ਅਮਰੀਕਾ ਖਿਲਾਫ ਫੇਲ ਰਿਹਾ। ਵੈਭਵ ਸੂਰਿਆਵੰਸ਼ੀ, ਆਯੁਸ਼ ਮਹਾਤਰੇ ਅਤੇ ਵਿਹਾਨ ਮਲਹੋਤਰਾ ਅਮਰੀਕੀ ਗੇਂਦਬਾਜ਼ਾਂ ਦੇ ਸਾਹਮਣੇ ਨਾਕਾਮ ਰਹੇ। ਹਾਲਾਂਕਿ, ਅਭਿਗਿਆਨ ਕੁੰਡੂ ਨੇ ਟੀਮ ਲਈ ਮੈਚ ਜਿੱਤਣ ਲਈ ਚੰਗੀ ਬੱਲੇਬਾਜ਼ੀ ਕੀਤੀ। ਬੰਗਲਾਦੇਸ਼ ਦੀ ਗੇਂਦਬਾਜ਼ੀ ਮਜ਼ਬੂਤ ਹੈ, ਇਸ ਲਈ ਟੀਮ ਇੰਡੀਆ ਨੂੰ ਬੱਲੇਬਾਜ਼ੀ ਦੇ ਮੋਰਚੇ ‘ਤੇ ਸਾਵਧਾਨੀ ਵਰਤਣੀ ਪਵੇਗੀ। ਬੰਗਲਾਦੇਸ਼ ਕੋਲ ਮਜ਼ਬੂਤ ਗੇਂਦਬਾਜ਼ੀ ਅਟੈਕ ਹੈ, ਜਿਸ ਵਿੱਚ ਤੇਜ਼ ਗੇਂਦਬਾਜ਼ ਇਕਬਾਲ ਹੁਸੈਨ ਅਤੇ ਅਲ ਫਹਾਦ ਪ੍ਰਮੁੱਖ ਹਨ। ਇਨ੍ਹਾਂ ਗੇਂਦਬਾਜ਼ਾਂ ਨੂੰ ਜ਼ਿੰਬਾਬਵੇ ਦੀਆਂ ਤੇਜ਼ ਗੇਂਦਬਾਜ਼ੀ-ਅਨੁਕੂਲ ਪਿੱਚਾਂ ‘ਤੇ ਮਦਦ ਮਿਲਣ ਦੀ ਉਮੀਦ ਹੈ।
ਬੰਗਲਾਦੇਸ਼ ਦੀ ਬੈਟਿੰਗ ਵਿੱਚ ਹੈ ਦੱਮ
ਜਿੱਥੇ ਤੱਕ ਬੰਗਲਾਦੇਸ਼ ਦੀ ਗੱਲ ਹੈ, ਉਨ੍ਹਾਂ ਕੋਲ ਕਪਤਾਨ ਅਜ਼ੀਜ਼ੁਲ ਹਕੀਮ ਹਨ, ਜਿਨ੍ਹਾਂ ਕੋਲ ਕਾਫ਼ੀ ਤਜਰਬਾ ਹੈ। ਆਪਣੇ ਉਪ-ਕਪਤਾਨ ਜਵਾਦ ਅਬਰਾਰ ਦੇ ਨਾਲ, ਹਕੀਮ ਬੰਗਲਾਦੇਸ਼ ਦੀ ਬੱਲੇਬਾਜ਼ੀ ਦੀ ਅਗਵਾਈ ਕਰਨਗੇ। ਦੋਵੇਂ ਬੱਲੇਬਾਜ਼ ਅੰਡਰ-19 ਪੱਧਰ ‘ਤੇ ਸ਼ਾਨਦਾਰ ਰਹੇ ਹਨ, 2024 ਵਿੱਚ ਪਿਛਲੇ ਟੂਰਨਾਮੈਂਟ ਤੋਂ ਬਾਅਦ ਯੂਥ ਵਨਡੇ ਵਿੱਚ 1,000 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਕਲਾਮ ਸਿੱਦੀਕੀ, ਜਿਸ ਨੇ ਇਸ ਸਮੇਂ ਦੌਰਾਨ 857 ਦੌੜਾਂ ਬਣਾਈਆਂ ਹਨ, ਟੀਮ ਇੰਡੀਆ ਲਈ ਚੁਣੌਤੀ ਵੀ ਪੇਸ਼ ਕਰ ਸਕਦੇ ਹਨ।
ਭਾਰਤ ਦੀ ਟੀਮ
ਆਯੁਸ਼ ਮਹਾਤਰੇ (ਕਪਤਾਨ), ਆਰ.ਐਸ. ਅੰਬਰੀਸ, ਕਨਿਸ਼ਕ ਚੌਹਾਨ, ਡੀ.ਦੀਪੇਸ਼, ਮੁਹੰਮਦ ਅਨਾਨ, ਆਰੋਨ ਜਾਰਜ, ਅਭਿਗਿਆਨ ਕੁੰਡੂ, ਕਿਸ਼ਨ ਕੁਮਾਰ ਸਿੰਘ, ਵਿਹਾਨ ਮਲਹੋਤਰਾ, ਊਧਵ ਮੋਹਨ, ਹੇਨਿਲ ਪਟੇਲ, ਖਿਲਨ ਏ ਪਟੇਲ, ਹਰਵੰਸ਼ ਸਿੰਘ, ਵੈਭਵ ਸੂਰਿਆਵੰਸ਼ੀ, ਵੇਦਾਂਤ ਤ੍ਰਿਵੇਦੀ।
ਬੰਗਲਾਦੇਸ਼ ਦੀ ਟੀਮ
ਅਜ਼ੀਜ਼ੁਲ ਹਕੀਮ ਤਮੀਮ (ਕਪਤਾਨ), ਜ਼ਵਾਦ ਅਬਰਾਰ, ਸਮਿਊਨ ਬਸੀਰ ਰਤੁਲ, ਸ਼ੇਖ ਪਰਵੇਜ਼ ਜੀਬੋਨ, ਰਿਜ਼ਾਨ ਹੋਸਨ, ਸ਼ਾਹਰੀਆ ਅਲ ਅਮੀਨ, ਸ਼ਾਦੀਨ ਇਸਲਾਮ, ਮੁਹੰਮਦ ਅਬਦੁੱਲਾ, ਫਰੀਦ ਹਸਨ ਫੈਜ਼ਲ, ਕਲਾਮ ਸਿੱਦੀਕੀ ਅਲੀਨ, ਰਿਫਤ ਬੇਗ, ਸਾਦ ਇਸਲਾਮ ਰਾਜ਼ੀਨ, ਅਲ ਫਹਾਦ, ਸ਼ਹਿਰਯਾਰ ਅਹਿਮਦ, ਇਕਬਾਲ।