ਆਦਮਪੁਰ- ਰਾਮਨਗਰ- ਚੋਮੋਂ ਵਿਖੇ ਡੇਰਾ ਬਾਬਾ ਗੁਰਮੁਖ ਦਾਸ ਜੀ ਦੀ ਸਲਾਨਾ ਬਰਸੀ ਦੇ ਸਮਾਗਮ ਸ਼ਰਧਾਪੂਰਵਕ ਸੰਪੰਨ ਹੋਏ !
ਆਦਮਪੁਰ, 20 ਮਾਰਚ (ਧਰਮਵੀਰ ਰਜਿੰਦਰ ਭੱਟੀ) : ਆਦਮਪੁਰ ਦੇ ਪਿੰਡ ਰਾਮ ਨਗਰ- ਚੋਮੇਂ- ਫਤਿਹਪੁਰ ਵਿਖੇ ਸਥਿਤ ਡੇਰਾ ਸੰਤ ਬਾਬਾ ਗੁਰਮੁਖ ਦਾਸ ਜੀ ਦੀ 58ਵਾਂ ਸਲਾਨਾ ਬਰਸੀ ਦੇ ਸਮਾਗਮ ਮੌਕੇ, ਪਿੰਡ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਸੇਵਾਦਾਰ ਪ੍ਰੇਮ ਦਾਸ ਜੀ ਦੀ ਅਗਵਾਹੀ ਵਿੱਚ ਸ਼ਰਧਾਪੁਰਵਕ ਸੰਪੰਨ ਹੋਏ। ਸਵੇਰੇ ਸਲੇਮਪੁਰ ਤੋੰ ਆਈਆਂ ਸੰਗਤਾਂ, ਸਥਾਨਕ ਸੰਗਤਾਂ ਅਤੇ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰਪ੍ਰੀਤ ਬਿੱਟੂ ਕਮਲ ਭਾਟੀਆ ਨੇ ਬਾਖੂਬੀ ਨਿਭਾਈ। ਉਪਰੰਤ ਪੰਜਾਬ ਦੇ ਵੱਖ ਵੱਖ ਹਿੱਸਿਆਂ ’ਚੋਂ ਆਏ ਕਲਾਕਾਰਾਂ- ਸੂਫੀ ਬਲਵੀਰ, ਡੌਲੀਸਾ਼ , ਸੂਫ਼ੀ ਸਿਸਟਰਜ਼, ਰੋਹਾਨ (ਵਾਇਸ ਆਫ ਪੰਜਾਬ) ਅਰਮਾਨ, ਰਿਸ਼ਬ, ਮਿਸ ਕਿਰਨ, ਨੀਲੀ-ਬੂਟਾ ਨੱਕਾਲ ਐਂਡ ਪਾਰਟੀ, ਪ੍ਰੀਤ ਹੰਸ, ਬਿੱਲਾ ਹਰੀਪੁਰ, ੳਮਜੀਤ, ਸਾਬਰੀ ਬ੍ਰਦਰਜ, ਸੰਤ ਮੁਕੇਸ਼ ਦਾਸ,ਭਗਤ ਕਰਮ ਚੰਦ ਸਲੇਮਪੁਰ ਵਾਲੇ, ਤੇ ਹੋਰ ਕਲਾਕਾਰਾਂ ਨੇ ਬਾਬਾ ਗੁਰਮੁਖ ਦਾਸ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੂਫਿਆਨਾ ਕਲਾਮਾਂ ਰਾਹੀਂ ਹਾਜ਼ਰੀ ਲਗਵਾਈ!
17 ਮਾਰਚ ਨੂੰ ਰਾਤ ਵੇਲੇ ਕਰਵਾਏ ਸਮਾਗਮਾਂ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ ! ‘ਰਾਜੀ ਰਹੋ ਮੱਲਾ’ ਬਾਬਾ ਗੁਰਮੁਖ ਦਾਸ ਜੀ ਦੀ ਜੀਵਨੀ ਤੇ ਅਧਾਰਿਤ *ਲਾਈਟ ਐਂਡ ਸਾਊਂਡ* ਸ਼ੋ ਲੇਖਕ – ਮਢਾਰ ਕਰਤਾਰਵੀ, ਨਿਰਦੇਸ਼ਕ- ਕਸ਼ਮੀਰ ਕਮਲ ਜੇ ਈ , ਸਮੁੱਚੀ ਸੁਪਰਵੀਜਨ – ਰਾਮ ਜੀਤ ਸੱਲਣ ਈ ਉ, ਮਿਊਜਿਕ ਡਾਇਰੈਕਟਰ – ਸੁਰਿੰਦਰ ਕਾਜਲਾ ਵੱਲੋਂ ਪੇਸ਼ ਕੀਤਾ ਗਿਆ। ਇਸ ਨਾਟਕ ਨੂੰ ਡੇਰੇ ਦੇ ਦਰਬਾਰੀ ਰਾਗੀ ਪ੍ਰਸਿੱਧ ਕਲਾਕਾਰ ਸਵਰਗੀ ਦਿਲਜਾਨ ਨੂੰ ਸਮਰਪਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਰੀਬ 100 ਪਾਤਰਾਂ ਨੇ ਪੇਸ਼ਕਾਰੀ ਦਿੱਤੀ ! ਸਮੁੱਚੇ ਪ੍ਰੋਗਰਾਮ ਵਿਚ ਡੇਰਾ ਬਾਬਾ ਗੁਰਮੁਖ ਦਾਸ ਪ੍ਰਬੰਧਕ ਕਮੇਟੀ (ਰਜਿ.), ਵਿਸ਼ੇਸ਼ ਕਰ ਖਜ਼ਾਨਚੀ ਸ੍ਰੀ ਚਰਨ ਦਾਸ ਰੈਲੀ ਵਲੋਂ ਵਿਸ਼ੇਸ਼ ਸਹਿਯੋਗ ਰਿਹਾ, ਤੇ ਬਲਵੰਤ ਕੁਮਾਰ ਵਿੱਕੀ, ਰਾਮਜੀਤ ਸੱਲਣ, ਸੁਰਿੰਦਰ ਕਾਜਲਾ, ਕਸ਼ਮੀਰ ਕਮਲ, ਅਰਵਿੰਦ ਢਾਂਡਾ ਵਲੋਂ ਬੈਕ ਸਟੇਜ ਸੁਪਰਵੀਜਨ ਕੀਤੀ ਗਈ! ਦਿਲਜਾਨ, ਡੋਲੀਸ਼ਾ, ਪੇਜੀ ਸ਼ਾਹਕੋਟੀ, ਰੋਹਾਨ, ਅਰਮਾਨ, ਰਿਸ਼ਬ, ਲਾਲਾ ਮਨਜੂਰ, ਯਮਲਾ ਜੱਟ ਜੀ, ਵਲੋਂ ਕੀਤੀ ਗਈ ਪਲੇਅਬੈਕ ਗਾਇਕੀ ਕਮਾਲ ਦੀ ਰਹੀ। ਉੱਘੇ ਕਲਾਕਾਰਾਂ- ਮਹੰਤ ਪਾਲੀ ਤੇ ਸਾਥੀ, ਨੀਲੀ ਤੇ ਸ਼ਾਲੂ ਨਕਾਲ, ਅਜੇ ਬੈਂਸ, ਬੱਗਾ, ਪ੍ਰਿੰਸ ਬੱਗਾ, ਐਸ, ਬਲਵਿੰਦਰ ਬਿੰਦੂ, ਪੁਸ਼ਪਾ, ਬਲਵੀਰ ਸੋੰਧੀ, ਅਰਵਿੰਦ ਢਾਂਡਾ, ਤਰਸੇਮ ਕੁੱਕੂ, ਰਾਜ ਕੁਮਾਰ ਮਿਁਪਾ, ਹਰੀ ਰਾਮ, ਜੋਗਿੰਦਰ ਅਹੀਰ, ਧਰਮ ਪਾਲ ਬਾਂਗੜ, ਧਰਮ ਪਾਲ ਭੱਟੀ, ਜੌਹਨ ਤੇ ਸੋਨੂ (ਸਾਬਰੀ ਵੀਰ), ਦਲਜੀਤ ਮਹਿਮੀ, ਅਸੀਮ ਬਾਲਾ, ਅੱਭੀ, ਜਯੋਤੀ ਭੱਟੀ, ਜਯੋਤੀ ਚੁੰਬਰ, ਤ੍ਰਿਪਤਾ ਭੱਟੀ, ਕਾਂਤਾ, ਜਗੀਰ ਕੌਰ ਰਾਣੋ, ਦੀਪੋ, ਕਮਲ ਜੀਤ ਕੌਰ, ਸੁਨੀਤਾ, ਗਿੰਦੋ, ਗਿਆਨੋ, ਮਾਨਵ ਮੱਲ, ਰਾਕੇਸ਼ ਕੁਮਾਰ, ਟੀਟੂ, ਸਾਗਰ, ਆਦਿ ਕਲਾਕਾਰਾਂ ਨੇ ਭਾਗ ਲਿਆ। ਇਸ ਮੌਕੇ ਸਮਾਗਮ ’ਚ ਪਹੁੰਚੇ ਵੱਖ ਵੱਖ ਡੇਰਿਆ ਦੇ ਸੰਤਾਂ ਮਹਾਂਪੁਰਸ਼ਾਂ ਨੇ ਬਾਬਾ ਗੁਰਮੁਖ ਦਾਸ ਜੀ ਦੇ ਡੇਰੇ ਸੰਗਤਾਂ ਵਿੱਚ ਹਾਜਰੀ ਭਰੀ। ਪਤਵੰਤਿਆਂ ਨੂੰ ਮੁਖ ਸੇਵਾਦਾਰ ਪ੍ਰੇਮ ਦਾਸ ਤੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਬਰਸੀ ਸਮਾਗਮ ’ਚ ਪੰਜਾਬ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ’ਚੋਂ ਹਜਾਰਾਂ ਦੀ ਗਿਣਤੀ ਚ ਆਈਆਂ ਸੰਗਤਾਂ ਨੇ ਸੰਤ ਬਾਬਾ ਗੁਰਮੁੱਖ ਦਾਸ ਜੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ’ਪ੍ਰਾਪਤ ਕੀਤਾ ! ਅਮਨ ਲਾਈਟ ਵੱਲੋਂ ਡੇਰੇ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦੀਪਮਾਲਾ ਕਰ ਸਜਾਇਆ ਗਿਆ। ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ! ਡੇਰੇ ਵਿੱਚ ਹਰ ਸਾਲ ਦੀ ਤਰ੍ਹਾਂ ਸੋਢੀ ਸਾਉਂਡ ਫਤਿਹਪੁਰ ਤੇ ਟੀਨਾ ਟੈਂਟ ਹਾਊਸ ਵੱਲੋਂ ਸੇਵਾ ਨਿਭਾਈ ਗਈ। ਰਾਤ ਦੇ ਪ੍ਰੋਗਰਾਮ ਲਈ ਰਿਸ਼ੀ ਸਾਊਂਡ ਜਲੰਧਰ ਨੇ ਸੇਵਾਵਾਂ ਦਿੱਤੀਆਂ ! ਸੇਵਾਦਾਰ ਸੁਰਜੀਤ ਸੋਨੀ, ਰੇਖਾ ਰਾਣੀ, ਸੁੰਮਨ ਰਾਣੀ, ਬੀਬੀ ਨੰਜੋ, ਦੀਪੋ, ਭੋਲੀ, ਕੁੰਦੋ, ਬਲਵਿੰਦਰ, ਸੁਨੀਤਾ, ਰੁਪਿੰਦਰ ਬੈਂਸ, ਜਤਿੰਦਰ ਬੈਂਸ,
ਹਰਕਰਨ ਕੁਮਾਰ, ਬਲਜੀਤ ਬੈਂਸ, ਸਾਗਰ ਚੁੰਬਰ, ਗੁਰਪ੍ਰੀਤ, ਲਖਬੀਰ ਲਾਲੀ, ਮੋਨੂੰ ਚਾਹਲ, ਸੰਜੀਵ ਸਰੋਯਾ, ਕਮਲ ਭਾਟੀਆ, ਪਵਨ ਕੁਮਾਰ ਬੱਧਣ, ਸਰਪੰਚ ਗੁਰਮੇਲ ਸਿੰਘ ਰਾਮ ਨਗਰ, ਸਗਰੀਬ ਚੁੰਬਰ, ਸੂਰਜ ਚੁੰਬਰ, ਹਰਦੀਪ ਕਰਮ,ਅਜੈਬ ਸਿੰਘ ਫਤਿਹ ਪੁਰ, ਪਿਆਰਾ ਭਾਟੀਆ, ਹੰਸ ਰਾਜ ਐਮਈਐਸ, ਬਲਵੀਰ ਚੁੰਬਰ, ਰਵੀ ਕੁਮਾਰ, ਗੁਰਮੀਤ ਭਾਟੀਆ, ਦਵਿੰਦਰ ਚੁੰਬਰ, ਲੱਕੀ ਸੁਸ਼ੀਲ ਚੁੰਬਰ, ਰਾਜੇਸ਼ ਭਾਟੀਆ ਹਲਵਾਈ, ਸੁਰੇਸ਼ ਭਾਟੀਆ, ਤਰਸੇਮ ਚੋਪੜਾ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਬਿਹਾਰੀ ਲਾਲ ਚਾਚਾ ਜੀ, ਤੇ ਨੌਜਵਾਨ ਸਭਾ ਨੇ ਸੇਵਾ ਨਿਭਾਈ!
ਏਸ ਵਾਰ ਬਾਬਾ ਗੁਰਮੁਖ ਦਾਸ ਜੀ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ!






































