Home latest News UAE ਵੱਲੋਂ ਖੇਡੇ ਸਿਮਰਨਜੀਤ ਸਿੰਘ ਕੰਗ ਦਾ ਲੁਧਿਆਣਾ ਨਾਲ ਪੁਰਾਣਾ ਰਿਸ਼ਤਾ, ਕੋਚ...

UAE ਵੱਲੋਂ ਖੇਡੇ ਸਿਮਰਨਜੀਤ ਸਿੰਘ ਕੰਗ ਦਾ ਲੁਧਿਆਣਾ ਨਾਲ ਪੁਰਾਣਾ ਰਿਸ਼ਤਾ, ਕੋਚ ਹਰਭਜਨ ਕਾਲਾ ਨੇ ਦਿੱਤੀ ਜਾਣਕਾਰੀ

48
0

ਕੋਚ ਹਰਭਜਨ ਕਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਤਕਰੀਬਨ ਪੰਜ ਸਾਲ ਸਿਮਰਨਜੀਤ ਸਿੰਘ ਕੰਗ ਨੂੰ ਕੋਚਿੰਗ ਦਿੱਤੀ।

ਏਸ਼ੀਆ ਕੱਪ 2025 ਵਿੱਚ ਬੀਤੇ ਦਿਨੀਂ ਯੂਏਈ ਅਤੇ ਭਾਰਤ ਵਿਚਾਲੇ ਮੈਚ ਹੋਇਆ। ਯੂਏਈ ਟੀਮ ਵੱਲੋਂ ਖੇਡੇ ਸਿਮਰਨਜੀਤ ਸਿੰਘ ਕੰਗ ਦਾ ਲੁਧਿਆਣਾ ਨਾਲ ਪੁਰਾਣਾ ਰਿਸ਼ਤਾ ਹੈ। ਦੱਸ ਦੀਏ ਕਿ ਸਿਮਰਨਜੀਤ ਸਿੰਘ ਕੰਗ ਨੇ 2015 ਵਿੱਚ ਲੁਧਿਆਣਾ ਦੇ ਗਰੇਵਾਲ ਸਪੋਰਟਸ ਅਕੈਡਮੀ ਤੋਂ ਕੋਚਿੰਗ ਲਈ ਸੀ। 2020 ਤੱਕ ਉਨ੍ਹਾਂ ਨੇ ਲੁਧਿਆਣਾ ਡਿਸਟ੍ਰਿਕਟ ਵਿੱਚ ਹਿੱਸਾ ਲੈ ਕੇ ਆਪਣੀ ਥਾਂ ਬਣਾਈ ਸੀ।
ਜ਼ਿਕਰਯੋਗ ਹੈ ਕਿ ਕਰੋਨਾ ਕਾਲ ਤੋਂ ਬਾਅਦ ਸਿਮਰਨਜੀਤ ਸਿੰਘ ਕੰਗ ਵਿਦੇਸ਼ ਚਲੇ ਗਏ। ਸਿਮਰਨਜੀਤ ਦੀ ਸਲੈਕਸ਼ਨ ਯੂਏਈ ਟੀਮ ਵਿੱਚ ਹੋ ਗਈ। ਹੁਣ ਸਿਮਰਜੀਤ ਕੰਗ ਏਸ਼ੀਆ ਕੱਪ 2025 ਵਿੱਚ ਨਜ਼ਰ ਆਏ ਹਨ। ਕੰਗ ਨੇ UAE ਦੀ ਟੀਮ ਵੱਲੋਂ ਭਾਰਤੀ ਦੀ ਟੀਮ ਖਿਲਾਫ ਹਿੱਸਾ ਲਿਆ। ਹਲਾਂਕਿ ਯੂਏਈ ਭਾਰਤ ਖਿਲਾਫ ਇਹ ਮੈਚ ਹਾਰ ਗਿਆ।

ਸਿਮਰਨਜੀਤ ਸਿੰਘ ਕੰਗ ਨੇ ਲੁਧਿਆਣਾ ਤੋਂ ਲਈ ਕੋਚਿੰਗ

ਜਾਣਕਾਰੀ ਦਿੰਦਿਆਂ ਕੋਚ ਹਰਭਜਨ ਕਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਤਕਰੀਬਨ ਪੰਜ ਸਾਲ ਸਿਮਰਨਜੀਤ ਸਿੰਘ ਕੰਗ ਨੂੰ ਕੋਚਿੰਗ ਦਿੱਤੀ। ਹੁਣ ਵੀ ਉਨ੍ਹਾਂ ਵੱਲੋਂ ਸਮੇਂ ਸਮੇਂ ਸਿਰ ਸਿਮਰਨਜੀਤ ਸਿੰਘ ਨੂੰ ਗਾਈਡ ਕੀਤਾ ਜਾਂਦਾ ਹੈ। ਯੂਏਈ ਟੀਮ ਦੇ ਖਿਡਾਰੀ ਸਿਮਰਨਜੀਤ ਸਿੰਘ ਕੰਗ ਨੇ ਲੁਧਿਆਣਾ ਦੇ ਗਰੇਵਾਲ ਸਪੋਰਟਸ ਅਕੈਡਮੀ ਤੋਂ ਕੋਚਿੰਗ ਲਈ ਹੈ। ਕੋਚ ਹਰਭਜਨ ਕਾਲਾ ਨੇ ਕਿਹਾ ਕਿ ਉਨ੍ਹਾਂ ਦੀ ਅਕੈਡਮੀ ਵਿੱਚ 150 ਦੇ ਕਰੀਬ ਖਿਡਾਰੀ ਸਟੂਡੈਂਟ ਵੱਜੋਂ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲੋਂ ਚਾਰ ਅਜਿਹੇ ਖਿਡਾਰੀ ਤਿਆਰ ਹੋਏ ਹਨ, ਜੋ ਨੈਸ਼ਨਲ ਟੀਮਾਂ ਵਿੱਚ ਖੇਡ ਚੁੱਕੇ ਹਨ।
ਉਨ੍ਹਾਂ ਨੇ ਜ਼ਿਕਰ ਕੀਤਾ ਕਿ ਯੂਏਈ ਟੀਮ ਵਿੱਚ ਸਿਮਰਨਜੀਤ ਸਿੰਘ ਕੰਗ ਏਸ਼ੀਆ ਕੱਪ 2025 ਵਿੱਚ ਨਜ਼ਰ ਆਏ ਹਨ। ਕੋਚ ਨੇ ਕਿਹਾ ਕਿ ਸਿਮਰਨਜੀਤ ਸਿੰਘ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਨੇ ਦੱਸਿਆ ਕਿ ਅਕਸਰ ਸਿਮਰਨਜੀਤ ਸਿੰਘ ਕੰਗ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ 2015 ਵਿੱਚ ਸਿਮਰਨਜੀਤ ਸਿੰਘ ਕੰਗ ਨੇ ਗਰੇਵਾਲ ਸਪੋਰਟਸ ਅਕੈਡਮੀ ਨੂੰ ਜੁਆਇੰਨ ਕੀਤਾ ਸੀ। 2020 ਤੱਕ ਉਸ ਨੇ ਇੱਥੇ ਪ੍ਰੈਕਟਿਸ ਕੀਤੀ।

ਸਿਮਰਨਜੀਤ ਦੇ ਜੱਦੀ ਪਿੰਡ ਬਾਰੇ ਜਾਣੋ

ਸਿਮਰਨਜੀਤ ਸਿੰਘ ਕੰਗ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਬੂਰਮਾਜਰਾ ਦੇ ਨਾਲ ਸਬੰਧ ਰੱਖਦੇ ਹਨ। ਉਹ ਪਹਿਲੇ ਗੁਰਸਿੱਖ ਹਨ ਜਿਨ੍ਹਾਂ ਨੇ ਯੂ.ਏ.ਈ. ਦੀ ਟੀਮ ਵੱਲੋਂ ਏਸ਼ੀਆ ਕੱਪ ਖੇਡ ਰਹੇ ਹਨ। ਇਸ ਦੌਰਾਨ ਕੋਚ ਹਰਭਜਨ ਕਾਲਾ ਨੇ ਸਿਮਰਜੀਤ ਸਿੰਘ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ।

LEAVE A REPLY

Please enter your comment!
Please enter your name here