
ਧਨੀ ਪਿੰਡ ਦੀ ਵਿਰਾਸਤੀ ਪਾਰਕ ਦਾ ਉਦਘਾਟਨ ਸੰਤ ਬਾਬਾ ਸੁਖਜੀਤ ਸਿੰਘ ਜੀ ਸੀਚੇਵਾਲ ਤੇ ਪਦਮ ਸ਼੍ਰੀ ਪਰਗਟ ਸਿੰਘ ਹਲਕਾ ਵਿਧਾਇਕ ਜਲੰਧਰ ਕੈਂਟ ਤੇ ਸਰਦਾਰ ਗੁਰਮੀਤ ਸਿੰਘ ਸੋਢੀ ਯੂਕੇ ਦੇ ਪਰਿਵਾਰ ਨੇ ਸਾਂਝੇ ਤੌਰ ਤੇ ਕੀਤਾ
ਫਗਵਾੜਾ (ਡਾ ਰਮਨ) ਦੁਆਬੇ ਦੇ ਪ੍ਰਸਿੱਧ ਨਗਰ ਧਨੀ ਪਿੰਡ ਦੀ ਵਿਰਾਸਤੀ ਪਾਰਕ ਦਾ ਨਿਰਮਾਣ ਸਰਦਾਰ ਗੁਰਮੀਤ ਸਿੰਘ ਕੁੰਨਰ ਯੂਕੇ ਸਪੁੱਤਰ ਸਰਦਾਰ ਮਹਿੰਦਰ ਸਿੰਘ ਕੁੰਨਰ ਸਾਬਕਾ ਸਰਪੰਚ ਭੱਠੇ ਵਾਲੇ ਦੇ ਵਿਸ਼ੇਸ਼ ਯਤਨਾ ਸਦਕਾ ਪੁਰਾਣੀ ਪੰਚਾਇਤ ਦੀ ਰਹਿਨੁਮਾਈ ਹੇਠ ਮੁਕੰਮਲ ਕਰਵਾ ਕੇ ਉਦਘਾਟਨੀ ਸਮਾਗਮ ਦਾ ਆਯੋਜਨ ਕੀਤਾ ਗਿਆ ਸਮਾਗਮ ਦਾ ਆਰੰਭ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੀ ਆਰੰਭਤਾ ਨਾਲ ਤੇ ਭੋਗ ਪੈਣ ਉਪਰੰਤ ਕੀਰਤਨੀ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਵੱਖ ਵੱਖ ਬੁਲਾਰਿਆਂ ਨੇ ਪਾਰਕ ਦੀ ਵਿਸ਼ੇਸ਼ਤਾ ਤੇ ਬੋਲਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਇਹੋ ਜਿਹੇ ਪਾਰਕ ਸਾਡਾ ਸਰਬ ਪੱਖੀ ਵਿਕਾਸ ਕਰਦੇ ਹਨ ਅਤੇ ਮਨੁੱਖ ਦੀ ਰੂਹ ਦੀ ਖੁਰਾਕ ਹਨ ਪਾਰਕ ਦਾ ਉਦਘਾਟਨ ਸੰਤ ਬਾਬਾ ਸੁਖਜੀਤ ਸਿੰਘ ਜੀ ਸੀਚੇਵਾਲ ਤੇ ਪਦਮ ਸ਼੍ਰੀ ਪਰਗਟ ਸਿੰਘ ਹਲਕਾ ਵਿਧਾਇਕ ਜਲੰਧਰ ਕੈਂਟ ਤੇ ਸਰਦਾਰ ਗੁਰਮੀਤ ਸਿੰਘ ਸੋਢੀ ਯੂਕੇ ਦੇ ਪਰਿਵਾਰ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜਰੀ ਵਿੱਚ ਕੀਤਾ ਗਿਆ ਇੰਟਰਨੈਸ਼ਨਲ ਕੋਚ ਸ੍ਰੀ ਹਰਮੇਸ਼ ਲਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਇਹ ਵਿਰਾਸਤੀ ਪਾਰਕ ਰਾਹੀਂ ਅਜੋਕੀ ਪੀੜੀ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦਾ ਇੱਕ ਉਪਰਾਲਾ ਕੀਤਾ ਗਿਆ ਹੈ ਇਸ ਪਾਰਕ ਵਿੱਚ ਹਰੇਕ ਪਿੱਲਰ ਤੇ ਬਹੁਤ ਹੀ ਸੁੰਦਰ ਅਤੇ ਪੁਰਾਣੇ ਸੱਭਿਆਚਾਰ ਨਾਲ ਜੋੜਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਇਸ ਪਾਰਕ ਅੰਦਰ ਝੂਲੇ ਪੀਂਘਾਂ ਅਤੇ ਬਹੁਤ ਸੁੰਦਰ ਫੁੱਲਾਂ ਨਾਲ ਸਜਾਈ ਹੋਈ ਪਾਰਕ ਬਣਾਈ ਗਈ ਹੈ।ਇਸ ਪਾਰਕ ਅੰਦਰ ਜਿੱਥੇ ਸਵੇਰੇ ਸ਼ਾਮ ਸੈਰ ਕਰਨ ਵਾਲਿਆਂ ਲਈ ਬਹੁਤ ਹੀ ਵਧੀਆ ਸਾਬਿਤ ਹੋਵੇਗੀ ਉੱਥੇ ਰਾਤ ਸਮੇਂ ਇਸ ਪਾਰਕ ਦਾ ਦ੍ਰਿਸ਼ ਬਹੁਤ ਹੀ ਮਨਮੋਹਕ ਵਿਖਾਈ ਦਿੰਦਾ ਹੈ ਇਸ ਪਾਰਕ ਅੰਦਰ ਦੋ ਬਹੁਤ ਸੁੰਦਰ ਪਾਣੀ ਵਾਲੇ ਫੁਹਾਰੇ ਵੀ ਲਗਾਏ ਗਏ ਹਨ ਇਸ ਅੰਦਰ ਪਾਣੀ ਦੀ ਮਹੱਤਤਾ ਨੂੰ ਦਰਸਾਉਂਦਾ ਖੂਹ , ਚੌਂਕਾ ਚੁੱਲਾ (ਝਲਾਣੀ) ਬਣਾਈ ਗਈ ਹੈ ਤਾਂ ਜੋ ਅੱਜ ਕੱਲ ਦੇ ਨੌਜਵਾਨਾਂ ਨੂੰ ਪਤਾ ਲੱਗੇ ਕਿ ਪੁਰਾਣੇ ਸਮਿਆਂ ਵਿੱਚ ਸਾਡੇ ਕਿਹੋ ਜਿਹੇ ਰੀਤੀ ਰਿਵਾਜਾਂ ਨਾਲ ਸੰਬੰਧਿਤ ਚੀਜ਼ਾਂ ਹੁੰਦੀਆਂ ਸਨ ਇਸ ਸਮਾਗਮ ਦੌਰਾਨ ਗ੍ਰਾਮ ਪੰਚਾਇਤ ਧਨੀ ਪਿੰਡ ਆਲੇ ਦੁਆਲੇ ਦੀ ਪੰਚਾਇਤਾਂ ਦੇ ਨੁਮਾਇੰਦੇ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ। ਇਸ ਮੌਕੇ ਤੇ ਸਰਪੰਚ ਲਖਣਪਾਲ ਕਸ਼ਮੀਰ ਚੰਦ ਸਾਬਕਾ ਸਰਪੰਚ ਸੰਤੋਖ ਸਿੰਘ ਪੰਡੋਰੀ, ਸਾਬਕਾ ਸਰਪੰਚ ਕਮਲਦੀਪ ਗਿੱਲ, ਇੰਟਨੈਸ਼ਨਲ ਕੋਚ ਹਰਮੇਸ਼ ਲਾਲ ਸਟੇਟ ਐਵਾਰਡੀ ਸਾਬਕਾ ਸਰਪੰਚ ਨੱਥੇਵਾਲ ਜੀਤ ਰਾਮ, ਪੁਰਸ਼ੋਤਮ ਲਾਲ, ਰਮੇਸ਼ ਲਖਨਪਾਲ, ਸੂਬੇਦਾਰ ਮੇਜਰ ਜਤਿੰਦਰ ਕੁਮਾਰ, ਇੰਦਰਪਾਲ ਕਾਲਾ ,ਸਰਪੰਚ ਕੁਲਦੀਪ ਸਿੰਘ ਬੰਡਾਲਾ, ਸਰਦਾਰ ਬਲਵਿੰਦਰ ਸਿੰਘ ਬੰਡਾਲਾ, ਉੱਘੇ ਸਮਾਜ ਸੇਵਕ ਰਸ਼ਪਾਲ ਸਿੰਘ ਕੁੰਨਰ, ਸਰਦਾਰ ਬਲਵਿੰਦਰ ਸਿੰਘ ਕੂੰਨਰ ਆੜਤੀਆ ,ਬੀਬੀ ਰੇਸ਼ਮ ਕੌਰ ਕੁੰਨਰ ਸਰਦਾਰਨੀ ਹਰਪ੍ਰੀਤ ਕੌਰ ,ਕਮਲਜੀਤ ਕੌਰ uk , ਸਮਾਜ ਸੇਵਕ ਕਮਲਦੀਪ ਸਿੰਘ ਠੇਕੇਦਾਰ ਭੱਠੇ ਵਾਲੇ ਸਰਦਾਰ ਮਨਜੀਤ ਸਿੰਘ ਗਿੱਲ ਕਨੇਡਾ ਰਾਣਾ ਵਪਾਰੀ ,ਪੰਚ ਸਤਨਾਮ ਸਿੰਘ ਕੁੰਨਰ, ਸਾਬਕਾ ਸਰਪੰਚ ਰਾਮ ਗੋਪਾਲ ਧਨੀ ਪਿੰਡ ਸਰਪੰਚ ਬਲਕਾਰ ਸਿੰਘ ਧਨੀ ਪੰਚ ਜਸਵੀਰ ਕੁਮਾਰ , ਸਾਬਕਾ ਪੰਚ ਮਹਿੰਦਰ ਪਾਲ, ਲੰਬੜਦਾਰ ਅਮਰੀਕ ਸਿੰਘ, ਕਾਮਰੇਡ ਕੁਲਵੰਤ ਸਿੰਘ ਬੀਬੀ ਗੁਰਮੀਤ ਕੌਰ ਪੰਚ , ਪੰਚ ਰੇਸ਼ਮ ਲਾਲ ਪੰਚ ਤਰਸੇਮ ਲਾਲ ਇਹਨਾਂ ਦੇ ਨਾਲ ਨਾਲ ਸਮੂਹ ਨਗਰ ਨਿਵਾਸੀ ਅਤੇ ਇਲਾਕੇ ਦੇ ਪਤਵੰਤੇ ਹਾਜਰ ਸਨ






































