Home Desh ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ, ਹੜ੍ਹਾਂ ਦੇ ਮੁੱਦੇ ‘ਤੇ ਹੋਵੇਗੀ...

ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ, ਹੜ੍ਹਾਂ ਦੇ ਮੁੱਦੇ ‘ਤੇ ਹੋਵੇਗੀ ਜ਼ੋਰਦਾਰ ਚਰਚਾ

34
0

ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 26 ਤੋਂ 29 ਸਤੰਬਰ ਤੱਕ ਚੱਲੇਗਾ।

ਪੰਜਾਬ ਨੇ ਹਾਲ ਹੀ ਚ ਭਿਆਨਕ ਹੜ੍ਹਾਂ ਦਾ ਸਾਹਮਣਾ ਕੀਤਾ ਹੈ ਤੇ ਇਸ ਤੋਂ ਉਭਰਨ ਦੀ ਕੋਸ਼ਿਸ਼ ਅਜੇ ਵੀ ਜਾਰੀ ਹੈ। ਇਸ ਭਿਆਨਕ ਹੜ੍ਹ ਚ ਹਜ਼ਾਰਾ ਕਰੋੜਾਂ ਰੁਪਈਆਂ ਦਾ ਨੁਕਸਾਨ ਹੋ ਚੁੱਕਿਆ ਹੈ। ਇਸ ਮੁੱਦੇ ‘ਤੇ ਚਰਚਾ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ, ਜੋ ਕਿ 26 ਤੋਂ 29 ਸਤੰਬਰ ਤੱਕ ਚੱਲੇਗਾ। ਇਜਲਾਸ ਦੌਰਾਨ ਪ੍ਰਸ਼ਨ ਕਾਲ ਨਹੀਂ ਹੋਵੇਗਾ ਪਰ ਜ਼ੀਰੋ ਆਵਰ ਜ਼ਰੂਰ ਰਹੇਗਾ, ਜਿਸ ਚ ਵਿਧਾਇਕ ਆਪਣੇ ਮੁੱਦੇ ਚੁੱਕ ਸਕਦੇ ਹਨ। ਸੈਸ਼ਨ ਦੀ ਸ਼ੁਰੂਆਤ ਚ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਜੋ ਹਾਲ ਹੀ ‘ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏਹਨ। ਇਸ ਤੋਂ ਬਾਅਦ 12 ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ।
ਹੜ੍ਹ ਤੋਂ ਬਾਅਦ ਪੁਨਰਵਾਸ ਨੂੰ ਲੈ ਕੇ ਜ਼ੋਰਦਾਰ ਬਹਿਸ ਹੋ ਸਕਦੀ ਹੈ। ਸੈਸ਼ਨ ਚ ਹੰਗਾਮਾ ਹੋਣ ਦਾ ਖ਼ਦਸ਼ਾ ਵੀ ਹੈ, ਕਿਉਂਕ ਵਿਰੋਧੀ ਧਿਰ ਹੜ੍ਹ ਰਾਹਤ-ਬਚਾਅ ਕਾਰਜਾਂ ਤੇ ਹੋਰ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। ਅੱਜ ਸੈਸ਼ਨ ਦੀ ਸ਼ੁਰੂਆਤ ਸਵੇਰ 11 ਵਜੇ ਹੋਵੇਗੀ।
ਸੈਸ਼ਨ ਦੀ ਸ਼ੁਰੂਆਤ ਚ ਇਸ ਜਹਾਨ ਨੂੰ ਅਲਵਿਦਾ ਕਹਿ ਚੁੱਕੀਆਂ ਸਖਸ਼ਿਅਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਨ੍ਹਾਂ ਹਸਤੀਆਂ ਚ ਸਾਬਕਾ ਮੰਤਰੀ ਹਰਮੇਲ ਸਿੰਘ ਟੋਹੜਾ, ਸਾਬਕ ਵਿਧਾਇਕ ਰਘੂਬੀਰ ਸਿੰਘ, ਸ਼ਹੀਦ ਭਾਣੂ ਪ੍ਰਤਾਪ ਸਿੰਘ ਮਨਕੋਟੀਆ (ਲੈਫਟੀਨੈਂਟ ਕਰਨਲ), ਸ਼ਹੀਦ ਦਲਜੀਤ ਸਿੰਘ (ਏਐਲਡੀ), ਸ਼ਹੀਦ ਰਿੰਕੂ ਸਿੰਘ (ਲਾਂਸ ਨਾਇਕ) ਸ਼ਹੀਦ ਪ੍ਰਿਤਪਾਲ ਸਿੰਘ (ਲਾਂਸ ਨਾਇਕ), ਸ਼ਹੀਦ ਹਰਮਿੰਦਰ ਸਿੰਘ (ਸਿਪਾਹੀ), ਜਸਵਿੰਦਰ ਭੱਲਾ (ਐਕਟਰ ਤੇ ਕਾਮੇਡੀਅਨ) ਤੇ ਚਰਨਜੀਤ ਸਿੰਘ ਅਹੂਜਾ (ਸੰਗੀਤਕਾਰ) ਦਾ ਨਾਮ ਸ਼ਾਮਲ ਹੈ।
ਇਹ 12 ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ
  • ਜੈਬ ਐਗਰੋ ਫੂਡ ਗ੍ਰੇਨਜ਼ ਕਾਰਪੋਰੇਸ਼ਨ ਲਿਮਟਿਡ ਦੀ ਸਾਲਾਨਾ ਰਿਪੋਰਟ 2022-23
  • ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਾਲ 2020-21 ਲਈ ਗ੍ਰਾਂਟਾਂ ਦੀ ਵਰਤੋਂ ਦੀ ਨਿਰੀਖਣ ਰਿਪੋਰਟ
  • ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਸਾਲਾਨਾ ਲੇਖਾ ਅਤੇ ਆਡਿਟ ਰਿਪੋਰਟ 2016-17
  • ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਦੀ ਸਾਲਾਨਾ ਰਿਪੋਰਟ 2023-24
  • ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਸਾਲਾਨਾ ਰਿਪੋਰਟ 2023-24
  • ਪੰਜਾਬ ਸੂਚਨਾ ਅਤੇ ਸੰਚਾਰ ਤਕਨਾਲੋਜੀ ਨਿਗਮ ਲਿਮਟਿਡ ਦੀ ਸਾਲਾਨਾ ਰਿਪੋਰਟ 2020-21
  • 2021-22 ਤੋਂ 2023-24 ਦੇ ਸਾਲਾਂ ਲਈ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਸਾਲਾਨਾ ਖਾਤੇ
  • ਪੰਜਾਬ ਜਲ ਨਿਯਮਨ ਅਤੇ ਵਿਕਾਸ ਅਥਾਰਟੀ ਦੀ ਸਾਲਾਨਾ ਰਿਪੋਰਟ 2022-23
  • ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਾਲਾਨਾ ਰਿਪੋਰਟ 2023-24
  • ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੀ 2016-17 ਤੋਂ 2019-20 ਤੱਕ ਦੀ 34ਵੀਂ ਤੋਂ 37ਵੀਂ ਸਾਲਾਨਾ ਲੇਖਾ ਰਿਪੋਰਟ
  • ਸਾਲ 2020-21 ਅਤੇ 2022-23 ਲਈ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ ਦੀਆਂ 50ਵੀਂ ਅਤੇ 52ਵੀਂ ਸਾਲਾਨਾ ਰਿਪੋਰਟਾਂ
ਪੰਜਾਬ  ਹੁਣ ਤੱਕ 2,565 ਪਿੰਡ ਪ੍ਰਭਾਵਿਤ ਹੋਏ ਹਨ। ਸ ਨਾਲ 389,449 ਲੋਕ ਪ੍ਰਭਾਵਿਤ ਹੋਏ ਹਨ। 57 ਲੋਕਾਂ ਦੀ ਜਾਨ ਚਲੀ ਗਈ ਹੈ, ਜਦੋਂ ਕਿ 4 ਅਜੇ ਵੀ ਲਾਪਤਾ ਹਨ। ਇਸ ਦੌਰਾਨ, 23,340 ਲੋਕਾਂ ਨੂੰ ਹੜ੍ਹਾਂ ਤੋਂ ਬਚਾਇਆ ਗਿਆ ਹੈ। ਇਸ ਤੋਂ ਇਲਾਵਾ, 200,061.35 ਲੋਕ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ ਹੈ।

LEAVE A REPLY

Please enter your comment!
Please enter your name here