ਥਾਣਾ ਪਤਾਰਾ ਤੋਂ ਬਦਲ ਕੇ ਆਏ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਥਾਣਾ ਆਦਮਪੁਰ ਦਾ ਇਨਚਾਰਜ ਸੰਭਾਲਿਆ
ਥਾਣਾ ਪਤਾਰਾ ਵਿਖੇ ਕਾਫੀ ਲੰਬੇ ਸਮੇਂ ਤੋਂ ਨਿਵਾਹ ਰਹੇ ਸੀ ਸੇਵਾਵਾਂ
ਆਦਮਪੁਰ,(ਧਰਮਵੀਰ ਰਜਿੰਦਰ ਭੱਟੀ)
ਥਾਣਾ ਪਤਾਰਾ ਤੋਂ ਬਦਲ ਕੇ ਆਏ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਬੀਤੇ ਦਿਨੀ ਥਾਨਾ ਆਦਮਪੁਰ ਦਾ ਇੰਚਾਰਜ ਸਭਾਲਿਆ ਉਨਾਂ ਨੇ ਥਾਣੇ ਵਿਖੇ ਆਉਂਦੇ ਹੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਦਮਪੁਰ ਨਸ਼ਿਆਂ ਨੂੰ ਠੱਲ ਪਾਉਣਾ ਉਹਨਾਂ ਦਾ ਮੁੱਖ ਮਕਸਦ ਹੋਵੇਗਾ ਉੱਥੇ ਨਾਲ ਹੀ ਇਲਾਕੇ ਵਿੱਚ ਪਹਿਲ ਕਦਮੀ ਕਰਨਗੇ ਉਹਨਾਂ ਨੇ ਕਿਹਾ ਲੋਕ ਹੀ ਮਾਰਗ ਦਰਸ਼ਕ ਹੁੰਦੇ ਹਨ ਨਾਲ ਹੀ ਉਹਨਾਂ ਨੇ ਕਿਹਾ ਲੋਕਾਂ ਦੇ ਸਹਿਯੋਗ ਨਾਲ ਜਿਥੇ ਨਸ਼ਿਆਂ ਦਾ ਖਤਮ ਕੀਤਾ ਜਾ ਸਕਦਾ ਹੈ ਉਥੇ ਇਲਾਕੇ ਵਿੱਚ ਵਾਪਰ ਰਹੀਆਂ ਅਨਸੁਖਵੀ ਘਟਨਾਵਾਂ ਨੂੰ ਵੀ ਰੋਕਿਆ ਜਾ ਸਕਦਾ ਹੈ ਇਲਾਕੇ ਵਿੱਚ ਅਮਨ ਸ਼ਾਂਤੀ ਕਾਇਮ ਕਰਨ ਲਈ ਆਦਮਪੁਰ ਪੁਲਿਸ ਥਾਣਾ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਉਹਨਾਂ ਨੇ ਕਿਹਾ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਵਾਂਗੇ ਉਨਾਂ ਨੇ ਨਾਲ ਹੀ ਕਿਹਾ ਇਲਾਕੇ ਦੀਆਂ ਪੰਚਾਇਤਾਂ ਅਤੇ ਹੋਰ ਮੋਹਤਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੇ ਮੋਟੇ ਝਗੜੇ ਪਿੰਡਾਂ ਵਿੱਚ ਹੀ ਸੁਲਝਾਉਣ ਦੀ ਕੋਸ਼ਿਸ਼ ਕਰਨ ਉਹਨਾਂ ਨੇ ਇਹ ਵੀ ਕਿਹਾ ਸੀਨੀਅਰ ਅਫਸਰਾਂ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਲੋਕਾਂ ਵਲੋਂ ਬਣ ਦਾ ਸਹਿਯੋਗ ਪਾਉਣ ਪੰਜਾਬ ਦੀ ਭਲਾਈ ਵਾਸਤੇ ਅੱਗੇ ਆਉਣ
ਉਹਨਾਂ ਨੇ ਇਹ ਵੀ ਕਿਹਾ ਕਿ ਮਾੜੇ ਅਨਸਰਾਂ ਦੀ ਵੀ ਇਤਲਾਹ ਦਿੱਤੀ ਜਾਵੇ
ਤੇ ਉਹਨਾਂ ਨੇ ਕਿਹਾ ਕਿ ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।






































