Home Desh Ludhiana By-Election: ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਸਸਪੈਂਡ, ਦੋਹਾਂ ਵਿਚਕਾਰ ਸੀ...

Ludhiana By-Election: ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਸਸਪੈਂਡ, ਦੋਹਾਂ ਵਿਚਕਾਰ ਸੀ ਪੁਰਾਣੇ ਲਿੰਕ

85
0

ਲੁਧਿਆਣਾ ਪੱਛਮੀ ਚ 19 ਜੂਨ ਨੂੰ ਜ਼ਿਮਨੀ ਚੋਣ ਹੋਣੀ ਹੈ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਤੇ ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜਾਂਚ ਦੇ ਲਈ ਨੋਟਿਸ ਭੇਜਣ ਵਾਲੇ ਐਸਐਸਪੀ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ। ਹੁਣ ਆਸ਼ੂ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਤੇ ਭਾਰਤ ਭੂਸ਼ਣ ਆਸ਼ੂ ਦੇ ਵਿਚਕਾਰ ਸਿੱਧੀ ਗੱਲਬਾਤ ਹੋ ਰਹੀ ਸੀ।
ਦੋਹਾਂ ਦੇ ਪੁਰਾਣੇ ਲਿੰਕ ਸਾਹਮਣੇ ਆਏ ਹਨ। ਆਸ਼ੂ ਨੇ ਇਸ ਅਫ਼ਸਰ ਨੂੰ ਪਹਿਲਾਂ ਡੀਐਸਪੀ ਪੋਸਟ ‘ਤੇ ਨਿਯੁਕਤ ਕੀਤਾ ਸੀ। ਚੋਣ ਦੀ ਘੋਸ਼ਣਾ ਤੋਂ ਕੁੱਝ ਦਿਨ ਪਹਿਲਾਂ ਐਸਐਸਪੀ ਤੇ ਆਸ਼ੂ ਦੀ ਗੁਪਤ ਮੁਲਾਕਾਤ ਹੋਈ ਸੀ। ਫਿਰ ਬਿਨਾਂ ਕਿਸੀ ਅਧਿਕਾਰਤ ਆਦੇਸ਼ ਦੇ ਰਾਤੋਂ-ਰਾਤ ਸੰਮਨ ਭੇਜਿਆ ਗਿਆ। ਇਸ ਬਹਾਨੇ ਆਸ਼ੂ ਵੱਲੋਂ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਲੁਧਿਆਣਾ ਪੱਛਮੀ ਚ 19 ਜੂਨ ਨੂੰ ਜ਼ਿਮਨੀ ਚੋਣ ਹੋਣੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਸੰਮਨ ਜਾਰੀ ਕੀਤਾ ਸੀ। ਉਨ੍ਹਾਂ ਨੂੰ ਲੁਧਿਆਣਾ ਦੇ ਸਰਾਭਾ ਨਗਰ ਚ ਸਕੂਲ ਦੀ ਜ਼ਮੀਨ ਦੀ ਦੂਰਵਰਤੋਂ ਕਰਨ ਤੇ 2400 ਕਰੋੜ ਰੁਪਏ ਦੇ ਘੁਟਾਲੇ ਦੇ ਸਿਲਸਿਲੇ ਚ ਅੱਜ ਯਾਨੀ 6 ਜੂਨ ਨੂੰ 10 ਵਜੇ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ, ਆਸ਼ੂ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ, ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਰੋਕਿਆ ਜਾ ਰਿਹਾ ਹੈ ਤੇ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਹ 19 ਜੂਨ ਤੋਂ ਬਾਅਦ ਪੇਸ਼ ਹੋਣਗੇ।

ਕੀ ਹੈ ਪੂਰਾ ਮਾਮਲਾ?

ਇਹ ਮਾਮਲਾ 8 ਜਨਵਰੀ 2025 ਦਾ ਹੈ, ਜਦੋਂ ਭਾਰਤੀ ਦੰਡ ਪ੍ਰਣਾਲੀ ਦੀ ਧਾਰਾ 420, 120-ਬੀ, 467, 468, 471 ਤੇ 409 ਦੇ ਤਹਿਤ ਐਫਆਈਆਰ ਦਰਜ਼ ਕੀਤੀ ਗਈ। ਮਾਮਲਾ ਲੁਧਿਆਣਾ ਇੰਪਰੂਵਮੈਟ ਟਰੱਸਟ (ਐਲਆਈਟੀ) ਵੱਲੋਂ ਦਹਾਕਿਆਂ ਪਹਿਲੇ ਸਰਾਭਾ ਨਗਰ ਚ ਨਿਊ ਸੀਨਿਅਰ ਸੈਕੰਡਰੀ ਸਕੂਲ ਨੂੰ ਚਲਾਉਣ ਲਈ ਅਲਾਟ ਕੀਤੀ ਗਈ 4.7 ਏਕੜ ਜ਼ਮੀਨ ਨਾਲ ਜੁੜਿਆ ਹੈ। ਇਸ ਜ਼ਮੀਨ ਸਿੱਖਿਅਕ ਉਦੇਸ਼ਾਂ ਲਈ ਰਿਆਇਤੀ ਦਰਾਂ ਤੇ ਦਿੱਤੀ ਗਈ ਸੀ।
ਜਾਂਚ ਚ ਪਤਾ ਚੱਲਿਆ ਕਿ ਇਸ ਜ਼ਮੀਨ ਦੇ ਕੁੱਝ ਹਿੱਸਿਆਂ ਨੂੰ ਗੈਰ-ਕਾਨੂੰਨੀ ਰੂਪ ਚ ਕਾਰੋਬਾਰੀ ਗਤੀਵਿਧੀਆਂ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਚ ਕਈ ਪਲੇ ਵੇਅ ਸਕੂਲ ਤੇ ਕਾਰੋਬਾਰ ਚੱਲ ਰਹੇ ਹਨ ਤੇ ਸਕੂਲ ਪ੍ਰਸ਼ਾਸਨ ਕਥਿਤ ਤੌਰ ਤੇ ਕਿਰਾਇਆ ਵਸੂਲ ਕਰ ਰਿਹਾ ਹੈ। ਜਿਸ ਚ ਵਿੱਤੀ ਬੇਨਿਯਮੀਆਂ 2,400 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਲੁਧਿਆਣਾ ਇੰਪਰੂਵਮੈਂਟ ਟ੍ਰਸਟ ਦੇ ਪ੍ਰਧਾਨ ਵੱਲੋਂ ਦਰਜ਼ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਸਾਲ 8 ਜਨਵਰੀ ਨੂੰ ਸਕੂਲ ਖਿਲਾਫ਼ ਐਫਆਈਆਰ ਦਰਜ ਕਰ ਲਈ ਸੀ। ਸ਼ਿਕਾਇਤ ਤੋਂ ਬਾਅਦ ਜਾਂਚ ਦੇ ਦੌਰਾਨ ਕਥਿਤ ਵਿੱਤੀ ਬੇਨਿਯਮੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਵਿਜੀਲੈਂਸ਼ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ।

ਭਾਰਤ ਭੂਸ਼ਣ ਆਸ਼ੂ, ਨਰਿੰਦਰ ਕਾਲਾ ਕਮੇਟੀ ਦੇ ਰਹਿ ਚੁੱਕੇ ਹਨ ਮੈਂਬਰ

ਨਿਊ ਹਾਈ ਸਕੂਲ ਦੇ ਕਮੇਟੀ ਰਿਕਾਰਡ ਅਨੁਸਾਰ, ਭਾਰਤ ਭੂਸ਼ਣ ਆਸ਼ੂ 2012 ਤੋਂ 2017 ਤੱਕ ਉਪ ਪ੍ਰਧਾਨ ਸਨ, ਜਦੋਂ ਕਿ ਉਨ੍ਹਾਂ ਦਾ ਭਰਾ ਨਰਿੰਦਰ ਕਾਲਾ ਪਹਿਲਾ ਸੰਯੁਕਤ ਵਿੱਤ ਸਕੱਤਰ ਸੀ। ਫਿਰ 2017-2018 ਵਿੱਚ, ਆਸ਼ੂ ਕਮੇਟੀ ਤੋਂ ਬਾਹਰ ਸਨ, ਜਦੋਂ ਕਿ ਉਨ੍ਹਾਂ ਦਾ ਭਰਾ ਕਮੇਟੀ ਵਿੱਚ ਰਿਹਾ। ਨਰਿੰਦਰ ਕਾਲਾ 2020-21 ਵਿੱਚ ਉਪ ਪ੍ਰਧਾਨ ਸਨ।

LEAVE A REPLY

Please enter your comment!
Please enter your name here