ਪੰਜਾਬ ‘ਚ ਰਾਤਾਂ ਗਰਮ ਹੋ ਰਹੀਆਂ ਹਨ, ਜਦਕਿ ਦਿਨ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ।
ਪੰਜਾਬ ‘ਚ ਝੋਨੇ ਦੀ ਕਟਾਈ ਸ਼ੁਰੂ ਹੁੰਦੇ ਹੀ ਪਰਾਲੀ ਜਲਾਉਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਸੁਪਰੀਮ ਕੋਟ ਦੀ ਸਖ਼ਤੀ ਦੇ ਬਾਵਜੂਦ ਲੋਕ ਪਰਾਲੀ ਨੂੰ ਅੱਗ ਲਗਾ ਰਹੇ ਹਨ। ਬੁੱਧਵਾਰ ਨੂੰ ਪਰਾਲੀ ਜਲਾਉਣ ਦੇ 5 ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪਰਾਲੀ ਜਲਾਉਣ ਦੇ ਕੁੱਲ ਮਾਮਲੇ 75 ਹੋ ਗਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਤੱਕ ਪਰਾਲੀ ਜਲਾਉਣ ਦੇ ਕੁੱਲ 70 ਮਾਮਲੇ ਸਨ।
ਅੰਮ੍ਰਿਤਸਰ ‘ਚ ਸਭ ਤੋਂ ਵੱਧ ਪਰਾਲੀ ਜਲਾਉਣ ਦੇ ਮਾਮਲੇ
ਸੂਬੇ ‘ਚ ਹੁਣ ਤੱਕ ਪਰਾਲੀ ਜਲਾਉਣ ਦੇ 75 ਮਾਮਲਿਆਂ ‘ਚੋਂ ਸਭ ਤੋਂ ਵੱਧ 43 ਮਾਮਲੇ ਅੰਮ੍ਰਿਤਸਰ ਤੋਂ ਦਰਜ ਕੀਤੇ ਗਏ ਸਨ। ਅੰਮ੍ਰਿਤਸਰ ਤੋਂ ਬਾਅਦ ਪਟਿਆਲਾ ਦੇ ਤਰਨਤਾਰਨ ਤੋਂ 9-9 ਮਾਮਲੇ ਸਾਹਮਣੇ ਆਏ ਹਨ।
ਪੰਜਾਬ ਦੀਆਂ ਰਾਤਾਂ ਗਰਮ, ਦਿਨ ਦਾ ਤਾਪਮਾਨ ਆਮ ਦੇ ਕਰੀਬ
ਪੰਜਾਬ ‘ਚ ਰਾਤਾਂ ਗਰਮ ਹੋ ਰਹੀਆਂ ਹਨ, ਜਦਕਿ ਦਿਨ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ‘ਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਰਾਹਤ ਦੀ ਗੱਲ ਹੈ ਕਿ ਹੁਣ ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਛੁਟਕਾਰਾ ਮਿਲ ਰਿਹਾ ਹੈ।
ਬੀਤੇ ਦਿਨ ਦੀ ਗੱਲ ਕਰੀਏ ਦਾ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ। ਸਭ ਤੋਂ ਵੱਧ ਤਾਪਮਾਨ 36.9 ਡਿਗਰੀ ਸਮਰਾਲਾ ‘ਚ ਦਰਜ ਕੀਤਾ ਗਿਆ।
ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ, ਲੁਧਿਆਣਾ ‘ਚ 34.6 ਡਿਗਰੀ, ਪਟਿਆਲਾ ‘ਚ 35.2 ਡਿਗਰੀ, ਪਠਾਨਕੋਟ ‘ਚ 33.8 ਡਿਗਰੀ, ਬਠਿੰਡਾ ‘ਚ 35.4 ਡਿਗਰੀ, ਫਰੀਦਕੋਟ ‘ਚ 35 ਡਿਗਰੀ, ਗੁਰਦਾਸਪੁਰ ‘ਚ 32.5 ਡਿਗਰੀ, ਬਠਿੰਡਾ ‘ਚ 34.6 ਡਿਗਰੀ, ਫਾਜ਼ਿਲਕਾ ‘ਚ 35.6 ਡਿਗਰੀ, ਹੁਸ਼ਿਆਰਪੁਰ ‘ਚ 33.4 ਡਿਗਰੀ, ਮਾਨਸਾ ‘ਚ 35.1 ਡਿਗਰੀ, ਮੁਹਾਲੀ ‘ਚ 34.4 ਡਿਗਰੀ, ਪਠਾਨਕੋਟ ‘ਚ 33.5 ਡਿਗਰੀ, ਰੋਪੜ ‘ਚ 34 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ‘ਚ 33.5 ਡਿਗਰੀ, ਬਲਾਚੌਰ (ਐਸਬੀਐਸ ਨਗਰ) ‘ਚ 33 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ- ਅਸਮਾਨ ਸਾਫ਼ ਰਹੇਗਾ। ਤਾਪਮਾਨ 24 ਤੋਂ 34 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਜਲੰਧਰ- ਅਸਮਾਨ ਸਾਫ਼ ਰਹੇਗਾ। ਤਾਪਮਾਨ 24 ਤੋਂ 34 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਲੁਧਿਆਣਾ- ਅਸਮਾਨ ਸਾਫ਼ ਰਹੇਗਾ। ਤਾਪਮਾਨ 24 ਤੋਂ 35 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਪਟਿਆਲਾ- ਅਸਮਾਨ ਸਾਫ਼ ਰਹੇਗਾ। ਤਾਪਮਾਨ 25 ਤੋਂ 36 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਮੁਹਾਲੀ- ਅਸਮਾਨ ਸਾਫ਼ ਰਹੇਗਾ। ਤਾਪਮਾਨ 20 ਤੋਂ 34 ਡਿਗਰੀ ਵਿਚਕਾਰ ਰਹਿਣ ਅਨੁਮਾਨ ਹੈ।