ਛਠ ਪੂਜਾ ਮਹਾਉਤਸਵ ਮੌਕੇ ਸਫ਼ਾਈ ਅਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਰੇ ਪ੍ਰਸ਼ਾਸਨ : ਕਮਲ ਸਰੋਜ
ਹੁੱਲੜਬਾਜੀ ਅਤੇ ਨਸ਼ਾਖੌਰੀ ’ਤੇ ਵੀ ਰਹੇ ਤਿੱਖੀ ਨਜ਼ਰ
ਫਗਵਾੜਾ ( ਡਾ ਰਮਨ ) ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਸ਼ਸ਼ਠੀ ਮਿਤੀ ਨੂੰ ਮਨਾਇਆ ਜਾਣ ਵਾਲਾ ਛਠ ਪੂਜਾ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਵਾਰ 5 ਅਤੇ 6 ਨਵੰਬਰ ਨੂੰ ਫਗਵਾੜਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਸ਼ਿਵ ਸੈਨਾ (ਯੂ.ਬੀ.ਟੀ.) ਦੀ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਸਾਬਕਾ ਮਹਿਲਾ ਕੌਂਸਲਰ ਤ੍ਰਿਪਤਾ ਸ਼ਰਮਾ ਅਤੇ ਹੋਰ ਪਤਵੰਤਿਆਂ ਨਾਲ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਸੁਨੀਲ ਪਾਂਡੇ, ਅਜੈ ਯਾਦਵ, ਭੂਸ਼ਣ ਯਾਦਵ ਆਦਿ ਦੀ ਹਾਜ਼ਰੀ ਵਿੱਚ ਦੱਸਿਆ ਕਿ 5 ਨਵੰਬਰ ਦਿਨ ਮੰਗਲਵਾਰ ਨੂੰ ਛੱਠ ਪੂਜਾ ਦਾ ਤਿਉਹਾਰ ਨਹਾਉਣ-ਖਾਣ ਦੇ ਨਾਲ ਸ਼ੁਰੂ ਹੋਵੇਗਾ। ਦੂਜੇ ਦਿਨ ਬੁੱਧਵਾਰ 6 ਨਵੰਬਰ ਨੂੰ ਭਗਵਾਨ ਸੂਰਜ ਦੇਵਤਾ ਅਤੇ ਛੱਠੀ ਮਈਆ ਦੀ ਪੂਜਾ ਅਤੇ 7 ਨਵੰਬਰ ਨੂੰ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਔਰਤਾਂ ਆਪਣਾ ਵਰਤ ਪੂਰਾ ਕਰਨਗੀਆਂ। ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਲਾਕੇ ਵਿੱਚ ਸਫਾਈ ਅਤੇ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਜਾਣ ਤਾਂ ਜੋ ਤਿਉਹਾਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਖੁਸ਼ੀਆਂ ਭਰੇ ਮਾਹੌਲ ਵਿੱਚ ਮਨਾਇਆ ਜਾ ਸਕੇ। ਕਮਲ ਸਰੋਜ ਸਮੇਤ ਸਮੂਹ ਪਤਵੰਤਿਆਂ ਨੇ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਹ ਤਿਉਹਾਰ ਪੂਰੀ ਸ਼ਰਧਾ ਭਾਵਨਾ ਅਤੇ ਸ਼ਾਂਤਮਈ ਮਾਹੌਲ ਵਿੱਚ ਮਨਾਇਆ ਜਾਵੇ। ਪ੍ਰਸ਼ਾਸਨ ਵਲੋਂ ਸਮਾਗਮ ਵਾਲੀ ਥਾਂ ਤੇ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਅਤੇ ਨਸ਼ਾਖੌਰੀ ਉੱਪਰ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਲੋੜ ਅਨੁਸਾਰ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਉਮੇਸ਼ ਗਿਰੀ, ਰਵੀ ਸਿੱਧੂ, ਸ਼ਰਧਾਨੰਦ ਸਿੰਘ ਅਤੇ ਰਮਾ ਯਾਦਵ ਆਦਿ ਵੀ ਹਾਜ਼ਰ ਸਨ






































