ਤਰਨਤਾਰਨ ਜ਼ਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਦੇਰ ਰਾਤ ਇਕ ਘਰ ਉੱਪਰ ਦੋ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਦੇਰ ਰਾਤ ਇਕ ਘਰ ਉੱਪਰ ਦੋ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਢੋਟੀਆਂ ਵਾਸੀ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਅੱਡਾ ਢੋਟੀਆਂ ਵਿਖੇ ਦੁਕਾਨ ਹੈ।
4 ਅਗਸਤ ਦੀ ਰਾਤ ਨੂੰ ਉਸਦਾ ਸਾਰਾ ਪਰਿਵਾਰ ਸੁੱਤਾ ਸੀ ਕਿ ਕਰੀਬ ਸਾਢੇ 11 ਵਜੇ ਦੋ ਅਣਪਛਾਤਿਆਂ ਨੇ ਉਨ੍ਹਾਂ ਦੇ ਘਰ ਦੇ ਮੇਨ ਗੇਟ ’ਤੇ ਦੋ ਗੋਲੀਆਂ ਮਾਰੀਆਂ ਅਤੇ ਦੋ ਫਾਇਰ ਉਨ੍ਹਾਂ ਨੇ ਡਰਾਇੰਗ ਰੂਮ ਦੀਆਂ ਖਿੜੀਆਂ ਵਿਚ ਮਾਰੇ। ਜਦੋਂਕਿ ਇਕ ਹਵਾਈ ਫਾਇਰ ਵੀ ਕੀਤਾ। ਗੋਲੀਆਂ ਦੀ ਆਵਾਜ ਸੁਣ ਕੇ ਉਨ੍ਹਾਂ ਨੇ ਕਮਰੇ ਅੰਦਰ ਵੜ ਕੇ ਦਰਵਾਜਾ ਬੰਦ ਕਰ ਲਿਆ।
ਗੋਲੀਆਂ ਦੀ ਆਵਾਜ ਸੁਣ ਕੇ ਕੁਝ ਸਮੇਂ ਬਾਅਦ ਆਂਢੀ ਗਵਾਂਢੀ ਬਾਹਰ ਨਿਕਲਣੇ ਸ਼ੁਰੂ ਹੋ ਗਏ ਪਰ ਉਦੋਂ ਤੱਕ ਫਾਇਰਿੰਗ ਕਰਨ ਵਾਲੇ ਅਣਪਛਾਤੇ ਵਿਅਕਤੀ ਫਰਾਰ ਹੋ ਚੁੱਕੇ ਸਨ। ਦੂਜੇ ਪਾਸੇ ਥਾਣਾ ਸਰਹਾਲੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਜਗਰੂਪ ਸਿੰਘ ਦੇ ਬਿਆਨਾਂ ’ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਿਸ ਦੀ ਅਗਲੀ ਜਾਂਚ ਏਐੱਸਆਈ ਵਰਿਆਮ ਸਿੰਘ ਵੱਲੋਂ ਕੀਤੀ ਜਾ ਰਹੀ ਹੈ।