Amritsar ਦਿਹਾਤੀ ਪੁਲਿਸ ਨੇ 11 ਜਨਵਰੀ, 2026 ਨੂੰ Tarn Taran ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨਾਮਕ ਨੌਜਵਾਨ ਨੂੰ ਥਾਣਾ ਕੰਬੋਹ ਅਧੀਨ ਗ੍ਰਿਫ਼ਤਾਰ ਕੀਤਾ ਸੀ।
ਬੀਤੇ ਦਿਨ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਤੋਂ ਇੱਕ ਗੈਂਗਸਟਰ ਫ਼ਰਾਰ ਹੋ ਗਿਆ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਲੋਪੋਕੇ ਥਾਣੇ ਦੀ ਪੁਲਿਸ ਨੇ ਗੈਂਗਸਟਰ ਮਨੀ ਪ੍ਰਿੰਸ ਦਾ ਐਨਕਾਊਂਟਰ ਕੀਤਾ ਸੀ ਤੇ ਉਹ ਇਸ ਦੌਰਾਨ ਜ਼ਖ਼ਮੀ ਹੋ ਗਿਆ ਸੀ। ਪੈਰ ‘ਚ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਇਲਾਜ਼ ਲਈ ਲਿਆਂਦਾ ਗਿਆ ਸੀ, ਪਰ ਇਸ ਦੌਰਾਨ ਮੌਕਾ ਦੇਖ ਕੇ ਉਹ ਫ਼ਰਾਰ ਹੋ ਗਿਆ। ਗੈਂਗਸਟਰ ਮਨੀ ਪ੍ਰਿੰਸ ‘ਤੇ ਤਰਨਤਾਰਨ ਤੇ ਅੰਮ੍ਰਿਤਸਰ ‘ਚ ਕਈ ਮਾਮਲੇ ਦਰਜ ਹਨ।
ਕਿਵੇਂ ਹੋਈ ਸੀ Money Prince Encounter ਦੌਰਾਨ ਗ੍ਰਿਫ਼ਤਾਰੀ?
ਦੱਸ ਦੇਈਏ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 11 ਜਨਵਰੀ, 2026 ਨੂੰ ਤਰਨਤਾਰਨ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨਾਮਕ ਨੌਜਵਾਨ ਨੂੰ ਥਾਣਾ ਕੰਬੋਹ ਅਧੀਨ ਗ੍ਰਿਫ਼ਤਾਰ ਕੀਤਾ ਸੀ। ਐਸਪੀ (ਡੀ) ਦਿਹਾਤੀ ਆਦਿਤਿਆ ਵਾਰੀਅਰ ਨੇ ਦੱਸਿਆ ਕਿ ਉਸ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 60 ਗ੍ਰਾਮ ਹੈਰੋਈਨ ਤੇ 90 ਹਜ਼ਾਰ ਰੁਪਏ ਡਰੱਗ ਮਨੀ ਤੇ ਕਾਰ ਬਰਾਮਦ ਹੋਈ। ਲਵਜੀਤ ਸਿੰਘ ਤੋਂ ਪੁੱਛ-ਗਿੱਛ ‘ਚ ਇੱਕ ਮਨੀ ਪ੍ਰਿੰਸ (ਵਾਸੀ ਤਰਨਤਾਰਨ) ਤੇ ਦੂਜਾ ਗੁਰਪ੍ਰੀਤ ਸਿੰਘ ਉਰਫ਼ ਕ੍ਰਿਸ਼ਨ (ਵਾਸੀ ਜੰਡਿਆਲਾ ਗੁਰੂ) ਦਾ ਨਾਮ ਸਾਹਮਣੇ ਆਇਆ ਸੀ।
ਪੁਲਿਸ ਮੁਤਾਬਕ ਗੁਰਪ੍ਰੀਤ ਵਿਦੇਸ਼ ‘ਚ ਰਹਿੰਦਾ ਹੈ ਤੇ ਮਨੀ ਪ੍ਰਿੰਸ ਦੇ ਜਰੀਏ ਤਸਕਰੀ ਤੇ ਫਿਰੌਤੀ ਵਰਗੀਆਂ ਵਾਰਦਾਤਾਂ ਕਰਵਾਉਂਦਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਜਾਣਕਾਰੀ ਮਿਲੀ ਕਿ ਮਨੀ ਪ੍ਰਿੰਸ ਰੋਪੜ ਇਲਾਕੇ ‘ਚ ਘੁੰਮ ਰਿਹਾ ਹੈ ਤੇ ਕਿਸੇ ਵੱਡੀ ਘਟਨਾ ਨੂੰ ਵਾਰਦਾਤ ਦੇਣ ਦੀ ਤਿਆਰੀ ਕਰ ਰਿਹਾ ਹੈ। ਡੀਐਸਪੀ ਡੀ ਨਾਗਰਾ ਦੀ ਅਗਵਾਈ ‘ਚ ਨਾਕਾਬੰਦੀ ਦੌਰਾਨ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਉਸਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ ਸਨ। ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਗੋਲੀਆਂ ਚਲਾਈਆਂ, ਪੈਰ ‘ਚ ਗੋਲੀ ਲੱਗਣ ਕਾਰਨ ਮਨੀ ਪ੍ਰਿੰਸ ਜ਼ਖ਼ਮੀ ਹੋ ਗਿਆ।
ਐਨਕਾਊਂਟਰ ਵਾਲੀ ਜਗ੍ਹਾ ਤੋਂ ਇੱਕ ਪਿਸਟਲ ਤੇ ਕਾਰ ਬਰਾਮਦ ਹੋਈ। ਪੁਲਿਸ ਨੇ ਜ਼ਖ਼ਮੀ ਮਨੀ ਪ੍ਰਿੰਸ ਨੂੰ ਅੰਮ੍ਰਿਤਸਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਸੀ। ਪਰ ਬੀਤੇ ਦਿਨ ਉਹ ਫ਼ਰਾਰ ਹੋਣ ‘ਚ ਕਾਮਯਾਬ ਰਿਹਾ।
ਪੁਲਿਸ ਨੂੰ ਜਾਂਚ ਦੌਰਾਨ ਇਹ ਵੀ ਪਤਾ ਚੱਲਿਆ ਸੀ ਕਿ ਮਨੀ ਪ੍ਰਿੰਸ ਦੋ ਵੱਡੀਆਂ ਘਟਨਾਵਾਂ ‘ਚ ਸ਼ਾਮਲ ਰਿਹਾ ਹੈ। 30, ਦਸੰਬਰ 2025 ਨੂੰ ਅੰਮ੍ਰਿਤਸਰ ਸ਼ਹਿਰ ਦੇ ਸੁਲਤਾਨਵਿੰਡ ਥਾਣੇ ‘ਚ ਐਫਆਈਆਰ ਨੰਬਰ 26 ਤਹਿਤ ਕਾਰ ਖੋਹਣ ਦੀ ਘਟਨਾ ਦਰਜ ਕੀਤੀ ਗਈ ਸੀ। ਜਦਕਿ, ਦੂਸਰੀ ਘਟਨਾ ਤਰਨਤਾਰਨ ਸ਼ਹਿਰ ‘ਚ ਐਫਆਈਆਰ ਨੰਬਰ 304 ਤਹਿਤ ਪਿਸਟਲ ਦੇ ਨਾਲ ਕਾਰ ਖੋਹਣ ਨਾਲ ਜੁੜੀ ਹੋਈ ਹੈ।