ਸੀਐਮ ਮਾਨ ਨੇ ਕਿਸੇ ਵੀ ਤਰ੍ਹਾਂ ਦੀ ਖਾਸ ਮੁਲਾਕਾਤ ਜਾਂ ਚਰਚਾ ਕਾਰਨ ਸੰਸਦ ਭਵਨ ਪਹੁੰਚਣ ਦੀ ਗੱਲ ਤੋਂ ਇਨਕਾਰ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਵਿਖੇ ਸੰਸਦ ਭਵਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਾਰਲੀਮੈਂਟ ਸਪੀਕਰ ਤੇ ਆਪਣੇ ਪੁਰਾਣੇ ਸਾਥੀਆਂ (ਸੰਸਦ ਮੈਂਬਰਾਂ) ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਥੇ ਪਹੁੰਚ ਮੈਨੂੰ ਇੱਕ ਅਹਿਸਾਸ ਹੋਇਆ, ਸਾਰੇ ਮੈਨੂੰ ਪੁੱਛ ਰਹੇ ਹਨ ਕਿ ਤੁਸੀਂ ਸੰਸਦ ਨੂੰ ਛੱਡ ਕੇ ਕਿਉਂ ਚਲੇ ਗਏ। ਤੁਸੀਂ ਇੱਥੋਂ ਦੀ ਰੌਣਕ ਸੀ। ਸੀਐਮ ਮਾਨ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਮਿਲਣ ਲਈ ਆਏ ਸਨ।
ਹਾਲਾਂਕਿ, ਸੀਐਮ ਮਾਨ ਨੇ ਕਿਸੇ ਵੀ ਤਰ੍ਹਾਂ ਦੀ ਖਾਸ ਮੁਲਾਕਾਤ ਜਾਂ ਚਰਚਾ ਕਾਰਨ ਸੰਸਦ ਭਵਨ ਪਹੁੰਚਣ ਦੀ ਗੱਲ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਮੇਰੀ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਤੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਨਾਲ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਮੁੱਦੇ ‘ਤੇ ਮੁਲਾਕਾਤ ਸੀ, ਇਸ ਸਿਲਸਿਲੇ ‘ਚ ਮੈਂ ਦਿੱਲੀ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਭਾਈ ਸੰਜੇ ਸਿੰਘ (ਸੰਸਦ ਮੈਂਬਰ) ਨੇ ਕਿਹਾ ਕਿ ਤੁਸੀਂ ਪਾਰਲੀਮੈਂਟ ਆ ਜਾਓ। ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਕੇ ਚੰਗਾ ਲੱਗਿਆ।
ਐਸਵਾਈਐਲ ਮੁੱਦੇ ਤੇ ਕੀ ਕਿਹਾ?
ਇਸ ਦੌਰਾਨ ਸੀਐਮ ਮਾਨ ਤੋਂ ਐਸਵਾਈਐਲ ਮੀਟਿੰਗ ਬਾਰੇ ਪੁੱਛਿਆ ਗਿਆ ਕਿ ਇਹ ਮੁੱਦਾ ਕਦੋਂ ਤੱਕ ਸੁਲਝਣ ਦੀ ਉਮੀਦ ਹੈ? ਤਾਂ ਇਸ ‘ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਮੁੱਦਾ ਲੰਬਾ ਹੈ। ਇਹ ਮੁੱਦਾ 1954 ਤੋਂ ਚੱਲ ਰਿਹਾ ਹੈ, ਮੇਰਾ ਪਿਤਾ ਉਸ ਸਮੇਂ 2 ਸਾਲ ਦੇ ਸਨ। ਉਨ੍ਹਾਂ ਨੇ ਕਿਹਾ ਸਾਡੀ ਹਰਿਆਣਾ ਨਾਲ ਕੋਈ ਲੜਾਈ ਨਹੀਂ ਹੈ। ਪਰ ਇਸ ਨੂੰ ਖਿੱਚਦੇ ਚਲੇ ਗਏ ਤੇ ਹਾਲਾਤ ਅਜਿਹੇ ਹੋ ਗਏ ਹਨ ਕਿ ਪਾਣੀ ਸਾਡੇ ਕੋਲ ਨਹੀਂ ਹੈ।
ਮੈਂ ਤਾਂ ਟਰੰਪ ਦਾ ਟਵੀਟ ਹੀ ਦੇਖਦਾ ਰਹਿੰਦਾ ਹਾਂ, ਪਾਣੀ ਦੇ ਮੁੱਦੇ ‘ਤੇ ਬੋਲੇ CM
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿੰਧ ਜਲ ਸੰਧੀ ਰੱਦ ਕਰ ਦਿੱਤੀ ਗਈ ਹੈ, ਚਨਾਬ,ਕਸ਼ਮੀਰ ਤੇ ਉੱਝ ਦਾ ਪਾਣੀ ਪੰਜਾਬ ‘ਚ ਆਵੇਗਾ। ਪੌਂਗ ਡੈਮ, ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਢੀ ਡੈਮ ਨਾਲ ਇਹ ਤਿੰਨੋਂ ਕੂਨੈਕਟਡ ਹਨ। ਉਨ੍ਹਾਂ ਨੇ ਕਿਹਾ ਅਗਰ ਅਜਿਹਾ ਹੁੰਦਾ ਹੈ ਤਾਂ ਸਾਡੇ ਕੋਲੋਂ 24 ਐਮਏਐਫ (ਮਿਲੀਅਨ ਏਕੜ ਫੁੱਟ) ਪਾਣੀ ਆ ਜਾਵੇਗਾ। ਅਸੀਂ 2-3 ਐਮਏਐਫ ਲਈ ਹਰਿਆਣਾ ਨਾਲ ਲੜ ਰਹੇ ਹਾਂ। ਅਸੀਂ ਤਾਂ ਰਾਜਸਥਾਨ, ਮੱਧਪ੍ਰਦੇਸ਼, ਤਾਮਿਲਨਾਡੂ ਤਾਂ ਕਿ ਅਰਬ ਸਾਗਰ ਤੱਕ ਪਾਣੀ ਲੈ ਕੇ ਜਾਣਾ ਚਾਹ ਲਈਏ ਤਾਂ ਲੈ ਜਾ ਸਕਦੇ ਹਾਂ।
ਸੀਐਮ ਮਾਨ ਨੇ ਅੱਗੇ ਚੁਟਕੀ ਲੈਂਦੇ ਹੋਏ ਕਿਹਾ ਪਰ ਇਹ ਪਾਣੀ ਪੰਜਾਬ ਦੇ ਵੱਲੋਂ ਹੀ ਜਾਵੇਗਾ, ਬਸ ਇਹ ਦੁਆ ਕਰਦਾ ਹਾਂ ਕਿ ਟਰੰਪ ਕੋਈ ਟਵੀਟ ਨਾ ਕਰਦੇ ਕਿ ਇਹ ਸਿੰਧ ਜਲ ਸੰਧੀ ਬਹਾਲ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਵੇਰੇ ਉੱਠਦੇ ਹੀ ਟਰੰਪ ਦਾ ਟਵੀਟ ਦੇਖਦਾ ਹਾਂ ਕਿ ਉਸ ਨੇ ਭਾਰਤ ਬਾਰੇ ਕੀ ਫੈਸਲਾ ਲਿਆ ਹੈ। ਸੀਐਮ ਮਾਨ ਨੇ ਕੇਂਦਰ ‘ਤੇ ਇਸ਼ਾਰਿਆਂ-ਇਸ਼ਾਰਿਆਂ ‘ਚ ਚੁਟਕੀ ਲਈ ਤੇ ਕਿਹਾ ਇੱਧਰ ਤੋਂ ਕੋਈ ਜਵਾਬ ਆਵੇਗਾ ਹੀ ਨਹੀਂ। ਬੱਸ ਇਹ ਇਹੀ ਕਹਿ ਸਕਦੇ ਹਨ ਕਿ ਅਸੀਂ ਬਹੁੱਤ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਇਹ ਟਵੀਟ 30 ਮਿੰਟ ਪਹਿਲਾਂ ਹੀ ਕਿਉਂ ਕਰ ਦਿੱਤਾ।