Home Desh Punjab Congress ਨੇ ਸੱਦੀ ਹਲਕਾ ਕੋਆਰਡੀਨੇਟਰ ਮੀਟਿੰਗ, ਲੁਧਿਆਣਾ ਜ਼ਿਮਨੀ ਚੋਣ ਤੇ ਰਾਹੁਲ...

Punjab Congress ਨੇ ਸੱਦੀ ਹਲਕਾ ਕੋਆਰਡੀਨੇਟਰ ਮੀਟਿੰਗ, ਲੁਧਿਆਣਾ ਜ਼ਿਮਨੀ ਚੋਣ ਤੇ ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਬਣ ਸਕਦੀ ਰਣਨੀਤੀ

102
0

ਪੰਜਾਬ ਕਾਂਗਰਸ ਵਿਧਾਨਸਭਾ ਚੋਣਾਂ 2027 ਦੀ ਤਿਆਰੀ ‘ਚ ਪਹਿਲਾਂ ਦੀ ਜੁੱਟ ਗਈ ਹੈ।

ਪੰਜਾਬ ਦੇ ਲੁਧਿਆਣ ਵੈਸਟ ‘ਚ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੇ ਰਾਹੁਲ ਗਾਂਧੀ ਦੇ ਦੌਰੇ ਤੋਂ ਠੀਕ ਪਹਿਲਾਂ ਅੱਜ, ਮੰਗਲਵਾਰ ਨੂੰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੇ ਸਾਰੇ ਹਲਕਾ ਕੋਆਰਡੀਨੇਟਰ ਦੀ ਮੀਟਿੰਗ ਸੱਦੀ ਹੈ। ਮੀਟਿੰਗ ਪੰਜਾਬ ਕਾਂਗਰਸ ਭਵਨ ‘ਚ ਹੋਵੇਗੀ। ਇਸ ਦੌਰਾਨ ਇੱਥੇ ਉਹ ਸੂਬੇ ‘ਚ ਚੱਲ ਰਹੀ ਸੰਵਿਧਾਨ ਬਚਾਓ ਯਾਤਰਾ ਤੇ ਹੋਰ ਕਈ ਹਾਲਾਤਾਂ ਦਾ ਫਿਡਬੈਕ ਲੈਣਗੇ। ਇਸ ਦੌਰਾਨ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਕਾਊਂਟਰ ਕਰਨ ਦੀ ਨੀਤੀ ਵੀ ਬਣਾਈ ਜਾ ਸਕਦੀ ਹੈ।
ਪੰਜਾਬ ਕਾਂਗਰਸ ਵਿਧਾਨਸਭਾ ਚੋਣਾਂ 2027 ਦੀ ਤਿਆਰੀ ‘ਚ ਪਹਿਲਾਂ ਦੀ ਜੁੱਟ ਗਈ ਹੈ। ਸੰਵਿਧਾਨ ਬਚਾਓ ਯਾਤਰਾ ਦੇ ਬਹਾਨੇ ਸਾਰੇ ਦਿੱਗਜ਼ ਨੇਤਾ ਆਪਣੇ ਹਲਕਿਆਂ ‘ਚ ਜਾ ਕੇ ਜ਼ਮੀਨੀ ਹਕੀਕਤ ਦੀ ਸਮਝ ਲੈ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਛੱਡ ਚੁੱਕੇ ਨੇਤਾਵਾਂ ਦੀ ਘਰ-ਵਾਪਸੀ ‘ਤੇ ਵੀ ਫੋਕਸ ਕੀਤਾ ਜਾ ਰਿਹਾ ਹੈ।
ਲੁਧਿਆਣਾ ਵੈਸਟ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੈਲੇਂਜ ਕੀਤਾ ਹੈ ਕਿ ਇਸ ਵਾਰ ਜ਼ਮਾਨਤ ਜ਼ਬਤ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੁਨੀਲ ਜਾਖੜ ਸਵਿੱਟ੍ਜਰਲੈਂਡ ਦੀ ਟਿਕਟ ਬੁੱਕ ਕਰਵਾ ਲੈਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਮੁੱਦਿਆਂ ‘ਤੇ ਚਰਚਾ ਕੀਤੀ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲੇ ਹੀ ਇਹ ਗੱਲ ਸਾਫ਼ ਕਰ ਚੁੱਕੇ ਹਨ ਕਿ ਜੋ ਮਸ਼ਕਿਲ ਸਮੇਂ ਦੌਰਾਨ ਪਾਰਟੀ ਦੇ ਨਾਲ ਖੜ੍ਹੇ ਹਨ ਤੋ ਜਿਨ੍ਹਾਂ ਨੇ ਖੁਦ ‘ਤੇ ਪਰਚੇ ਦਰਜ਼ ਕਰਵਾਏ ਹਨ, ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇੰਨਾ ਹੀ ਨਹੀਂ, ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲੇ ਸਾਰੇ ਸੀਨੀਅਰ ਨੇਤਾਵਾਂ ਨੂੰ ਪਾਰਟੀ ਇੱਕ ਮੰਚ ‘ਤੇ ਲਿਆਉਣ ਲਈ ਕਾਮਯਾਬ ਰਹੀ ਹੈ। ਇਸ ਦੌਰਾਨ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਮੌਜ਼ੂਦ ਰਹੇ।

LEAVE A REPLY

Please enter your comment!
Please enter your name here