Home Desh Jalandhar: ਐਡਵੋਕੇਟ ਤੋਂ ਫਿਰੌਤੀ ਮੰਗਣ ਆਇਆ ਵਿਅਕਤੀ ਫਿਲਮੀ ਸਟਾਈਲ ਵਾਂਗ ਕਾਬੂ

Jalandhar: ਐਡਵੋਕੇਟ ਤੋਂ ਫਿਰੌਤੀ ਮੰਗਣ ਆਇਆ ਵਿਅਕਤੀ ਫਿਲਮੀ ਸਟਾਈਲ ਵਾਂਗ ਕਾਬੂ

37
0

ਵਕੀਲ ਨੇ ਪਹਿਲੇ ਹੀ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਸੀ।

ਪੰਜਾਬ ਚ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਮਸ਼ਹੂਰ ਐਡਵੋਕੇਟ ਮਨਦੀਪ ਸਚਦੇਵਾ ਤੋਂ ਫਿਰੌਤੀ ਮੰਗਣ ਦਾ ਹੈ। ਵਕੀਲ ਤੋਂ ਇੱਕ ਗੈਂਗਸਟਰ ਦੇ ਨਾਮ ‘ਤੇ ਫਿਰੌਤੀ ਮੰਗੀ ਗਈ ਸੀ। ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਤੇ 50,000 ਰੁਪਏ ਮੰਗੇ ਗਏ ਸਨ। ਹਾਲਾਂਕਿ, ਇਸ ਦੌਰਾਨ ਵਕੀਲ ਪੈਸੇ ਦੇਣ ਤੋਂ ਇਨਕਾਰ ਨਹੀਂ ਕੀਤਾ ਤੇ ਉਸ ਨੂੰ ਆਪਣੇ ਦਫ਼ਤਰ ਚ ਬੁਲਾ ਲਿਆ। ਇਸ ਤੋਂ ਬਾਅਦ ਸੀਆਈਏ ਸਟਾਫ਼ ਨੇ ਮੁਲਜ਼ਮ ਨੂੰ ਜਾਲ ਵਿਛਾ ਕੇ ਫਿਲਮੀ ਸਟਾਈਲ ਵਾਂਗ ਕਾਬੂ ਕਰ ਲਿਆ।
ਵਕੀਲ ਨੇ ਪਹਿਲੇ ਹੀ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਸੀ। ਸੀਆਈਏ ਸਟਾਫ ਦੀ ਇੱਕ ਟੀਮ ਪਹਿਲਾਂ ਹੀ ਵਕੀਲ ਦੇ ਦਫ਼ਤਰ ਚ ਜਾਲ ਵਿਛਾ ਚੁੱਕੀ ਸੀ, ਜੋ ਕਿ ਸਿਵਲ ਕੱਪੜਿਆਂ ਚ ਦਫ਼ਤਰ ਚ ਮੌਜੂਦ ਸੀ। ਇਸ ਦੌਰਾਨ ਇੱਕ ਵਿਅਕਤੀ ਪੈਸੇ ਲੈਣ ਲਈ ਪਹੁੰਚਿਆ। ਜਦੋਂ ਉਸ ਨੇ ਵਕੀਲ ਤੋਂ ਪੈਸੇ ਮੰਗੇ ਤਾਂ ਸਿਵਲ ਕੱਪੜਿਆਂ ਚ ਮੌਕੇ ‘ਤੇ ਮੌਜੂਦ ਪੁਲਿਸ ਨੇ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।
ਹਾਲਾਂਕਿ, ਕਾਬੂ ਕੀਤਾ ਗਿਆ ਵਿਅਕਤੀ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਹੈ। ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਕੈਨੇਡਾ ਚ ਬੈਠੇ ਕਿਸੇ ਗੈਂਗਸਟਰ ਨੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਤੇ ਵਕੀਲ ਨੂੰ 50 ਹਜ਼ਾਰ ਰੁਪਏ ਲਿਆਉਣ ਲਈ ਕਿਹਾ ਸੀ। ਵਿਅਕਤੀ ਨੇ ਕਿਹਾ ਕਿ ਉਸ ਕੋਲ ਉਕਤ ਗੈਂਗਸਟਰ ਦੀ ਚੈੱਟ ਤੇ ਹੋਰ ਵੀ ਜਾਣਕਾਰੀ ਹੈ। ਵਿਅਕਤੀ ਨੇ ਕਿਹਾ ਕਿ ਉਸ ਨੂੰ ਫਿਰੌਤੀ ਬਾਰੇ ਕੁੱਝ ਪਤਾ ਨਹੀਂ ਸੀ।
ਪੁਲਿਸ ਨੇ ਬਾਰਾਦਰੀ ਥਾਣੇ ਚ ਦੋ ਵਿਅਕਤੀਆਂ ਵਿਰੁੱਧ ਕੇਸ ਵੀ ਦਰਜ ਕਰ ਲਿਆ ਹੈ। ਪੁਲਿਸ ਨੇ ਜਤਿੰਦਰ ਸਿੰਘ ਉਰਫ਼ ਸਾਬੀ ਅਤੇ ਸੰਦੀਪ ਸਿੰਘ ਉਰਫ਼ ਸੰਨੀ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here