ਆਮ ਆਦਮੀ ਪਾਰਟੀ ਨੇ ਜੁਲਾਈ 2025 ਚ ਤਲਬੀਰ ਸਿੰਘ ਗਿੱਲ ਨੂੰ ਹਲਕਾ ਮਜੀਠਾ ਦਾ ਇੰਚਾਰਜ ਲਗਾਇਆ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਦੇ ਮਜੀਠਾ ਹਲਕੇ ਦਾ ਦੌਰਾ ਕੀਤਾ। ਮਜੀਠਾ ਹਲਕੇ ਵਿੱਚ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤਲਬੀਰ ਗਿੱਲ ਨੂੰ ਲੈ ਕੇ ਸੀਐਮ ਮਾਨ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਤਲਬੀਰ ਗਿੱਲ ਨੂੰ ਮਜੀਠਾ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਜਨਤ ਘੋਸ਼ਣਾ ਕਰ ਦਿੱਤੀ।
ਤਲਬੀਰ ਗਿੱਲ AAP ਦੇ ਮਜੀਠਾ ਤੋਂ ਉਮੀਦਵਾਰ
ਸੀਐਮ ਮਾਨ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਈਆਂ ਕਿਹਾ ਕਿ ਵੀਰੋ, ਤਲਬੀਰ ਇੱਥੇ ਬੈਠਾ ਹੈ। ਤਲਬੀਰ ਜਦੋਂ ਵੀ ਮਿਲਦਾ ਹੈ। ਕਹਿੰਦਾ ਹੈ ਕਿ ਮੇਰੇ ਇਲਾਕੇ ਨੂੰ ਇਹ ਚਾਹੀਦਾ ਹੈ। ਮੇਰੇ ਇਲਾਕੇ ਨੂੰ ਉਹ ਚਾਹੀਦਾ ਹੈ। ਬਾਕਿ ਫਿਰ 2027 ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਮੰਗ ਲਵਾਂਗੇ। ਮੈਂ ਉਸ ਨੂੰ ਕਿਹਾ ਕਿ ਯਾਰ ਮੰਗ ਪੱਤਰ ਹੀ ਦਿੰਦੇ ਰਹੋਗੇ ਹੁਣ ਫੈਸਲਾ ਲੈਣ ਵਾਲੇ ਬਣੋ।
ਸੀਐਮ ਨੇ ਤਲਬੀਰ ਗਿੱਲ ਨੂੰ ਸੌਂਪੀ ਜ਼ਿੰਮੇਵਾਰੀ
ਮੁੱਖ ਮੰਤਰੀ ਮਾਨ ਨੇ ਤਲਬੀਰ ਦਾ ਹੱਥ ਖੜ੍ਹਾ ਕਰ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਤਲਬੀਰ ਗਿੱਲ ਹੁਣ ਮਜੀਠਾ ਹਲਕੇ ਦੀ ਜ਼ਿੰਮੇਵਾਰੀ ਲੈਣਗੇ। ਇਸ ਤੋਂ ਬਾਅਦ ਸੀਐਮ ਨੇ ਕਿਹਾ ਕਿ ਹੁਣ ਮੇਰੇ ਤੋਂ ਕੁਝ ਨਾ ਮੰਗਣਾ, ਹੁਣ ਤੋਂ ਤੇਰੇ ਹੀ ਸਾਈਨ ਚੱਲਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਰੱਬ ਵਸਦਾ ਹੈ। ਜਦੋਂ ਲੋਕ ਹੀ ਤੁਹਾਡੇ ਨਾਲ ਹਨ ਤਾਂ ਰੱਬ ਵੀ ਤੁਹਾਡੇ ਨਾਲ ਹੈ।
ਤਲਬੀਰ ਸਿੰਘ ਗਿੱਲ ਬਾਰੇ ਜਾਣੋ
ਜ਼ਿਕਰਯੋਗ ਹੈ ਕਿ ਤਲਬੀਰ ਸਿੰਘ ਗਿੱਲ ਕਰੀਬ 2 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਮਜੀਠਾ ਹਲਕੇ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਚੋਣ ਲੜਦੇ ਆਏ ਹਨ। ਹੁਣ ਤਲਬੀਰ ਗਿੱਲ 2027 ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਉਨ੍ਹਾਂ ਖਿਲਾਫ ਚੋਣ ਲੜਨਗੇ।