ਬਰਿੰਦਰ ਕੁਮਾਰ ਗੋਇਲ ਮੰਤਰੀ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਵੀ ਆਪਣੀਆਂ ਸਮੱਸਿਆਵਾਂ ਮੰਤਰੀ ਨਾਲ ਸਾਂਝੀਆਂ ਕੀਤੀਆਂ। ਮੰਤਰੀ ਗੋਇਲ ਨੇ ਕਿਹਾ ਕਿ ਹੜ੍ਹ ਪੀੜਤ ਕਿਸੇ ਵੀ ਹਾਲਤ ‘ਚ ਇਕੱਲੇ ਨਹੀਂ ਹਨ, ਸਰਕਾਰ ਵੱਲੋਂ ਰਾਹਤ ਕੈਂਪ ਤੇ ਲਾਜ਼ਮੀ ਸਹੂਲਤਾਂ ਤੁਰੰਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ
ਲੋਕਾਂ ਦੇ ਘਰਾਂ ਵਿੱਚ ਪਹੁੰਚ ਕੇ ਹਕੀਕਤ ਜਾਣਨ ਤੋਂ ਬਾਅਦ, ਪ੍ਰਸ਼ਾਸਨ ਨੇ ਤੁਰੰਤ ਰਾਹਤ ਸਮੱਗਰੀ ਵੰਡਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਸੀ ਕਪੂਰਥਲਾ ਵੱਲੋਂ ਖ਼ਾਸ ਮਾਨੀਟਰਿੰਗ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਕੋਈ ਵੀ ਪੀੜਤ ਪਰਿਵਾਰ ਬਿਨਾਂ ਸਹਾਇਤਾ ਦੇ ਨਾ ਰਹਿ ਜਾਵੇ। ਹੜ੍ਹਾਂ ਦੀ ਇਹ ਤਬਾਹੀ ਲੋਕਾਂ ਲਈ ਵੱਡੀ ਕਸੌਟੀ ਹੈ, ਪਰ ਪ੍ਰਸ਼ਾਸਨਕ ਪੱਧਰ ਤੇ ਸਰਕਾਰ ਦਾ ਕਹਿਣਾ ਹੈ ਕਿ ਹਰ ਪੀੜਤ ਤੱਕ ਸਹਾਇਤਾ ਜ਼ਰੂਰ ਪਹੁੰਚੇਗੀ।