Home Crime Tarn Taran ‘ਚ ਗੈਂਗਵਾਰ, ਦੋ ਧਿਰਾਂ ਵਿਚਕਾਰ ਤਾਬੜਤੋੜ ਗੋਲੀਬਾਰੀ, 19 ਸਾਲਾਂ ਨੌਜਵਾਨ...

Tarn Taran ‘ਚ ਗੈਂਗਵਾਰ, ਦੋ ਧਿਰਾਂ ਵਿਚਕਾਰ ਤਾਬੜਤੋੜ ਗੋਲੀਬਾਰੀ, 19 ਸਾਲਾਂ ਨੌਜਵਾਨ ਦੀ ਮੌਤ

40
0

ਘਟਨਾ ‘ਚ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ।

ਤਰਨਤਾਰਨ ਚ 2 ਧਿਰਾਂ ਵਿਚਕਾਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਕੈਰੋਂ ਪਿੰਡ ਦੇ ਰੇਲਵੇ ਫਾਟਕ ਦੇ ਨੇੜੇ ਦੋਵੇਂ ਧਿਰਾਂ ਵਿਚਕਾਰ ਗੋਲੀਬਾਰੀ ਹੋਈ, ਜਿਸ ਚ ਇੱਕ 19 ਸਾਲਾਂ ਨੌਜਵਾਨ ਦੀ ਮੌਤ ਹੋ ਗਈ, ਜਦਿਕ ਇੱਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਵਾਰਦਾਤ ਨੂੰ ਗੈਂਗਵਾਰ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਘਟਨਾ ਚ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ। ਉੱਥੇ ਹੀ, ਇਸ ਘਟਨਾ ਦੀ ਜ਼ਿੰਮੇਵਾਰੀ ਗੋਪੀ ਘਨਸ਼ਾਮਪੁਰੀਆ ਗੈਂਗ ਨੇ ਲਈ ਹੈ। ਇਸ ਚ ਲਿਖਿਆ ਹੈ ਕਿ ਇਹ ਸਾਡੇ ਵਿਰੋਧੀ ਜੱਗੂ ਤੇ ਹੈਰੀ ਟੌਟ ਨਾਲ ਮਿਲਦੇ-ਵਰਤਦੇ ਸਨ। ਇਸ ਵਾਰਦਾਤ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ।
ਮ੍ਰਿਤਕ ਦੀ ਪਹਿਚਾਣ ਕਰਮੂਵਾਲਾ ਪਿੰਡ ਵਾਸੀ ਸਮਰਬੀਰ ਸਿੰਘ ਵਜੋਂ ਹੋਈ ਹੈ। ਜਦਕਿ, ਜ਼ਖ਼ਮੀ ਨੌਜਵਾਨ ਦੀ ਪਹਿਚਾਣ ਸੌਰਭ ਸਿੰਘ ਵਾਸੀ ਮਹਿਰਾਣਾ ਪਿੰਡ ਵਜੋਂ ਹੋਈ ਹੈ। ਇਸ ਦੋਵੇਂ ਰੈਪਰ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਜਸ ਧਾਲੀਵਾਲ ਦੇ ਕਰੀਬੀ ਦੱਸੇ ਜਾ ਰਹੇ ਹਨ।
ਉੱਧਰ ਮੌਕੇ ‘ਤੇ ਪਹੁੰਚੇ ਐਸਪੀ ਰਿਪੂਤਪਨ ਸਿੰਘ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਕੈਰੋਂ ਫਾਟਕ ਨੇੜੇ ਚਿੱਟੀ ਸਕਾਰਪਿਓ ਗੱਡੀ ‘ਚ ਸਵਾਰ ਨੋਜਵਾਨਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਜਿਸ ‘ਚ ਇਕ ਨੋਜਵਾਨ ਦੀ ਮੋਤ ਹੋ ਗਈ ਏ ਤੇ ਇਕ ਜ਼ਖ਼ਮੀ ਹੈ। ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਨਾਲ ਜੁੜਿਆ ਵਿਵਾਦ

ਜਾਣਕਾਰੀ ਮੁਤਾਬਕ ਇਹ ਪੂਰੀ ਘਟਨਾ ਸੋਸ਼ਲ ਮੀਡੀਆ ਵਿਵਾਦ ਨਾਲ ਜੁੜੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਡੋਰੀ ਪਿੰਡ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਮਹਿਕ ਪੰਡੋਰੀ ਨੇ ਕੁੱਝ ਸਮਾਂ ਪਹਿਲਾਂ ਰੈਪਰ ਜੱਸ ਧਾਲੀਵਾਲ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਮਹਿਕ ਦੇ ਘਰ ਤੇ ਹਮਲਾ ਤੇ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਉਸ ਵਿਵਾਦ ਲੈ ਕੇ ਦੋਵੇਂ ਪੱਖਾਂ ਚ ਤਣਾਅ ਵੱਧ ਗਿਆ।

ਪੋਸਟ ਕਰਦੇ ਹੋਏ ਲਈ ਜ਼ਿੰਮੇਵਾਰੀ

ਫਾਇਰਿੰਗ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋਈ ਹੈ। ਇਸ ਪੋਸਟ ਚ ਲਿਖਿਆ ਗਿਆ ਹੈ- ਅੱਜ ਜੋ ਪੱਟੀ ਕੈਰੋਂ ਪਿੰਡ ਕਤਲ ਹੋਇਆ, ਇਸ ਦੀ ਜ਼ਿੰਮੇਵਾਰੀ ਡੋਨੀ ਬੱਲ, ਪ੍ਰਭ ਦਾਸੂਵਾਲ, ਮੁਹੱਬਤ ਰੰਧਾਵਾ, ਅਮਰ ਖੱਬੇ ਤੇ ਕੌਸ਼ਲ ਚੌਧਰੀ ਲੈਂਦੇ ਹਾਂ। ਇਹ ਸਾਡੇ ਐਂਟੀ ਜੱਗੂ, ਹੈਰੀ ਟੌਟ ਨਾਲ ਵਰਤਦੇ ਸੀ। ਲਵ ਅੱਜ ਆਪਣੇ ਕਹੇ ਤੇ ਖੜ੍ਹੇ ਨਹੀਂ ਰਿਹਾ ਤੇ ਉੱਥੋਂ ਗੱਡੀ ਲੈ ਕੇ ਭੱਜ ਗਿਆ। ਇਹ ਡੀਐਸਪੀ ਨਾਗਰੇ ਦੇ ਟੌਟ ਦੀ ਸ਼ਹਿ ਤੇ ਪੋਸਟ ਕਰਦੇ ਫਿਰਦੇ ਸਨ। ਕੱਲ੍ਹ ਇਨ੍ਹਾਂ ਨੇ ਇੱਕ ਅਪਾਹਜ ਬੱਚਾ ਚੁੱਕਿਆ। ਸਵਾਦ ਤਾਂ ਫਿਰ ਸੀ ਜੇ ਅੱਜ ਲਵ ਖੜ੍ਹਦਾ। ਜੋ ਵੀ ਅਸੀਂ ਇਨ੍ਹਾਂ ਨਾਲ ਦੇਖਿਆ ਉਹ ਸਾਡਾ ਦੁਸ਼ਮਣ ਹੈ। ਇਹ ਇੱਕ ਜੰਗ ਹੈ ਤੇ ਜੰਗ ਚ ਸਬ ਕੁੱਝ ਜਾਇਜ਼ ਹੈ, ਬਾਕੀ ਤਿਆਰੀ ਕਰ ਲੈਣ।

LEAVE A REPLY

Please enter your comment!
Please enter your name here