Home Desh Punjab‘ਤੇ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ, ਅੱਜ Pong Dam ਤੋਂ ਛੱਡਿਆ ਜਾਵੇਗਾ...

Punjab‘ਤੇ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ, ਅੱਜ Pong Dam ਤੋਂ ਛੱਡਿਆ ਜਾਵੇਗਾ ਪਾਣੀ

94
0

ਬੀਬੀਐਮਬੀ ਬੁੱਧਵਾਰ ਸ਼ਾਮ 5 ਵਜੇ ਟਰਬਾਈਨ ਤੇ ਸਪਿਲਵੇਅ ਤੋਂ 23,300 ਕਿਊਸਿਕ ਪਾਣੀ ਛੱਡੇਗਾ।

ਮੰਗਲਵਾਰ ਨੂੰ ਗੁਰਦਾਸਪੁਰ, ਨਵਾਂਸ਼ਹਿਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪਿਆ। ਮੀਂਹ ਕਾਰਨ ਭਾਖੜਾ ਤੇ ਪੌਂਗ ਡੈਮਾਂ ਦਾ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਮੰਗਲਵਾਰ ਨੂੰ ਪੌਂਗ ਡੈਮ ਦਾ ਪਾਣੀ ਦਾ ਪੱਧਰ 1369.44 ਫੁੱਟ ਤੱਕ ਪਹੁੰਚ ਗਿਆ। ਪੌਂਗ ਡੈਮ ਦੇ ਪਾਣੀ ਦੇ ਪੱਧਰ ‘ਚ ਲਗਾਤਾਰ ਵਾਧੇ ਕਾਰਨ, ਬੀਬੀਐਮਬੀ ਬੁੱਧਵਾਰ ਸ਼ਾਮ 5 ਵਜੇ ਪੌਂਗ ਡੈਮ ਤੋਂ ਪਾਣੀ ਛੱਡੇਗਾ। ਬੀਬੀਐਮਬੀ ਨੇ ਇਸ ਸਬੰਧ ‘ਚ ਇੱਕ ਲਿਖਤੀ ਪੱਤਰ ਜਾਰੀ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਕਾਂਗੜਾ, ਐਸਡੀਐਮ ਫਤਿਹਪੁਰ, ਜਵਾਲੀ, ਇੰਦੋਰਾ, ਦੇਹਰਾਦੂਨ ਗੋਪੀਪੁਰ, ਨੂਰਪੁਰ, ਤਹਿਸੀਲਦਾਰ ਇੰਦੋਰਾ, ਫਤਿਹਪੁਰ ਅਤੇ ਸ਼ਾਹ ਨਹਿਰ ਡਿਵੀਜ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਹੁਸ਼ਿਆਰਪੁਰ ਤੇ ਗੁਰਦਾਸਪੁਰ ਰਹਿਣ ਸੁਚੇਤ

ਬੀਬੀਐਮਬੀ ਬੁੱਧਵਾਰ ਸ਼ਾਮ 5 ਵਜੇ ਟਰਬਾਈਨ ਤੇ ਸਪਿਲਵੇਅ ਤੋਂ 23,300 ਕਿਊਸਿਕ ਪਾਣੀ ਛੱਡੇਗਾ। ਹੇਠਲੇ ਖੇਤਰ ਦੀਆਂ ਪੰਚਾਇਤਾਂ ਨੇ ਬੀਬੀਐਮਬੀ ਨੂੰ ਪਾਣੀ ਛੱਡਣ ਤੋਂ ਪਹਿਲਾਂ 24 ਘੰਟੇ ਪਹਿਲਾਂ ਸੂਚਿਤ ਕਰਨ ਦੀ ਬੇਨਤੀ ਕੀਤੀ ਸੀ, ਜਿਸ ਕਾਰਨ ਬੀਬੀਐਮਬੀ ਨੇ ਲੋਕਾਂ ਨੂੰ 24 ਘੰਟੇ ਪਹਿਲਾਂ ਸੁਚੇਤ ਕਰ ਦਿੱਤਾ ਹੈ। ਐਸਡੀਐਮ ਫਤਿਹਪੁਰ ਵਿਸ਼੍ਰਿਤ ਭਾਰਤੀ ਨੇ ਕਿਹਾ ਕਿ ਹੇਠਲੇ ਖੇਤਰ ਦੇ ਲੋਕਾਂ ਨੂੰ ਪਾਣੀ ਛੱਡਣ ਤੋਂ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਤਿਆਰ ਹੈ ਤੇ ਜਨਤਾ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਇਸ ਲਈ ਹਿਮਾਚਲ ਦੇ ਕਾਂਗੜਾ ਤੇ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਆਦਿ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ।

ਫਿਰੋਜ਼ਪੁਰ ‘ਚ ਹੜ੍ਹ ਵਰਗੇ ਹਾਲਾਤ

ਹਰੀਕੇ ਹੈੱਡ ਤੋਂ ਸਤਲੁਜ ਦਰਿਆ ‘ਚ ਲਗਭਗ 22 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਫਿਰੋਜ਼ਪੁਰ ‘ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਲਗਭਗ 150 ਏਕੜ ਝੋਨੇ ਦੀ ਫਸਲ ਡੁੱਬ ਗਈ ਹੈ। ਸਤਲੁਜ ਦਰਿਆ ‘ਚ ਪਾਣੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ, ਹੁਸੈਨੀਵਾਲਾ ਹੈੱਡ ਦੇ ਕੁਝ ਗੇਟ ਵੀ ਖੋਲ੍ਹ ਦਿੱਤੇ ਗਏ ਹਨ ਤਾਂ ਜੋ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ। ਡੀਸੀ ਦੀਪ ਸ਼ਿਖਾ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤੀ ਇਸ ਵੇਲੇ ਪੂਰੀ ਤਰ੍ਹਾਂ ਕਾਬੂ ਹੇਠ ਹੈ। ਸਾਰੀਆਂ ਟੀਮਾਂ ਅਲਰਟ ਹਨ।

ਮੌਨਸੂਨ ਫਿਰ ਹੋਵੇਗਾ ਐਕਟਿਵ, ਫਾਜ਼ਿਲਕਾ ‘ਚ ਘਰਾਂ ‘ਚ ਵੜ੍ਹਿਆ ਪਾਣੀ

ਪੰਜਾਬ ‘ਚ 6 ਤੋਂ 9 ਅਗਸਤ ਤੱਕ ਸੂਬੇ ‘ਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਚੰਡੀਗੜ੍ਹ ‘ਚ ਭਾਰੀ ਮੀਂਹ ਪੈ ਸਕਦਾ ਹੈ। 10 ਅਗਸਤ ਤੋਂ ਮੌਨਸੂਨ ਫਿਰ ਐਕਟਿਵ ਹੋ ਜਾਵੇਗਾ। ਇਸ ਤੋਂ ਬਾਅਦ ਦੋ ਦਿਨਾਂ ਤੱਕ ਭਾਰੀ ਮੀਂਹ ਪੈ ਸਕਦਾ ਹੈ। ਪਿਛਲੇ ਸ਼ੁੱਕਰਵਾਰ ਨੂੰ ਫਾਜ਼ਿਲਕਾ ਜ਼ਿਲ੍ਹੇ ਵਿੱਚ ਛੇ ਤੋਂ ਸੱਤ ਘੰਟੇ ਲਗਾਤਾਰ ਹੋਈ ਬਾਰਿਸ਼ ਕਾਰਨ, ਪੰਜ ਦਿਨਾਂ ਤੋਂ ਕਈ ਪਿੰਡਾਂ ਵਿੱਚ ਗਲੀਆਂ ਤੋਂ ਲੈ ਕੇ ਖੇਤਾਂ ਤੱਕ ਪਾਣੀ ਭਰ ਗਿਆ ਹੈ। ਘਰਾਂ ‘ਚ ਤਰੇੜਾਂ ਕਾਰਨ ਲੋਕ ਦਹਿਸ਼ਤ ਵਿੱਚ ਹਨ।

LEAVE A REPLY

Please enter your comment!
Please enter your name here