Home Desh Punjab ‘ਚ 85 Inspectors ਨੂੰ ਪ੍ਰਮੋਟ ਕਰ ਬਣਾਇਆ ਗਿਆ DSP, ਗ੍ਰਹਿ...

Punjab ‘ਚ 85 Inspectors ਨੂੰ ਪ੍ਰਮੋਟ ਕਰ ਬਣਾਇਆ ਗਿਆ DSP, ਗ੍ਰਹਿ ਵਿਭਾਗ ਨੇ ਆਦੇਸ਼ ਕੀਤੇ ਜਾਰੀ

115
0

ਪ੍ਰੋਮਟ ਕੀਤੇ ਗਏ ਅਧਿਕਾਰੀਆਂ ਨੂੰ ਲੈਵਲ 18 ਪੇਅ ਸਕੇਲ 56100-177500 ‘ਚ ਤਰੱਕੀ ਦਿੱਤੀ ਗਈ ਹੈ।

ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਤੇ ਨਿਆਂ ਵਿਭਾਗ ਨੇ ਪੰਜਾਬ ਪੁਲਿਸ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਤੈਨਾਤ 85 ਇੰਸਪੈਕਟਰਾਂ ਨੂੰ ਡੀਐਸਪੀ ਅਹੁਦੇ ‘ਤੇ ਪ੍ਰਮੋਟ ਕੀਤਾ ਹੈ। ਇਹ ਆਦੇਸ਼ 23 ਮਈ 2025 ਨੂੰ ਹੋਈ ਡੀਐਸਪੀ ਦੀ ਸਿਫ਼ਾਰਸ਼ਾਂ ਦੇ ਅਧਾਰ ‘ਤੇ ਜਾਰੀ ਕੀਤਾ ਗਿਆ।
ਪ੍ਰੋਮਸ਼ਨ ਪਾਉਣ ਵਾਲੇ ਐਸਏਐਸ ਨਗਰ, ਜਲੰਧਰ, ਫਿਰੋਜ਼ਪੁਰ, ਸੰਗਰੂਰ, ਅੰਮ੍ਰਿਤਸਰ, ਗੁਰਦਾਸਪੁਰ, ਬਠਿੰਡਾ, ਫਰੀਦਕੋਟ, ਮਾਨਸਾ, ਪਟਿਆਲਾ, ਤਰਨਤਾਰਨ ਤੇ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਦੇ ਅਧਿਕਾਰੀ ਸ਼ਾਮਲ ਹਨ।
ਪ੍ਰੋਮਟ ਕੀਤੇ ਗਏ ਅਧਿਕਾਰੀਆਂ ਨੂੰ ਲੈਵਲ 18 ਪੇਅ ਸਕੇਲ 56100-177500 ‘ਚ ਤਰੱਕੀ ਦਿੱਤੀ ਗਈ ਹੈ।
ਜਿਨ੍ਹਾਂ ਅਧਿਕਾਰੀਆਂ ਦੇ ਖ਼ਿਲਾਫ਼ ਵਿਭਾਗ ਦੀ ਕਾਰਵਾਈ ਚੱਲ ਰਹੀ ਹੈ ਜਾਂ ਜਿਨ੍ਹਾਂ ‘ਤੇ ਕੇਸ ਪੈਂਡਿੰਗ ਹਨ, ਉਨ੍ਹਾਂ ਨੂੰ ਤਰੱਕੀ ਦਾ ਲਾਭ ਸਿਰਫ਼ ਕੋਰਟ ਜਾਂ ਸਮਰੱਥ ਅਧਿਕਾਰੀ ਦੀ ਇਜਾਜ਼ਤ ਤੋਂ ਬਾਅਦ ਹੀ ਮਿਲੇਗਾ।
ਕੁੱਝ ਅਧਿਕਾਰੀਆਂ ਦੀ ਪ੍ਰਮੋਸ਼ਨ “ਕਮਾਈ ਗਈ ਸੀਨੀਆਰਤਾ ਦੇ ਅਨੁਸਾਰ ਡੀਐਸਪੀ ਅਹੁਦੇ ‘ਤੇ ਨਿਯੁਕਤੀ ਲਈ ਯੋਗਤਾ” ਦੇ ਅਧਾਰ ‘ਤੇ ਕੀਤੀ ਗਈ ਹੈ, ਜੋ ਸਮਰੱਥ ਤਾਂ ਸੀ ਪਰ ਸੀਟ ਉਪਲੱਬਧ ਨਾ ਹੋਣ ਕਾਰਨ ਪ੍ਰਮੋਸ਼ਨ ਨਹੀਂ ਦਿੱਤੀ ਗਈ।
ਆਦੇਸ਼ਾਂ ‘ਚ ਇਹ ਸਪੱਸ਼ਟ ਕੀਤਾ ਗਿਆ ਕਿ ਪ੍ਰਮੋਸ਼ਨ ਨਿਯਮਿਤ ਨਿਯੁਕਤੀ ਜਿੰਨੀ ਹੀ ਪ੍ਰਭਾਵਸ਼ਾਲੀ ਮੰਨੀ ਜਾਵੇਗੀ।
ਸਬੰਧਿਤ ਪੁਲਿਸ ਦਫ਼ਤਰਾਂ ਨੂੰ ਇੱਕ ਹਫ਼ਤੇ ‘ਚ ਪ੍ਰਮੋਸ਼ਨ ਆਦੇਸ਼ਾਂ ਨੂੰ ਲਾਗੂਕਰਨ ਦੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

LEAVE A REPLY

Please enter your comment!
Please enter your name here