Home latest News Pahalgam ਦੇ ਪੀੜਤਾਂ ਨੂੰ ਨਮਨ, ਫੌਜ ਨੂੰ ਸਲਾਮ, ਸੂਰਿਆਕੁਮਾਰ ਨੇ ਜਿੱਤ ਤੋਂ...

Pahalgam ਦੇ ਪੀੜਤਾਂ ਨੂੰ ਨਮਨ, ਫੌਜ ਨੂੰ ਸਲਾਮ, ਸੂਰਿਆਕੁਮਾਰ ਨੇ ਜਿੱਤ ਤੋਂ ਬਾਅਦ ਪਾਕਿਸਤਾਨ ਨੂੰ ਦਿੱਤਾ ਸਖ਼ਤ ਸੰਦੇਸ਼

44
0

ਟੀਮ ਇੰਡੀਆ ਨੇ ਏਸ਼ੀਆ ਕੱਪ 2025 ‘ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ।

ਭਾਰਤ ਨੇ ਏਸ਼ੀਆ ਕੱਪ 2025 ਚ ਪਾਕਿਸਤਾਨ ਵਿਰੁੱਧ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਨੂੰ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਹੋਰ ਵੀ ਖਾਸ ਬਣਾਇਆ, ਜੋ ਆਪਣੇ ਜਨਮਦਿਨ ‘ਤੇ ਨਾ ਸਿਰਫ਼ ਟੀਮ ਨੂੰ ਜਿੱਤ ਵੱਲ ਲੈ ਗਏ, ਸਗੋਂ ਇੱਕ ਭਾਵੁਕ ਬਿਆਨ ਨਾਲ ਦੇਸ਼ਵਾਸੀਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਦੁਬਈ ਇੰਟਰਨੈਸ਼ਨਲ ਸਟੇਡੀਅਮ ਚ ਹਜ਼ਾਰਾਂ ਪ੍ਰਸ਼ੰਸਕਾਂ ਨੇ ਸੂਰਿਆਕੁਮਾਰ ਦੇ ਜਨਮਦਿਨ ‘ਤੇ ਤਾੜੀਆਂ ਵਜਾਈਆਂਤੇ ਇਸ ਮੌਕੇ ‘ਤੇ ਉਨ੍ਹਾਂ ਨੇ ਜਿੱਤ ਨੂੰ ਉਨ੍ਹਾਂ ਲਈ ਸਭ ਤੋਂ ਕੀਮਤੀ ‘ਰਿਟਰਨ ਗਿਫ਼ਟ‘ ਦੱਸਿਆ।

ਜਿੱਤ ਨੂੰ ਸੁਰੱਖਿਆ ਬਲਾਂ ਨੂੰ ਸਮਰਪਿਤ

ਸੂਰਿਆਕੁਮਾਰ ਯਾਦਵ ਨੇ ਮੈਚ ਤੋਂ ਬਾਅਦ ਕਿਹਾ, ‘ਇਹ ਇੱਕ ਬਿਲਕੁਲ ਸਹੀ ਮੌਕਾ ਹੈ, ਅਸੀਂ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਅਸੀਂ ਆਪਣੀ ਏਕਤਾ ਦਾ ਪ੍ਰਗਟਾਵਾ ਕਰਦੇ ਹਾਂ। ਮੈਂ ਇਸ ਜਿੱਤ ਨੂੰ ਆਪਣੇ ਸਾਰੇ ਸੁਰੱਖਿਆ ਬਲਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮਹਾਨ ਬਹਾਦਰੀ ਦਿਖਾਈ। ਉਮੀਦ ਹੈ ਕਿ ਉਹ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਤੇ ਜਦੋਂ ਵੀ ਸਾਨੂੰ ਉਨ੍ਹਾਂ ਨੂੰ ਮੁਸਕਰਾਉਣ ਦਾ ਮੌਕਾ ਮਿਲੇਗਾ, ਅਸੀਂ ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਹੋਰ ਕਾਰਨ ਦੇਵਾਂਗੇ।’
ਤੁਹਾਨੂੰ ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਇਹ ਪਹਿਲਾ ਮੌਕਾ ਸੀ ਜਦੋਂ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਆਈਆਂ ਸਨ। ਇਸ ਅੱਤਵਾਦੀ ਹਮਲੇ ਚ 26 ਲੋਕ ਮਾਰੇ ਗਏ ਸਨ। ਅਜਿਹੀ ਸਥਿਤੀ ਚ ਸੂਰਿਆਕੁਮਾਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਨਾ ਸਿਰਫ਼ ਮੈਦਾਨ ‘ਤੇ ਆਪਣੀ ਤਾਕਤ ਦਿਖਾਈ, ਸਗੋਂ ਮੈਦਾਨ ਤੋਂ ਬਾਹਰ ਦੇਸ਼ ਲਈ ਏਕਤਾ ਦਾ ਸੰਦੇਸ਼ ਵੀ ਦਿੱਤਾ। ਭਾਰਤੀ ਕਪਤਾਨ ਸੂਰਿਆਕੁਮਾਰ ਨੇ ਮੈਚ ਦੀ ਸ਼ੁਰੂਆਤ ਚ ਟਾਸ ਦੌਰਾਨ ਪਾਕਿਸਤਾਨ ਦੇ ਕਪਤਾਨ ਨਾਲ ਹੱਥ ਵੀ ਨਹੀਂ ਮਿਲਾਇਆ। ਮੈਚ ਤੋਂ ਬਾਅਦ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਟੀਮ ਇੰਡੀਆ ਦੇ ਕਿਸੇ ਵੀ ਖਿਡਾਰੀ ਨੇ ਪਾਕਿਸਤਾਨੀ ਖਿਡਾਰੀ ਨਾਲ ਹੱਥ ਨਹੀਂ ਮਿਲਾਇਆ ਤੇ ਪਵੇਲੀਅਨ ਵਾਪਸ ਪਰਤ ਗਏ

ਮੈਚ ਖਤਮ ਕਰਨ ‘ਤੇ ਵੱਡਾ ਬਿਆਨ ਦਿੱਤਾ

ਸੂਰਿਆਕੁਮਾਰ ਯਾਦਵ ਇਸ ਮੈਚ ਚ ਨਾਟ ਆਊਟ ਪੈਵੇਲੀਅਨ ਵਾਪਸ ਪਰਤ। ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, ‘ਇੱਕ ਬਾਕਸ ਜਿਸ ਨੂੰ ਮੈਂ ਹਮੇਸ਼ਾ ਟਿੱਕ ਕਰਨਾ ਚਾਹੁੰਦਾ ਸੀ, ਉਹ ਹੈ ਉੱਥੇ ਰਹਿਣਾ ਤੇ ਅੰਤ ਤੱਕ ਬੱਲੇਬਾਜ਼ੀ ਕਰਨਾ।’ ਦੂਜੇ ਪਾਸੇ, ਪਾਕਿਸਤਾਨ ਵਿਰੁੱਧ ਮੈਚ ਖੇਡਣ ‘ਤੇ ਸੂਰਿਆ ਨੇ ਕਿਹਾ, ‘ਪੂਰੀ ਟੀਮ ਲਈ, ਸਾਨੂੰ ਲੱਗਦਾ ਹੈ ਕਿ ਇਹ ਸਿਰਫ਼ ਇੱਕ ਹੋਰ ਮੈਚ ਸੀ। ਅਸੀਂ ਸਾਰੇ ਵਿਰੋਧੀਆਂ ਲਈ ਬਰਾਬਰ ਤਿਆਰੀ ਕਰਦੇ ਹਾਂ।’ ਇਸ ਤੋਂ ਬਾਅਦ, ਉਨ੍ਹਾਂ ਸਪਿਨਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ‘ਮੈਂ ਹਮੇਸ਼ਾ ਸਪਿਨਰਾਂ ਦਾ ਪ੍ਰਸ਼ੰਸਕ ਰਿਹਾ ਹਾਂ ਕਿਉਂਕਿ ਉਹ ਵਿਚਕਾਰ ਚ ਖੇਡ ਨੂੰ ਕੰਟਰੋਲ ਕਰਦੇ ਹਨ।’

LEAVE A REPLY

Please enter your comment!
Please enter your name here