Home Crime Ludhiana ‘ਚ ਦਹਿਸ਼ਤਗਰਦਾਂ ਦਾ Encounter, 2 ਹੈਂਡ ਗ੍ਰਨੇਡ, 4 ਪਿਸਤੌਲ ਅਤੇ 50...

Ludhiana ‘ਚ ਦਹਿਸ਼ਤਗਰਦਾਂ ਦਾ Encounter, 2 ਹੈਂਡ ਗ੍ਰਨੇਡ, 4 ਪਿਸਤੌਲ ਅਤੇ 50 ਕਾਰਤੂਸ ਬਰਮਾਦ

19
0

ਲੁਧਿਆਣਾ ਵਿੱਚ ਪੁਲਿਸ ਨੇ ਅੱਤਵਾਦੀਆਂ ਨਾਲ ਮੁਕਾਬਲਾ ਕੀਤਾ ਹੈ।

ਲੁਧਿਆਣਾ ਵਿੱਚ ਪੁਲਿਸ ਤੇ ਅੱਤਵਾਦੀਆਂ ਵਿਚਾਲੇ ਐਨਕਾਉਂਟਰ ਹੋਇਆ। ਇਹ ਮੁਕਾਬਲਾ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਲਾਡੋਵਾਲ ਟੋਲ ਪਲਾਜ਼ਾ ਦੇ ਨੇੜੇ ਹੋਇਆ। ਮੁਕਾਬਲੇ ਵਿੱਚ ਦੋ ਅੱਤਵਾਦੀਆਂ ਨੂੰ ਗੋਲੀ ਮਾਰ ਦਿੱਤੀ ਗਈ। ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਇਹ ਅੱਤਵਾਦੀ ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਮਾਡਿਊਲ ਨਾਲ ਜੁੜੇ ਹੋਏ ਸਨ। ਜਾਂਚ ਜਾਰੀ ਹੈ। ਪੁਲਿਸ ਨੇ ਘਟਨਾ ਸਥਾਨ ਤੋਂ ਦੋ ਹੈਂਡ ਗ੍ਰਨੇਡ, ਚਾਰ ਪਿਸਤੌਲ ਅਤੇ 50 ਤੋਂ ਵੱਧ ਕਾਰਤੂਸ ਬਰਾਮਦ ਕੀਤੇ ਹਨ।

ਅੱਤਵਾਦੀ ਮਾਡਿਊਲ ਦਾ ਪਰਦਾਫਾਸ਼- ਪੁਲਿਸ ਕਮਿਸ਼ਨਰ

ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ, “ਅਸੀਂ ਪਹਿਲਾਂ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ਅਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਅੱਜ, ਸਾਨੂੰ ਸੂਚਨਾ ਮਿਲੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਦੋ ਅੱਤਵਾਦੀ, ਜੋ ਕਿ ਆਈਐਸਆਈ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ, ਨੇੜੇ ਹੀ ਹਨ। ਅਸੀਂ ਇੱਕ ਜਾਲ ਵਿਛਾਇਆ ਅਤੇ ਹੁਣ ਤੱਕ ਹੋਏ ਮੁਕਾਬਲੇ ਵਿੱਚ, ਦੋਵੇਂ ਸ਼ੱਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।”
ਦੋਵੇਂ ਸ਼ੱਕੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਰਗਰਮ ਮੈਂਬਰ ਸਨ ਅਤੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਖੁਫੀਆ ਏਜੰਸੀਆਂ ਨੂੰ ਇਨ੍ਹਾਂ ਦੀ ਮੂਵਮੈਂਟ ਬਾਰੇ ਕੁਝ ਦਿਨਾਂ ਤੋਂ ਜਾਣਕਾਰੀ ਮਿਲ ਰਹੀ ਸੀ। ਪੁਲਿਸ ਨੂੰ ਇਹ ਵੀ ਇਨਪੁੱਟ ਮਿਲਿਆ ਸੀ ਕਿ ਇਹ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ ਅਤੇ ਪੰਜਾਬ ਵਿੱਚ ਕੋਈ ਵੱਡੀ ਸਾਜ਼ਿਸ਼ ਨੂੰ ਅੰਜ਼ਾਮ ਦੇ ਸਕਦੇ ਹਨ।

BKI ਮੁੜ ਟਵਰਕ ਨੂੰ ਜਿੰਦਾ ਕਰਨ ਦੀ ਕਰ ਰਿਹਾ ਕੋਸ਼ਿਸ਼

ਬੱਬਰ ਖਾਲਸਾ ਇੰਟਰਨੈਸ਼ਨਲ ਪਿਛਲੇ ਕੁਝ ਸਮੇਂ ਤੋਂ ਮੁੜ ਪੰਜਾਬ ਵਿੱਚ ਆਪਣੇ ਨੈੱਟਵਰਕ ਨੂੰ ਜਿੰਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਰਕੇ ਸੁਰੱਖਿਆ ਏਜੰਸੀਆਂ ਕਾਫ਼ੀ ਚੌਕਸ ਹਨ। ਲੁਧਿਆਣਾ ਵਿੱਚ ਵਾਪਰੀ ਇਹ ਕਾਰਵਾਈ ਅੱਤਵਾਦੀ ਗਤੀਵਿਧੀਆਂ ਤੇ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ।
ਇਸ ਵੇਲੇ ਸਾਰੀ ਜਾਂਚ ਖੁਫੀਆ ਏਜੰਸੀਆਂ ਅਤੇ ਸਥਾਨਕ ਪੁਲਿਸ ਦੇ ਸਾਂਝੇ ਨਿਗਰਾਨੀ ਤਹਿਤ ਜਾਰੀ ਹੈ। ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵੀ ਵਧਾ ਦਿੱਤੀ ਹੈ, ਤਾਂ ਜੋ ਕਿਸੇ ਸੰਭਾਵਿਤ ਖਤਰੇ ਨੂੰ ਟਾਲਿਆ ਜਾ ਸਕੇ।

LEAVE A REPLY

Please enter your comment!
Please enter your name here