ਮਹਾਨ ਕੁਰਬਾਨੀਆਂ ਸਦਕਾ ਦੇਸ਼ ਆਜ਼ਾਦ ਹੋਇਆ। ਇਸ ਦੀ ਮਾਰ ਵੀ ਸਭ ਤੋਂ ਵੱਧ ਪੰਜਾਬੀਆਂ ਨੂੰ ਝੱਲਣੀ ਪਈ ਜਦੋਂ ਲਾਸ਼ਾਂ ਨਾਲ ਭਰੀਆਂ ਟ੍ਰੇਨਾਂ ਉੱਧਰੋਂ ਵੱਲੋਂ ਇੱਧਰ ਆਉਂਦੀਆਂ ਸਨ।
ਪੰਜਾਬ ਸਰਕਾਰ ਦਾ ਸੁਤੰਤਰਤਾ ਦਿਹਾੜੇ ਦੇ ਮੌਕੇ ‘ਤੇ ਸੂਬਾ ਪੱਧਰੀ ਪ੍ਰੋਗਰਾਮ ਫਰੀਦਕੋਟ ‘ਚ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਨਹਿਰੂ ਸਟੇਡੀਅਮ ‘ਚ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ ਪਰੇਡ ਤੇ ਝਾਕੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਲਈ ਪੰਜਾਬ ਨੇ ਬਹੁੱਤ ਵੱਡਾ ਯੋਗਦਾਨ ਦਿੱਤਾ।
ਮੁੱਖ ਮੰਤਰੀ ਭਗਵੰਨ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ਨੇ ਸਰਦਾਰ ਭਗਤ ਸਿੰਘ, ਉੱਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਸੁਖਦੇਵ, ਮਦਨ ਲਾਲ ਢਿੰਗਰਾ ਤੇ ਗਦਰੀ ਬਾਬੇ ਵਰਗੇ ਹੋਰ ਬਹੁੱਤ ਮਹਾਨ ਯੋਧਿਆਂ ਨੂੰ ਜਨਮ ਦਿੱਤਾ। ਮਹਾਨ ਕੁਰਬਾਨੀਆਂ ਸਦਕਾ ਦੇਸ਼ ਆਜ਼ਾਦ ਹੋਇਆ। ਇਸ ਦੀ ਮਾਰ ਵੀ ਸਭ ਤੋਂ ਵੱਧ ਪੰਜਾਬੀਆਂ ਨੂੰ ਝੱਲਣੀ ਪਈ ਜਦੋਂ ਲਾਸ਼ਾਂ ਨਾਲ ਭਰੀਆਂ ਟ੍ਰੇਨਾਂ ਉੱਧਰੋਂ (ਪਾਕਿਸਤਾਨ) ਵੱਲੋਂ ਇੱਧਰ ਆਉਂਦੀਆਂ ਸਨ ਤੇ ਇੱਧਰੋਂ, ਉੱਧਰ ਜਾਂਦੀਆਂ ਸਨ। ਸਾਨੂੰ ਆਜ਼ਾਦੀ ਬਹੁੱਤ ਮੰਗੀ ਪਈ ਹੈ। ਅਸੀਂ ਭਾਈਚਾਰਾ ਬਣਾਈ ਰੱਖਣ ਲਈ ਅੰਤਿਮ ਸਾਹ ਤੱਕ ਮਿਹਨਤ ਕਰਾਂਗੇ।
ਨਸ਼ਿਆਂ ਖਿਲਾਫ਼ ਯੁੱਧ ਦਾ ਜ਼ਿਕਰ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਰਾਹੀਂ ਨਸ਼ੇ ਨੂੰ ਠੱਲ ਪਾਈ ਜਾ ਰਹੀ ਹੈ। ਹੁਣ ਨਸ਼ਿਆਂ ਖਿਲਾਫ਼ ਯੁੱਧ ਤਹਿਤ ਇੱਕ ਨਵੀਂ ਰਿਵਾਰਡ ਪਾਲਿਸੀ ਲਾਗੂ ਕੀਤੀ ਜਾ ਰਹੀ ਹੈ। ਹੁਣ 1 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਫੜਨ ਤੇ ਐਨਡੀਪੀਐਸ ਦਾ ਪਰਚਾ ਦਰਜ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ 1.20 ਲੱਖ ਰੁਪਏ ਪੁਰਸਕਾਰ ਵਜੋਂ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਐਨਡੀਪੀਐਸ ਮਾਮਲਿਆਂ ਦੀ ਜਾਂਚ ਹੈੱਡ ਕਾਂਸਟੇਬਲ ਨੂੰ ਸੌਂਪੀ ਜਾ ਰਹੀ ਹੈ। ਇਸ ਦੇ ਨਾਲ ਹੀ 1600 ਨਵੀਆਂ ਪੋਸਟਾਂ ਭਰੀਆਂ ਜਾਣਗੀਆਂ।
ਇਸ ‘ਚ ਪਹਿਲਾਂ 150 ਇੰਸਪੈਕਟਰਾਂ, 450 ਸਬ-ਇੰਸਪੈਕਟਰਾਂ ਤੇ 1000 ਕਾਸਟੇਬਲਾਂ ਦੇ ਅਹੁਦੇ ਪ੍ਰਮੋਸ਼ਨ ਜਰੀਏ ਭਰੇ ਜਾਣਗੇ ਤੇ ਫਿਰ ਖਾਲੀ ਹੋਏ ਅਹੁਦਿਆ ਨੂੰ ਭਰਿਆ ਜਾਵੇਗਾ।
ਪੰਜਾਬ ਨੰਬਰ-1 ਹੋਵੇਗਾ ਤਾਂ ਹੀ ਦੇਸ਼ ਬਣੇਗਾ ਨੰਬਰ ਵਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਨੰਬਰ ਵਨ ਬਣਾਏ ਬਿਨਾਂ ਦੇਸ਼ ਨੰਬਰ ਵਨ ਨਹੀਂ ਬਣ ਸਕਦਾ। ਹਰ ਕੁਰਬਾਨੀ ਲਈ ਪੰਜਾਬ ਤਿਆਰ ਹੈ। ਚਾਹੇ ਅਨਾਜ ਪੈਦਾ ਕਰਨਾ ਹੋਵੇ, ਬਾਰਡਰ ‘ਤੇ ਮੋਰਚਾ ਸੰਭਾਲਣਾ ਹੋਵੇ ਤਾ ਖੇਡਾਂ ਨੂੰ ਅੱਗੇ ਵਧਾਵਾ ਦੇਣਾ ਹੋਵੇ। ਪੰਜਾਬ ਦੀ ਚਮਕ ਫਿੱਕੀ ਨਹੀਂ ਪੈਣ ਦੇਣੀ ਚਾਹੀਦੀ। ਸਾਰਿਆਂ ਨੂੰ ਇਸ ਦੀ ਤਰੱਕੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਸਕੂਲਾਂ ‘ਚ ਨਸ਼ਿਆ ਖਿਲਾਫ਼ ਪਾਠਕ੍ਰਮ
ਸੀਐਮ ਮਾਨ ਨੇ ਕਿਹਾ ਕਿ 3,068 ਸਕੂਲਾਂ ‘ਚ ਨਸ਼ਿਆਂ ਵਿਰੁੱਧ ਪਾਠਕ੍ਰਮ ਸ਼ੁਰੂ ਕੀਤਾ ਗਿਆ ਹੈ। 8 ਲੱਖ ਨੌਜਵਾਨਾਂ ਨੂੰ ਪਾਠਕ੍ਰਮ ਪੜ੍ਹਾਇਆ ਜਾਵੇਗਾ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਨਸ਼ਿਆਂ ਤੋਂ ਕਿਵੇਂ ਬਚਣਾ ਹੈ ਤੇ ਇਸ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਅਸੀਂ ਚਾਹੁੰਦੇ ਹਾਂ ਕਿ ਜੋ ਲੋਕ ਨਸ਼ਿਆਂ ‘ਚ ਲੱਗੇ ਹਨ, ਉਨ੍ਹਾਂ ਨੂੰ ਸੁਧਾਰਿਆ ਜਾਵੇ। ਨਵੀਂ ਪੀੜੀ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ।