Home latest News Patiala: ਨਾਭਾ ‘ਚ PRTC ਦੀ ਬੱਸ ਪਲਟੀ, 140 ਦੇ ਕਰੀਬ ਯਾਤਰੀ ਸਨ...

Patiala: ਨਾਭਾ ‘ਚ PRTC ਦੀ ਬੱਸ ਪਲਟੀ, 140 ਦੇ ਕਰੀਬ ਯਾਤਰੀ ਸਨ ਸਵਾਰ, ਕਈ ਜ਼ਖਮੀ

39
0

ਪੀਆਰਟੀਸੀ ਬੱਸ 140 ਦੇ ਕਰੀਬ ਸਵਾਰੀਆਂ ਲੈ ਕੇ ਮੱਲੇਵਾਲ ਤੋਂ ਪਟਿਆਲਾ ਵੱਲ ਜਾ ਰਹੀ ਸੀ।

ਪੰਜਾਬ ਚ ਲਗਾਤਾਰ ਸੜਕ ਹਾਦਸਿਆਂ ਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਜ਼ਿਆਦਾਤਰ ਹਾਦਸੇ ਓਵਰਲੋਡ ਸਵਾਰੀਆਂ ਤੇ ਸਮਾਨ ਹੋਣ ਕਾਰਨ ਵਾਪਰ ਰਹੇ ਹਨ। ਇਸੇ ਤਰ੍ਹਾਂ ਦਾ ਹਾਦਸਾ ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਵਾਪਰਿਆ। ਪੀਆਰਟੀਸੀ ਬੱਸ ਚ 140 ਦੇ ਕਰੀਬ ਯਾਤਰੀ ਸਵਾਰ ਸਨ ਤੇ ਬੱਸ ਬੇਕਾਬੂ ਹੋ ਕੇ ਸਿੱਧੀ ਦਰੱਖਤ ਚ ਵੱਜੀ ਤੇ ਦਰੱਖਤ ਦੇ ਟੋਟੇ ਹੋ ਗਏ।
ਮੌਕੇ ਤੇ ਸਥਾਨਕ ਲੋਕਾਂ ਵੱਲੋਂ ਮਸ਼ੱਕਤ ਦੇ ਨਾਲ ਸਵਾਰੀਆਂ ਨੂੰ ਬਸ ਚੋਂ ਬਾਹਰ ਕੱਢਿਆ ਤੇ ਵੱਖ-ਵੱਖ ਹਸਪਤਾਲਾਂ ਚ ਜੇਰੇ ਇਲਾਜ ਲਈ ਪਹੁੰਚਾਇਆ ਗਿਆ। ਬੱਸ ਹਾਦਸੇ ਪਿੱਛੇ ਦਾ ਕਾਰਨ ਸਮਰੱਥਾ ਤੋਂ ਵੱਧ ਸਵਾਰੀਆਂ ਨੂੰ ਦੱਸਿਆ ਜਾ ਰਿਹਾ ਹੈ, ਜਿਸ ਨਾਲ ਬੱਸ ਓਵਰਲੋਡ ਹੋ ਗਈ ਸੀ।

ਬੱਸ ਡਰਾਈਵਰ ਤੇ ਕੰਡਕਟਰ ਦੀ ਲੱਤ ਟੁੱਟੀ

ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਪੀਆਰਟੀਸੀ ਬੱਸ 140 ਦੇ ਕਰੀਬ ਸਵਾਰੀਆਂ ਲੈ ਕੇ ਮੱਲੇਵਾਲ ਤੋਂ ਪਟਿਆਲਾ ਵੱਲ ਜਾ ਰਹੀ ਸੀ। ਇਸ ਦੌਰਾਨ ਬੱਸ ਦੀਆਂ ਕਮਾਣੀਆਂ ਟੁੱਟ ਗਈਆਂ ਤੇ ਬੱਸ ਬੇਕਾਬੂ ਹੋ ਕੇ ਰੋਂਗ ਸਾਈਡ ਤੇ ਜਾ ਕੇ ਇੱਕ ਵੱਡੇ ਦਰਖਤ ਚ ਜਾ ਵੱਜੀ। ਜਾਣਕਾਰੀ ਮੁਤਾਬਕ 15 ਦੇ ਕਰੀਬ ਸਵਾਰੀਆਂ ਜ਼ਖਮੀ ਹਨ, ਜਿਸ ਚ ਬੱਸ ਦੇ ਕੰਡਕਟਰ ਤੇ ਡਰਾਈਵਰ ਦੀ ਲੱਤ ਟੁੱਟ ਗਈ ਹੈ। ਇੱਕ ਲੜਕੀ ਵੀ ਗੰਭੀਰ ਜ਼ਖਮੀ ਹੋ ਗਈ ਤੇ ਬਾਕੀ ਸਵਾਰੀਆਂ ਦੇ ਮਾਮੂਲੀ ਸੱਟਾਂ ਵੀ ਹਨ।
ਇਸ ਮੌਕੇ ਤੇ ਬੱਸ ਦੇ ਪਹਿਲੇ ਡਰਾਈਵਰ ਮਨਿੰਦਰ ਸਿੰਘ ਤੇ ਮੌਜੂਦਾ ਬੱਸ ਕੰਡਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਮੈਂ ਇਸ ਬੱਸ ਦਾ ਡਰਾਈਵਰ ਸੀ ਤੇ ਉਸ ਵਕਤ ਵੀ 135/140 ਦੇ ਕਰੀਬ ਸਵਾਰੀਆਂ ਹੁੰਦੀਆਂ ਸਨ। ਅਸੀਂ ਕਈ ਵਾਰੀ ਵਿਭਾਗ ਨੂੰ ਲਿਖ ਕੇ ਭੇਜਿਆ, ਪਰ ਉਨ੍ਹਾਂ ਦੇ ਕੰਨ ਤੇ ਜੂ ਨਹੀਂ ਸਰਕੀ, ਜੋ ਇਹ ਹਾਦਸਾ ਵਾਪਰਿਆ ਹੈ, ਵਿਭਾਗ ਹੀ ਇਸ ਦੇ ਲਈ ਜ਼ਿੰਮੇਵਾਰ ਹੈ, ਕਿਉਂਕਿ ਬੱਸ ਓਵਰਲੋਡ ਸ। ਇਸ ਵਿੱਚ ਸਕੂਲ ਦੇ ਵਿਦਿਆਰਥੀ ਤੇ ਵੱਖ ਵੱਖ ਦਫਤਰਾਂ ਨੂੰ ਜਾਣ ਵਾਲੇ ਮੁਲਾਜ਼ਮ ਸਨ।

LEAVE A REPLY

Please enter your comment!
Please enter your name here