ਗੁਰਪ੍ਰੀਤ ਨੇ ਦੱਸਿਆ ਕਿ ਫ਼ੋਨ ਦੇ ਗੱਲਬਾਤ ਦੌਰਾਨ ਲੱਗ ਰਿਹਾ ਸੀ ਕਿ ਧਮਕੀ ਦੇਣ ਵਾਲੇ ਨੇ ਨਸ਼ਾ ਕੀਤਾ ਹੋਇਆ ਸੀ।
ਲੁਧਿਆਣਾ ਵਾਰਡ ਨੰਬਰ 57 ਤੋਂ ਆਪ ਆਦਮੀ ਪਾਰਟੀ ਦੇ ਕੌਂਸਲਰ ਵੀਰਨ ਸਿੰਘ ਬੇਦੀ ਨੇ ਪੁਲਿਸ ਥਾਣਾ ਸਰਾਭਾ ਨਗਰ ‘ਚ ਸ਼ਿਕਾਇਤ ਦਿੱਤੀ ਹੈ ਕਿ 5 ਜੂਨ ਦੀ ਰਾਤ ਉਨ੍ਹਾਂ ਨੂੰ ਅਣਪਛਾਤੇ ਸ਼ਖਸ ਨੇ ਫ਼ੋਨ ‘ਤੇ ਧਮਕੀ ਦਿੱਤੀ। ਗੁਰਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਧਮਕੀ ਦੇਣ ਵਾਲੇ ਨੇ ਆਪਣੀ ਪਹਿਚਾਣ ਨਹੀਂ ਦੱਸੀ। ਉਸ ਨੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਤੇ ਧਮਕੀ ਦਿੱਤੀ ਕਿ ਜੇਕਰ ਰਕਮ ਨਹੀਂ ਮਿਲੀ ਤਾਂ ਉਸ ਦੇ ਨਾਲ ਉਸ ਦੇ ਪਰਿਵਾਰ ਦੀ ਵੀ ਜਾਨ ਖ਼ਤਰੇ ‘ਚ ਰਹੇਗੀ।
ਗੁਰਪ੍ਰੀਤ ਨੇ ਦੱਸਿਆ ਕਿ ਫ਼ੋਨ ਦੇ ਗੱਲਬਾਤ ਦੌਰਾਨ ਲੱਗ ਰਿਹਾ ਸੀ ਕਿ ਧਮਕੀ ਦੇਣ ਵਾਲੇ ਨੇ ਨਸ਼ਾ ਕੀਤਾ ਹੋਇਆ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਧਮਕੀ ਅਸਲੀ ਹੈ ਜਾਂ ਸਿਰਫ਼ ਅੰਤਰਰਾਸ਼ਟਰੀ ਨੰਬਰ ਦਾ ਇਸਤੇਮਾਲ ਕਰਕੇ ਸਿਰਫ਼ ਡਰਾਉਣ ਦੀ ਕੋਸ਼ਿਸ਼ ਕੀਤੀ ਗਈ।
ਲੁਧਿਆਣਾ ‘ਚ 19 ਜੂਨ ਨੂੰ ਹੋ ਰਹੀ ਜ਼ਿਮਨੀ ਚੋਣ
ਲੁਧਿਆਣਾ ਪੱਛਮੀ ‘ਚ 19 ਜੂਨ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਇਸ ਦੌਰਾਨ ਕੌਂਸਲਰ ਦੇ ਪੁੱਤਰ ਨੂੰ ਅਜਿਹੀ ਧਮਕੀ ਮਿਲਣਾ ਰਾਜਨੀਤੀ ਦੀ ਦੁਨੀਆਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੀਰਨ ਬੇਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਕਰ ਰਹੇ ਹਨ।
ਗੁਰਪ੍ਰੀਤ ਦੀ ਸ਼ਿਕਾਇਤ ਸਰਾਭਾ ਨਗਰ ਪੁਲਿਸ ਨੇ ਅਣਪਛਾਤੇ ਮੁਲਜ਼ਮ ਦੇ ਖਿਲਾਫ਼ ਭਾਰਤੀ ਨਿਆਂ ਪ੍ਰਣਾਲੀ ਦੀ ਧਾਰਾ 308(2) ਤੇ 351(3) ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਨੰਬਰ ਦੀ ਵੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਮੁਲਜ਼ਮ ਦੀ ਪਹਿਚਾਣ ਕੀਤੀ ਜਾ ਸਕੇ।