Home latest News ਸਾਡੀ ਤਾਂ ਸ਼ਰਮ ਮੰਨਦਾ ਨਹੀਂ, ਕੀ ਪਤਾ ਤੁਹਾਡੀ ਮੰਨ ਲਵੇ… Jassi ਦੀ...

ਸਾਡੀ ਤਾਂ ਸ਼ਰਮ ਮੰਨਦਾ ਨਹੀਂ, ਕੀ ਪਤਾ ਤੁਹਾਡੀ ਮੰਨ ਲਵੇ… Jassi ਦੀ Honey Singh ਦੇ ਮਾਤਾ-ਪਿਤਾ ਨੂੰ ਬੇਨਤੀ

1
0

ਇਸ ਵੀਡੀਓ ਮਾਮਲੇ ‘ਚ ਪੰਜਾਬੀ ਗਾਇਕ Jasbir Jassi ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

ਮਸ਼ਹੂਰ ਪੰਜਾਬ ਸਿੰਗਰ ਤੇ ਰੈਪਰ ਯੋ ਯੋ ਹਨੀ ਸਿੰਘ ਨਵੇਂ ਵਿਵਾਦ ‘ਚ ਘਿਰ ਗਏ ਹਨ। ਬੀਤੀ ਦਿਨੀਂ ਦਿੱਲੀ ਕੰਸਰਟ ‘ਚ ਸਟੇਜ਼ ‘ਤੇ ਗਾਉਂਦੇ ਹੋਏ ਉਨ੍ਹਾਂ ਨੇ ਸਰੇਆਮ ਬਹੁਤ ਹੀ ਅਸ਼ਲੀਲ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਦਿੱਲੀ ਦੀ ਠੰਡ ਬਾਰੇ ਨੌਜਵਾਨਾਂ ਅੱਗੇ ਅਸ਼ਲੀਲ ਟਿੱਪਣੀਆਂ ਕੀਤੀਆਂ। ਇਹ ਵੀਡੀਓ ਇੰਟਰਨੈਟ ‘ਤੇ ਕਾਫੀ ਵਾਇਰਲ ਹੋਈ, ਜਿਸ ਤੋਂ ਬਾਅਦ ਹਨੀ ਸਿੰਘ ਨੂੰ ਟਰੋਲਿੰਗ ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਹੀ, ਇਸ ਵੀਡੀਓ ਮਾਮਲੇ ‘ਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਹਨੀ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਂ ਇਸ ਬਾਰੇ ਕੁੱਝ ਬੋਲਣਾ ਨਹੀਂ ਚਾਹੁੰਦਾ ਸੀ ਪਾਣੀ ਸਿਰ ਤੋਂ ਲੰਘ ਗਿਆ ਹੈ, ਇਸ ਲਈ ਬੋਲਣਾ ਪੈ ਰਿਹਾ। ਇਹ ਇੱਕ ਵਾਰ ਫਿਰ ਤੋਂ ਗੰਦ ਬੋਲਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਇਹ ਵਧਦਾ ਜਾਵੇਗਾ।
ਜੱਸੀ ਨੇ ਕਿਹਾ ਜਦੋਂ ਅਸੀਂ ਇੱਕ-ਦੂਜੇ ਨੂੰ ਬੋਲਦੇ ਹਾਂ ਤਾਂ ਲੋਕ ਸਾਨੂੰ ਰਾਈਵਲ ਮੰਨ ਲੈਂਦੇ ਹਨ, ਸੋਚਦੇ ਹਨ ਕਿ ਇਹ ਸੜਦੇ ਹਨ। ਪਰ ਮੈਂ ਹਨੀ ਸਿੰਘ ਦੇ ਮਾਤਾ-ਪਿਤਾ, ਭੈਣ-ਭਰਾਵਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਉਸ ਦੀ ਕੋਈ ਭੈਣ ਹੈ ਤਾਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਨੂੰ ਸਮਝਾਉਣ। ਕਿਸੇ ਹੋਰ ਦੀ ਤਾਂ ਇਹ ਸ਼ਰਮ ਨਹੀਂ ਮੰਨਦਾ ਕੀ ਪਤਾ ਇਹ ਤੁਹਾਡੀ ਸ਼ਰਮ ਮੰਨ ਲਵੇ। ਨਹੀਂ ਤਾਂ ਇਸ ਦਾ ਗੰਦ ਨੇ ਵਧਦੇ ਜਾਣਾ ਹੈ।

LEAVE A REPLY

Please enter your comment!
Please enter your name here