Home Desh ਮੂਸੇਵਾਲਾ ਦੀ ਮਾਂ ਦਾ ਪੁਤਲਾ ਜਲਾਉਣ ‘ਤੇ 10 ਲੱਖ ਦਾ ਲੀਗਲ ਨੋਟਿਸ,...

ਮੂਸੇਵਾਲਾ ਦੀ ਮਾਂ ਦਾ ਪੁਤਲਾ ਜਲਾਉਣ ‘ਤੇ 10 ਲੱਖ ਦਾ ਲੀਗਲ ਨੋਟਿਸ, ਪੁੱਛਿਆ- ਕਿਸ ਦੇ ਕਹਿਣ ‘ਤੇ ਕੀਤਾ ਇਹ ਕੰਮ

7
0

ਲੀਗਲ ਨੋਟਿਸ ‘ਚ ਕਿਹਾ ਗਿਆ ਹੈ ਕਿ ਇਹ ਕਿਸ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ

ਜਲੰਧਰ ਚ ਸਿੰਗਰ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਪੁਤਲਾ ਫੁਕਣ ਦੇ ਮਾਮਲੇ ਚ ਹੁਣ ਸਿੱਧੂ ਮੂਸੇਵਾਲਾ ਪਰਿਵਾਰ ਵੱਲੋ ਐਕਸ਼ਨ ਲਿਆ ਗਿਆ ਹੈ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਵਕੀਲ ਦੇ ਜਰੀਏ ਕ੍ਰਿਸ਼ਚਨ ਗਲੋਬਲ ਐਕਸ਼ਨ ਕਮੇਟੀ ਨੂੰ 10 ਲੱਖ ਦਾ ਲੀਗਲ ਨੋਟਿਸ ਭੇਜਿਆ ਹੈ। ਨੋਟਿਸ ਦੇ ਜਰੀਏ ਸਿੱਧੂ ਦੇ ਪਰਿਵਾਰ ਵੱਲੋਂ ਪੁੱਛਿਆ ਗਿਆ ਹੈ ਕਿ ਇਹ ਸਭ ਕਿਸ ਦੇ ਇਸ਼ਾਰੇ ਤੇ ਕੀਤਾ ਗਿਆ ਸੀ।
ਲੀਗਲ ਨੋਟਿਸ ਚ ਕਿਹਾ ਗਿਆ ਹੈ ਕਿ ਇਹ ਕਿਸ ਦੇ ਇਸ਼ਾਰੇ ਤੇ ਕੀਤਾ ਗਿਆ ਹੈ, ਉਸ ਦਾ ਨਾਮ ਦੱਸਿਆ ਜਾਵੇ। ਇਸ ਦੇ ਨਾਲ ਹੀ ਸਾਰੇ 15 ਦਿਨਾਂ ਅੰਦਰ ਉਨ੍ਹਾਂ ਤੋਂ ਲਿਖਿਤ ਮੁਆਫ਼ੀ ਮੰਗਣ। ਇਹ ਮੁਆਫ਼ੀਨਾਮਾ ਅਖ਼ਬਾਰਾ ਚ ਪਬਲਿਸ਼ ਕਰਵਾਇਆ ਜਾਵੇਗਾ। ਨਾਲ ਹੀ ਇਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਾਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਹ ਕਮੇਟੀ ਖਿਲਾਫ਼ ਕਾਨੂੰਨੀ ਕਾਰਵਾਈ ਕਰਨਗੇ।

ਪਹਿਲਾਂ ਭਾਣਾ ਸਿੱਧੂ ਨੇ ਕੀਤਾ ਸੀ ਪ੍ਰਦਰਸ਼ਨ

ਜਲੰਧਰ ਚ ਕੁੱਝ ਦਿਨਾਂ ਪਹਿਲਾਂ ਭਾਣਾ ਸਿੱਧੂ ਨੇ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਮਲੇ ਚ ਪਾਸਟਰ ਅੰਕੂਰ ਨਰੂਲਾ ਖਿਲਾਫ਼ ਪ੍ਰਦਰਸ਼ਨ ਕੀਤਾ ਸੀ। ਇਸ ਪ੍ਰਦਰਸ਼ਨ ਚ ਤੇਜ਼ਸਵੀ ਮਿਨਹਾਸ ਵੀ ਮੌਜੂਦ ਸਨ। ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਤੇਜ਼ਸਵੀ ਮਿਨਹਾਸ ਨੂੰ ਪੁਰਾਣੇ ਮਾਮਲੇ ਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਕੋਰਟ ਤੋਂ ਬੇਲ ਲੈਣੀ ਪਈ ਸੀ।

ਕ੍ਰਿਸ਼ਚਨ ਸੰਗਠਨ ਨੇ ਸਾੜਿਆ ਪੁਤਲਾ

ਅੰਕੂਰ ਨਰੂਲਾ ਦੇ ਖਿਲਾਫ਼ ਇਸ ਪ੍ਰਦਰਸ਼ਨ ਦੇ ਵਿਰੋਧ ਚ ਕ੍ਰਿਸ਼ਚਨ ਸੰਗਠਨ ਨੇ 10 ਦਸੰਬਰ ਨੂੰ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ। ਇਸ ਚ ਤਿੰਨ ਪੁਤਲੇ ਸਾੜਨ ਲਈ ਲਿਆਂਦੇ ਗਏ ਸਨ। ਇੱਕ ਪੁਤਲਾ ਸਿੱਧੂ ਮੂਸੇਵਾਲਾ ਦੀ ਮਾਂ ਦੀ ਵੀ ਸੀ। ਹਾਲਾਂਕਿ, ਪ੍ਰਦਰਸ਼ਨ ਚ ਸਿੱਧੂ ਮੂਸੇਵਾਲਾ ਦੀ ਮਾਂ ਦੇ ਲਿਆਂਦੇ ਗਏ ਪੁਤਲੇ ਤੇ ਕ੍ਰਿਸ਼ਚਨ ਸੰਗਠਨ ਨੇ ਗਲਤੀ ਮੰਨੀ ਸੀ। ਪ੍ਰੈੱਸ ਕਾਨਫਰੰਸ ਚ ਕਿਹਾ ਗਿਆ ਸੀ ਕਿ ਇਹ ਪੁਤਲਾ ਗਲਤੀ ਨਾਲ ਆ ਗਿਆ ਸੀ। ਉਨ੍ਹਾਂ ਨੇ ਕਿਸੇ ਦੂਸਰੀ ਮਹਿਲਾ ਦਾ ਪੁਤਲਾ ਲਿਆਉਣਾ ਸੀ ਤੇ ਗਲਤੀ ਨਾਲ ਸਿੱਧੂ ਦੀ ਮਾਂ ਦੀ ਤਸਵੀਰ ਲੱਗ ਗਈ ਸੀ। ਉਨ੍ਹਾਂ ਨੇ ਪੁਤਲਾ ਜਲਾਉਣ ਤੋਂ ਪਹਿਲਾਂ ਉਨ੍ਹਾਂ ਦੀ ਤਸਵੀਰ ਉਤਾਰ ਲਈ ਸੀ ਤੇ ਆਪਣੇ ਕੋਲ ਸੁਰੱਖਿਅਤ ਰੱਖ ਲਿਆ ਸੀ।

LEAVE A REPLY

Please enter your comment!
Please enter your name here