ਗਵਰਨਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ- ਅੱਜ, ਮੈਂ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।
ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਬੀਤੇ ਦਿਨ ਦਿੱਲੀ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ‘ਚ ਹੜ੍ਹ, ਸਰਹੱਦ ਸੁਰੱਖਿਆ, ਨਸ਼ਾ ਮੁਕਤੀ ਆਦਿ ਵਰਗਿਆਂ ਮੁੱਦਿਆਂ ‘ਤੇ ਚਰਚਾ ਹੋਈ। ਇਹ ਜਾਣਕਾਰੀ ਖੁਦ ਗਵਰਨਰ ਨੇ ਪੋਸਟ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੂਬੇ ਦੀ ਤਰੱਕੀ ਨੂੰ ਲੈ ਕੇ ਵਿਆਪਕ ਰੋਡਮੈਪ ‘ਤੇ ਵਿਚਾਰ ਸਾਂਝੇ ਕੀਤੀ ਗਏ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਦੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਗੁਜਰਾਤ ਦੀ ਤਰਜ਼ ‘ਤੇ ਇੱਕ ‘ਗਿਫ਼ਟ ਸਿਟੀ‘ ਸਥਾਪਤ ਕਰਨ ‘ਤੇ ਵੀ ਚਰਚਾ ਕੀਤੀ ਗਈ। ਨਵੀਂ ਖੇਡ ਨੀਤੀ ‘ਤੇ ਵੀ ਚਰਚਾ ਹੋਈ, ਜੋ ਚੰਡੀਗੜ੍ਹ ਨੂੰ ਇੱਕ ਮੁੱਖ ਖੇਡ ਕੇਂਦਰ ਦੇ ਤੌਰ ‘ਤੇ ਦੇਖਦੀ ਹੈ।
ਗਵਰਨਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ- ਅੱਜ, ਮੈਂ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਅਸੀਂ ਪੰਜਾਬ ਤੇ ਚੰਡੀਗੜ੍ਹ ਨਾਲ ਸਬੰਧਤ ਮੁੱਦਿਆਂ – ਹੜ੍ਹ ਰਾਹਤ, ਸਰਹੱਦੀ ਸੁਰੱਖਿਆ, ਸਿੱਖਿਆ, ਨਸ਼ਾ ਛੁਡਾਊ, ਸਟਾਰਟਅੱਪ, ਖੇਡ ਨੀਤੀ ਤੇ ਗਿਫਟ ਸਿਟੀ ਮਾਡਲ – ‘ਤੇ ਚਰਚਾ ਕੀਤੀ। ਅਸੀਂ ਤਰੱਕੀ ਲਈ ਇੱਕ ਮਜ਼ਬੂਤ ਰੋਡਮੈਪ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।