ਭਾਰਤ ਵਿਕਾਸ ਪ੍ਰਸਿੱਧ ਆਦਮਪੁਰ ਸਾਖਾ ਦੇ ਪ੍ਰਧਾਨ ਨੱਥੂ ਰਾਮ ਦੀ ਅਗਵਾਈ ਵਿੱਚ ਮੀਟਿੰਗ

(ਧਰਮਵੀਰ ਰਜਿੰਦਰ ਭੱਟੀ)
ਅੱਜ ਪ੍ਰਧਾਨ ਨੱਥੂ ਰਾਮ ਵੱਲੋਂ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਅਗਲੇ ਸਾਲ 25 ,26 ਦੇ ਵਾਸਤੇ ਸਾਰਿਆਂ ਹੀ ਮੈਂਬਰਾਂ ਦੀ ਸਹਿਮਤੀ ਦੇ ਨਾਲ ਰਾਜੇਸ਼ ਕੁਮਾਰ ਰਾਜੂ ਨੂੰ ਪ੍ਰਧਾਨ ਤੇ ਰਜਿੰਦਰ ਪ੍ਰਸਾਦ ਜੀ ਨੂੰ ਸੈਕਟਰੀ ਤੇ ਅਮਿਤ ਗੁਪਤਾ ਜੀ ਨੂੰ ਖਜਾਨਚੀ ਚੁਣਿਆ ਗਿਆ ।ਇਹਨਾਂ ਦੇ ਨਾਲ ਰਜੇਸ਼ ਕੁਮਾਰ ਰਾਜੂ ਨੇ ਵਾਈਸ ਪ੍ਰਧਾਨ ਜੋਗੇਸ ਆਵਾਲ ਜੀ ਅਤੇ ਬਿਸਨ ਦਾਸ ਜੀ ਨੂੰ ਜੁਇੰਟ ਖਜਾਨਚੀ ਚੁਣਿਆ ਗਿਆ। ਨਵੇਂ ਪ੍ਰਧਾਨ ਰਾਜੇਸ਼ ਕੁਮਾਰ ਰਾਜੂ ਨੇ ਕਿਹਾ ਜੋ ਵੀ ਮੈਨੂੰ ਜਿੰਮੇਵਾਰੀ ਦਿੱਤੀ ਹੈ ਉਸ ਨੂੰ ਮੈਂ ਆਪਣੀ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਉਸ ਤੋਂ ਬਾਅਦ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਸ ਸਮੇਂ ਉਹਨਾਂ ਦੇ ਨਾਲ ਸਾਬਕਾ ਪ੍ਰਧਾਨ ਨੱਥੂ ਰਾਮ ਜੀ, ਅਮਰੀਕ ਸਿੰਘ ਕਰਵਲ ਜੀ, ਮਦਨ ਲਾਲ ਅਗਰਵਾਲ ਜੀ, ਅਰੁਣ ਕੁਮਾਰ ਸ਼ਰਮਾ ਜੀ ,ਸ਼ਾਮ ਸੁੰਦਰ ਸ਼ਰਮਾ ਜੀ ,ਪਵਨ ਦੱਤਾ ਜੀ, ਯਸਪਾਲ ਸ਼ਰਮਾ ਜੀ ,ਰਕੇਸ਼ ਕੁਮਾਰ ਚੋਡਾ ਜੀ ,ਚਰਨਜੀਤ ਚੰਨਾ ਜੀ, ਦੀਪਾ ਜੀ, ਤੇ ਹੋਰ ਸਾਖਾ ਦੇ ਮੈਂਬਰ ਹਾਜ਼ਰ ਸਨ।






































