Home Desh Barnala ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ,...

Barnala ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ

54
0

ਇਹ ਘਟਨਾ ਬਰਨਾਲਾ ਦੇ ਇੱਕ ਮੰਦਰ ਵਿੱਚ ਸ਼ਾਮ 7 ਵਜੇ ਦੇ ਕਰੀਬ ਵਾਪਰੀ ਜਦੋਂ ਸ਼ਰਧਾਲੂਆਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ।

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਇੱਕ ਮੰਦਰ ਦੀ ਰਸੋਈ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਵੱਡੇ ਚੁੱਲ੍ਹੇ ਵਿੱਚ ਡੀਜ਼ਲ ਪਾਉਂਦੇ ਸਮੇਂ ਡੀਜ਼ਲ ਡੁੱਲਣ ਕਾਰਨ ਅੱਗ ਲੱਗ ਗਈ ਅਤੇ 15 ਲੋਕ ਅੱਗ ਵਿੱਚ ਝੁਲਸ ਗਏ। ਪੁਲਿਸ ਨੇ ਦੱਸਿਆ ਕਿ 15 ਲੋਕਾਂ ਵਿੱਚੋਂ 7 ਲੋਕ 70-80 ਪ੍ਰਤੀਸ਼ਤ ਸੜ ਗਏ ਅਤੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਅੱਗ ਲੱਗਣ ਨਾਲ ਬਰਨਾਲਾ ਦੇ ਰਹਿਣ ਵਾਲੇ ਮਿੱਠੂ ਸਿੰਘ, ਅਤਿਨੰਦ, ਬਲਵਿੰਦਰ ਸਿੰਘ, ਰਾਮਜੀਤ ਸਿੰਘ, ਰਾਮ ਚੰਦਰ ਅਤੇ ਵਿਸ਼ਾਲ ਸਮੇਤ 15 ਲੋਕ ਅੱਗ ਦੀ ਲਪੇਟ ਵਿੱਚ ਆ ਗਏ, ਜੋ ਲੰਗਰ ਤਿਆਰ ਕਰ ਰਹੇ ਸਨ। ਜ਼ਖਮੀਆਂ ਵਿੱਚ 8 ਔਰਤਾਂ ਅਤੇ 7 ਪੁਰਸ਼ ਸ਼ਾਮਲ ਹਨ। ਸੜੀਆਂ ਹੋਈਆਂ ਔਰਤਾਂ ਦੀ ਪਛਾਣ ਗੁਰਮੀਤ ਕੌਰ, ਮਨਜੀਤ ਕੌਰ, ਗੁਰਮੇਲ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਸੁਰਜੀਤ ਕੌਰ ਅਤੇ ਸਰਬਜੀਤ ਕੌਰ ਵਜੋਂ ਹੋਈ ਹੈ। ਜ਼ਖਮੀ ਔਰਤਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਬਾਕੀ ਲੋਕਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਘਟਨਾ ਬਰਨਾਲਾ ਦੇ ਧਨੌਲਾ ਦੇ ਇੱਕ ਮੰਦਰ ਵਿੱਚ ਸ਼ਾਮ 7 ਵਜੇ ਦੇ ਕਰੀਬ ਵਾਪਰੀ ਜਦੋਂ ਸ਼ਰਧਾਲੂਆਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੁੱਲ੍ਹੇ ਵਿੱਚ ਡੀਜ਼ਲ ਪਾਉਂਦੇ ਸਮੇਂ ਡੀਜ਼ਲ ਡੁੱਲਣ ਤੋਂ ਬਾਅਦ ਰਸੋਈ ਵਿੱਚ ਅੱਗ ਤੇਜ਼ੀ ਨਾਲ ਫੈਲ ਗਈ।

ਮੰਦਿਰ ਹਾਲ ਵਿੱਚ 300 ਲੋਕ ਸਨ ਮੌਜੂਦ, ਵੱਡਾ ਹਾਦਸਾ ਟਲਿਆ

ਲਗਭਗ 7 ਜ਼ਖਮੀਆਂ ਨੂੰ ਫਰੀਦਕੋਟ ਹਸਪਤਾਲ ਰੈਫਰ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਲੰਗਰ ਹਾਲ ਦੇ ਨੇੜੇ ਮੰਦਰ ਹਾਲ ਵਿੱਚ ਲਗਭਗ 300 ਲੋਕ ਮੌਜੂਦ ਸਨ ਜਿੱਥੇ ਇਹ ਹਾਦਸਾ ਵਾਪਰਿਆ। ਖੁਸ਼ਕਿਸਮਤੀ ਰਹੀ ਕਿ ਅੱਗ ਜ਼ਿਆਦਾ ਨਹੀਂ ਫੈਲੀ, ਨਹੀਂ ਤਾਂ ਹੋਰ ਲੋਕ ਪ੍ਰਭਾਵਿਤ ਹੋ ਸਕਦੇ ਸਨ।
ਲੋਕਾਂ ਨੇ ਥਾਣਾ ਧਨੌਲਾ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੂੰ ਸੂਚਿਤ ਕੀਤਾ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸੀਨੀਅਰ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਘਟਨਾ ਤੋਂ ਤੁਰੰਤ ਬਾਅਦ ਐਸਡੀਐਮ ਸੋਨਮ ਭੰਡਾਰੀ ਵੀ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਪਤੀ-ਪਤਨੀ ਅੱਗ ਵਿੱਚ ਸੜੇ ਸਨ ਜ਼ਿੰਦਾ

ਜੁਲਾਈ ਵਿੱਚ, ਪੰਜਾਬ ਦੇ ਬਰਨਾਲਾ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਸੀ। ਘਰ ਵਿੱਚ ਲੱਗੀ ਅੱਗ ਵਿੱਚ ਪਤੀ-ਪਤਨੀ ਜ਼ਿੰਦਾ ਸੜ ਗਏ ਸਮ। ਦੋਵਾਂ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਪਸਰਿਆ ਹੋਇਆਹੈ। ਇਹ ਘਟਨਾ ਬਰਨਾਲਾ ਦੇ ਮਹਿਲਕਲਾਂ ਹਲਕੇ ਦੇ ਪਿੰਡ ਮੂਨ ਵਿੱਚ ਵਾਪਰੀ। ਇਹ ਦੁਖਦਾਈ ਘਟਨਾ ਪਿੰਡ ਮੂਨ ਵਿੱਚ ਵਾਪਰੀ। ਘਰ ਵਿੱਚ ਸੁੱਤੇ ਪਏ ਪਤੀ-ਪਤਨੀ ਅੱਗ ਲੱਗਣ ਕਾਰਨ ਸੜ ਗਏ। ਪਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਪਤਨੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਤੀ ਜਗਰੂਪ ਸਿੰਘ ਪੁੱਤਰ ਲਾਭ ਸਿੰਘ ਅਤੇ ਪਤਨੀ ਅੰਗਰੇਜ਼ ਕੌਰ ਸ਼ਾਮਲ ਹਨ।

LEAVE A REPLY

Please enter your comment!
Please enter your name here