Home Crime Goldy Brar ਦੀ ਆਡੀਓ ਵਾਇਰਲ! ਕਿਹਾ- ਸਾਡੀ Anmol Bishnoi ਨਾਲ ਨਹੀਂ ਬਣਦੀ,...

Goldy Brar ਦੀ ਆਡੀਓ ਵਾਇਰਲ! ਕਿਹਾ- ਸਾਡੀ Anmol Bishnoi ਨਾਲ ਨਹੀਂ ਬਣਦੀ, ਕਾਰੋਬਾਰੀ ਨੂੰ ਸਿਰ ‘ਚ ਗੋਲੀ ਮਾਰਨ ਦੀ ਵੀ ਧਮਕੀ

134
0

ਗੰਗਾਨਗਰ ‘ਚ ਇੱਕ ਕਾਰੋਬਾਰੀ ਹੈ ਆਸ਼ੀਸ਼, ਉਸ ਨੇ ਲੈਂਡ ਮਾਫ਼ੀਆ ਚਲਾ ਰੱਖਿਆ ਹੈ।

ਦੇਸ਼-ਵਿਦੇਸ਼ ‘ਚ ਅਪਰਾਧ ਲਈ ਬਦਨਾਮ ਲਾਰੈਂਸ ਗੈਂਗ ਦੇ ਹੁਣ ਦੋ ਫਾੜ ਹੋ ਚੁੱਕੇ ਹਨ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਨੇ ਲਾਰੈਂਸ ਗੈਂਗ ਨੂੰ ਛੱਡ ਦਿੱਤਾ ਹੈ ਤੇ ਆਪਣੀ ਨਵੀਂ ਗੈਂਗ ਬਣਾ ਲਈ ਹੈ। ਉੱਥੇ ਹੀ ਹੁਣ ਇਸ ਮਾਮਲੇ ਨਾਲ ਜੁੜੀ ਆਡੀਓ ਵਾਇਰਲ ਹੋ ਰਹੀ ਹੈ, ਜਿਸ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੋਲਡੀ ਬਰਾੜ ਦੀ ਆਵਾਜ਼ ਹੈ। ਹਾਲਾਂਕਿ, ਟੀਵੀ9 ਨੈੱਟਵਰਕ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਆਡੀਓ ਗੋਲਡੀ ਬਰਾੜ ਦੀ ਹੈ।

ਵਾਇਰਲ ਆਡੀਓ ‘ਚ ਕੀ ਕਿਹਾ?

ਦਰਅਸਲ, ਜੋ ਆਡੀਓ ਵਾਇਰਲ ਹੋ ਰਹੀ ਹੈ। ਉਸ ‘ਚ ਕਿਹਾ ਜਾ ਰਿਹਾ ਹੈ ਮੈਂ ਗੋਲਡੀ ਬਰਾੜ ਹਾਂ। ਗੰਗਾਨਗਰ ‘ਚ ਇੱਕ ਕਾਰੋਬਾਰੀ ਹੈ ਆਸ਼ੀਸ਼, ਉਸ ਨੇ ਲੈਂਡ ਮਾਫ਼ੀਆ ਚਲਾ ਰੱਖਿਆ ਹੈ। ਇਸ ‘ਤੇ ਜੋ ਹਮਲਾ ਹੋਇਆ, ਉਹ ਮੈਂ ਤੇ ਮੇਰਾ ਭਰਾ ਰੋਹਿਤ ਗੋਦਾਰਾ ਨੇ ਕਰਵਾਇਆ ਹੈ। ਇਸ ਨੂੰ ਸਮਝਾਉਣਾ ਸੀ, ਇਸ ਲਈ ਪੈਰ ‘ਤੇ ਗੋਲੀ ਮਾਰੀ ਗਈ, ਕਹੋਗੇ ਤਾਂ ਅਗਲੀ ਵਾਰ ਸਿਰ ‘ਤੇ ਵੀ ਗੋਲੀ ਮਰਵਾ ਦੇਵਾਂਗੇ, ਕੋਈ ਗੱਲ ਨਹੀ।
ਅੱਗੇ ਵੀਡੀਓ ‘ਚ ਕਹਿੰਦੇ ਹੋਏ ਸੁਣਿਆ ਗਿਆ ਕਿ ਅਸੀਂ ਇਹ ਪੋਸਟ ਪਾਉਣੀ ਨਹੀਂ ਸੀ, ਕਿਉਂਕਿ ਅਸੀਂ ਮਰਡਰ ਤੋਂ ਥੱਲੇ ਦੀ ਪੋਸਟ ਨਹੀਂ ਪਾਉਂਦੇ। ਇਹ ਕੰਮ ਮੈਂ ਤੇ ਰੋਹਿਤ ਗੋਦਾਰਾ ਨੇ ਕਰਵਾਇਆ ਹੈ, ਪਰ ਇੱਕ ਝੂਠੀ ਪੋਸਟ ਸੋਸ਼ਲ ਮੀਡੀਆ ‘ਤੇ ਲਾਰੈਂਸ ਦੇ ਨਾਂ ਤੋਂ ਚੱਲ ਰਹੀ ਹੈ, ਸਾਨੂੰ ਨਹੀਂ ਪਤਾ ਇਹ ਕਿਉਂ ਪਾਈ ਗਈ।
ਆਡੀਓ ‘ਚ ਅੱਗੇ ਵਧਦੇ ਹੋਏ ਸੁਣਿਆ ਗਿਆ- ਸਾਡੀ ਅਨਮੋਲ ਬਿਸ਼ਨੋਈ ਨਾਲ ਨਹੀਂ ਬਣਦੀ ਤੇ ਇਹ ਸਭ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਦੂਸਰੀ ਗੱਲ, ਰਾਜਸਥਾਨ ‘ਚ ਇੱਕ-ਦੋ ਥਾਂਵਾ ‘ਤੇ, ਅਜਮੇਰ ਤੇ ਹੋਰ ਥਾਂਵਾ ‘ਤੇ ਖ਼ਬਰ ਚੱਲ ਰਹੀ ਹੈ ਕਿ ਗੋਲਡੀ ਬਰਾੜ ਨੇ ਆਈਐਸਆਈ ਜਾਂ ਪਾਕਿਸਤਾਨ ਲਈ ਫੰਡਿਂਗ ਮੰਗੀ ਹੈ। ਮੈਂ ਪ੍ਰਸ਼ਾਸਨ ਤੇ ਨਿਊਜ਼ ਚੈਨਲਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਨਿਊਜ਼ ਚਲਾਉਣ ਤੋਂ ਪਹਿਲਾਂ ਕੰਨਫਰਮ ਕਰ ਲਵੋ।
ਪੰਜਾਬ ਵੀ ਹਿੰਦੁਸਤਾਨ ਦਾ ਹਿੱਸਾ ਹੈ। ਬਿਨਾਂ ਕਿਸੇ ਗੱਲ ਤੇ ਕਿਸੇ ਨੂੰ ਗੱਦਾਰ ਜਾਂ ਦੇਸ਼ ਭਗਤ ਦਾ ਸਰਟੀਫ਼ਿਕੇਟ ਨਾ ਦਿਆ ਕਰੋ। ਘੱਟੋਂ-ਘੱਟ ਪਤਾ ਕਰ ਲਿਆ ਕਰੋ। ਅਸੀਂ ਜੋ ਕੀਤਾ, ਸਰੇਆਮ ਕੀਤਾ। ਜੇਕਰ ਕੋਈ ਸਾਡਾ ਨਾਂ ਖ਼ਰਾਬ ਕਰਨਾ ਚਾਹੁੰਦਾ ਹੈ ਜਾਂ ਨੈਗਟੀਵਿਟੀ ਫੈਲਾਉਣਾ ਚਾਹੁੰਦਾ ਹੈ, ਇਸ ਤਰ੍ਹਾਂ ਕੰਮ ਨਹੀਂ ਬਣੇਗਾ। ਦੁਨੀਆਂ ਨੂੰ ਸਮਝ ਹੈ। ਅਸੀਂ ਹੁਣ ਤੱਕ ਅਜਿਹੇ ਕੰਮ ਨਹੀਂ ਕੀਤੇ ਤਾਂ ਅੱਗੇ ਵੀ ਕੀ ਕਰਾਂਗੇ। ਬਾਕੀ ਟਾਈਮ ਦੱਸ ਦੇਵੇਗਾ ਕਿ ਕੌਣ ਦੇਸ਼ ਭਗਤ ਹੈ ਤੇ ਕੌਣ ਗੱਦਾਰ। ਪੰਜਾਬ ਹਿੰਦੁਸਤਾਨ ਦਾ ਹਿੱਸਾ ਹੈ ਤੇ ਅਸੀਂ ਕਦੇ ਦੇਸ਼ ਦੇ ਖਿਲਾਫ਼ ਨਹੀਂ ਚੱਲਾਂਗੇ।

ਗੋਲਡੀ ਬਰਾੜ ਤੇ ਲਾਰੈਂਸ਼ ਬਿਸ਼ਨੋਈ ਹੋਏ ਅਲੱਗ!

ਦੱਸ ਦੇਈਏ ਕਿ ਬੀਤੇ ਦਿਨੀਂ ਮੀਡੀਆ ‘ਚ ਇਹ ਖ਼ਬਰ ਚੱਲ ਰਹੀ ਸੀ ਕਿ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਨੇ ਲਾਰੈਂਸ ਬਿਸ਼ਨੋਈ ਗੈਂਗ ਛੱਡ ਦਿੱਤੀ ਹੈ। ਬਰਾੜ ਤੇ ਗੋਦਾਰਾ ਹੁਣ ਇਕੱਲੇ ਹੀ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਗੈਂਗ ਟੁੱਟਣ ਦੇ ਪਿੱਛੇ ਦਾ ਕਾਰਨ ਗੋਲਡੀ ਬਰਾੜ ਦੇ ਲਾਰੈਂਸ ਬਿਸ਼ਨੋਈ ਦੀ ਵੱਖ-ਵੱਖ ਵਿਚਾਰਧਾਰਾ ਨੂੰ ਦੱਸਿਆ ਗਿਆ। ਹਾਲਾਂਕਿ, ਹੁਣ ਤੱਕ ਇਸ ਨੂੰ ਲੈ ਕੇ ਕਿਸੇ ਵੀ ਗੈਂਗਸਟਰ ਜਾਂ ਗੈਂਗ ਨੇ ਕੋਈ ਬਿਆਨ ਨਹੀਂ ਦਿੱਤੀ।

LEAVE A REPLY

Please enter your comment!
Please enter your name here