ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕੀਤਾ ਤੇ ਉਨ੍ਹਾਂ ਦੇ 75ਵੇਂ ਜਨਮਦਿਨ ‘ਤੇ ਵਧਾਈ ਦਿੱਤੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕੀਤਾ ਤੇ ਉਨ੍ਹਾਂ ਦੇ 75ਵੇਂ ਜਨਮਦਿਨ ‘ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ, ਧੰਨਵਾਦ ਮੇਰੇ ਦੋਸਤ, ਤੁਹਾਡੇ ਫ਼ੋਨ ਤੇ ਮੇਰੇ 75ਵੇਂ ਜਨਮਦਿਨ ‘ਤੇ ਸ਼ੁਭਕਾਮਨਾਵਾਂ ਲਈ ਧੰਨਵਾਦ। ਤੁਹਾਡੇ ਵਾਂਗ, ਮੈਂ ਵੀ ਭਾਰਤ-ਅਮਰੀਕਾ ਗਲੋਬਲ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਅਸੀਂ ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਵੱਲ ਤੁਹਾਡੀ ਪਹਿਲ ਦਾ ਸਮਰਥਨ ਕਰਦੇ ਹਾਂ।
ਟਰੰਪ ਟੈਰਿਫ ਤੋਂ ਬਾਅਦ, ਭਾਰਤ ਤੇ ਅਮਰੀਕਾ ਦੇ ਸਬੰਧਾਂ ‘ਚ ਕੁੱਝ ਖਟਾਸ ਸੀ, ਪਰ ਹੁਣ ਇਹ ਖਟਾਸ ਹੌਲੀ-ਹੌਲੀ ਖਤਮ ਹੋ ਰਹੀ ਹੈ। ਦੋਵਾਂ ਦੇਸ਼ਾਂ ਦੇ ਸਬੰਧ ਹੁਣ ਵਾਪਸ ਪਟੜੀ ‘ਤੇ ਆ ਗਏ ਹਨ। ਮੰਗਲਵਾਰ ਨੂੰ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ‘ਤੇ ਚਰਚਾ ਹੋਈ। ਗੱਲਬਾਤ ਤੋਂ ਬਾਅਦ, ਇਸ ‘ਤੇ ਭਾਰਤ ਦਾ ਬਿਆਨ ਵੀ ਆਇਆ। ਭਾਰਤ ਨੇ ਕਿਹਾ ਕਿ ਸਭ ਕੁਝ ਸਕਾਰਾਤਮਕ ਹੈ। ਅਮਰੀਕਾ ਦੇ ਮੁੱਖ ਵਾਰਤਾਕਾਰ ਬ੍ਰੈਂਡਨ ਲਿੰਚ ਨੇ ਭਰੋਸਾ ਦਿੱਤਾ ਕਿ ਭਾਰਤ ਨਾਲ ਸਮਝੌਤੇ ‘ਚ ਕੋਈ ਰੁਕਾਵਟ ਨਹੀਂ ਆਵੇਗੀ।
ਭਾਰਤ ਦੇ ਵਧੀਕ ਸਕੱਤਰ ਰਾਜੇਸ਼ ਵੀ ਮੀਟਿੰਗ ‘ਚ ਮੌਜੂਦ ਸਨ। ਮੀਟਿੰਗ ‘ਚ ਵਪਾਰ ਭਾਈਵਾਲੀ ਤੇ ਦੁਵੱਲੇ ਵਪਾਰ ਸਮਝੌਤੇ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਮੰਗਲਵਾਰ ਨੂੰ ਹੋਈ ਇਸ ਮੀਟਿੰਗ ‘ਚ, ਦੋਵਾਂ ਧਿਰਾਂ ਨੇ ਨਵੰਬਰ ਤੱਕ ਦੁਵੱਲੇ ਵਪਾਰ ਸਮਝੌਤੇ (BTA) ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ, ਇਹ ਵੀ ਫੈਸਲਾ ਕੀਤਾ ਗਿਆ ਕਿ ਛੇਵੇਂ ਦੌਰ ਦੀ ਗੱਲਬਾਤ ਕਦੋਂ ਸ਼ੁਰੂ ਹੋਵੇਗੀ ਤੇ ਕਿਹੜੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।
50% ਟੈਰਿਫ ਤੋਂ ਬਾਅਦ ਸਬੰਧਾਂ ‘ਚ ਖਟਾਸ
ਭਾਰਤ ‘ਤੇ ਲਗਾਏ ਗਏ 50 ਪ੍ਰਤੀਸ਼ਤ ਟੈਰਿਫ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਸਨ। ਇਸ ਕੁੜੱਤਣ ਪਿੱਛੇ ਰੂਸ ਸੀ। ਦਰਅਸਲ, ਅਮਰੀਕਾ ਨਹੀਂ ਚਾਹੁੰਦਾ ਕਿ ਭਾਰਤ ਰੂਸ ਤੋਂ ਤੇਲ ਖਰੀਦੇ। ਹਾਲ ਹੀ ‘ਚ ਇਸ ਬਾਰੇ ਇਤਰਾਜ਼ ਜਤਾਇਆ ਗਿਆ ਸੀ। ਅਮਰੀਕਾ ਨੇ ਕਿਹਾ ਸੀ ਕਿ ਭਾਰਤ ਰੂਸ ਤੋਂ ਸਸਤਾ ਤੇਲ ਖਰੀਦ ਰਿਹਾ ਹੈ ਤੇ ਇਸ ਤੋਂ ਭਾਰੀ ਮੁਨਾਫ਼ਾ ਕਮਾ ਰਿਹਾ ਹੈ। ਭਾਰਤ ਨੇ ਇਸ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਇਸ ਤੋਂ ਬਾਅਦ ਕੁਝ ਸਮੇਂ ਲਈ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਸੀ।
ਜਨਮਦਿਨ ‘ਤੇ ਮੱਧ ਪ੍ਰਦੇਸ਼ ਦੇ ਧਾਰ ‘ਚ ਰਹਿਣਗੇ ਪੀਐਮ ਮੋਦੀ
ਪ੍ਰਧਾਨ ਮੰਤਰੀ ਮੋਦੀ ਆਪਣੇ 75ਵੇਂ ਜਨਮਦਿਨ ‘ਤੇ ਮੱਧ ਪ੍ਰਦੇਸ਼ ਦੇ ਧਾਰ ‘ਚ ਹੋਣਗੇ। ਇਸ ਦੌਰਾਨ, ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਮਿੱਤਰਾ ਪਾਰਕ ਦਾ ਨੀਂਹ ਪੱਥਰ ਰੱਖਣਗੇ ਤੇ ‘ਸੇਵਾ ਪਖਵਾੜਾ’ ਦੀ ਸ਼ੁਰੂਆਤ ਕਰਨਗੇ। ਉਹ ਧਾਰ ਦੇ ਭੈਂਸੋਲਾ ਪਿੰਡ ‘ਚ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਮੁਹਿੰਮ ਦੀ ਸ਼ੁਰੂਆਤ ਵੀ ਕਰਨਗੇ।