ਸਰਕਾਰ ਨੇ ਪਹਿਲੇ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਸਨ।
ਪੰਜਾਬ ‘ਚ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੁਣ 5 ਦਸੰਬਰ ਤੱਕ ਹੋਣਗੀਆਂ, ਜਦਕਿ ਪਹਿਲੇ ਇਹ 5 ਅਕਤੂਬਰ ਤੱਕ ਹੋਣੀਆਂ ਸਨ। ਸੂਬੇ ‘ਚ ਆਏ ਹੜ੍ਹ ਦੇ ਕਾਰਨ ਇਸ ‘ਚ ਹੁਣ ਦੇਰੀ ਹੋ ਰਹੀ ਹੈ। ਗ੍ਰਾਮੀਣ ਵਿਕਾਸ ਦੇ ਪ੍ਰਬੰਧਕ ਸਕੱਤਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ 5 ਦਸੰਬਰ ਤੱਕ ਕਰਵਾਉਣ ਦੀ ਗੱਲ ਕਹੀ ਹੈ। ਸੂਬੇ ‘ਚ 23 ਜ਼ਿਲ੍ਹਾ ਪ੍ਰੀਸ਼ਦ ਤੇ 154 ਬਲਾਕ ਸੰਮਤੀਆਂ ਦੀਆਂ ਚੋਣਾਂ ਲੰਬੇ ਸਮੇਂ ਤੋਂ ਪੈਂਡਿੰਗ ਸਨ। ਪਿਛਲੀ ਵਾਰ ਇਹ ਚੋਣਾਂ 2018 ‘ਚ ਹੋਈਆਂ ਸਨ।
ਜ਼ੋਨ ਬਣਾਉਣ ਦੀ ਪ੍ਰਕਿਰਿਆ ਹੋ ਚੁੱਕੀ ਸੀ ਪੂਰੀ
ਸਰਕਾਰ ਨੇ ਪਹਿਲੇ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਸਨ। ਇਸ ਚੋਣਾਂ ਦੇ ਲਈ ਜ਼ੋਨ ਵੀ ਬਣਾ ਦਿੱਤੇ ਗਏ ਸਨ ਤੇ ਚੋਣ ਹਲਕੇ ‘ਚ ਰਿਜ਼ਰਵ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਸੀ। ਪਹਿਲੇ ਸਰਕਾਰ ਨੇ 10 ਅਗਸਤ 2023 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤੀ ਚੋਣਾਂ 31 ਦਸੰਬਰ ਤੱਕ ਤੇ ਜ਼ਿਲ੍ਹਾਂ ਪ੍ਰੀਸ਼ਦ ਚੋਣਾਂ 25 ਨਵੰਬਰ ਤੱਕ ਕਰਵਾਉਣ ਦਾ ਫੈਸਲਾ ਕੀਤਾ ਸੀ।
ਹਾਲਾਂਕਿ, ਮਾਮਲਾ ਹਾਈਕੋਰਟ ‘ਚ ਜਾਣ ਤੋਂ ਬਾਅਦ ਇਹ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਪੰਚਾਇਤ ਚੋਣਾਂ ਦਜਾ ਕੰਮ ਦਾ ਪੂਰਾ ਕਰ ਲਿਆ, ਪਰ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੰਬਿਤ ਰਹਿ ਗਈਆਂ। ਉੱਥੇ, ਚੋਣਾਂ ਸਬੰਧ ਅਗਲੀ ਸੁਣਵਾਈ ‘ਚ ਜਾਰੀ ਨੋਟੀਫਿਕੇਸ਼ਨ ਦੀ ਕਾਪੀ ਕੋਰਟ ਨੂੰ ਜਮਾਂ ਕਰਵਾਈ ਜਾਵੇਗੀ। ਜਦੋਂ ਪਹਿਲਾਂ ਇਹ ਮਾਮਲਾ ਹਾਈਕੋਰਟ ‘ਚ ਪਹੁੰਚਿਆ ਸੀ ਤਾਂ ਸਰਕਾਰ ਨੇ ਇੱਕ ਹਲਫ਼ਨਾਮਾ ਪੇਸ਼ ਕੀਤਾ। ਇਸ ਹਲਫ਼ਨਾਮੇ ‘ਚ 31 ਮਈ ਤੱਕ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤੋਂ ਬਾਅਦ, ਸਰਕਾਰ ਨੇ ਬਲਾਕਾਂ ਦਾ ਪੁਨਰਗਠਨ ਸ਼ੁਰੂ ਕੀਤਾ। ਇਸ ਕੰਮ ਦਾ ਹਵਾਲਾ ਦਿੰਦੇ ਹੋਏ, ਤਿੰਨ ਮਹੀਨਿਆਂ ਦਾ ਵਾਧੂ ਸਮਾਂ ਪ੍ਰਾਪਤ ਕੀਤਾ। ਇਸ ਤੋਂ ਇਲਾਵਾ, ਸਰਕਾਰ 5 ਅਕਤੂਬਰ ਤੱਕ ਚੋਣਾਂ ਕਰਵਾਉਣ ਲਈ ਵਚਬੱਧਤਾ ਦੀ ਗੱਲ ਕਹੀ ਸੀ।