Home latest News Ludhiana: ਇੱਕ ਹੀ ਪਰਿਵਾਰ ਦੇ 7 ਮੈਂਬਰਾਂ ‘ਚ ਰੇਬੀਜ਼ ਦੇ ਲੱਛਣ, ਪੀਜੀਆਈ...

Ludhiana: ਇੱਕ ਹੀ ਪਰਿਵਾਰ ਦੇ 7 ਮੈਂਬਰਾਂ ‘ਚ ਰੇਬੀਜ਼ ਦੇ ਲੱਛਣ, ਪੀਜੀਆਈ ਕੀਤਾ ਗਿਆ ਰੈਫਰ

4
0

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਗਰਾਉਂ ਦੀ ਐਸਐਮਓ ਡਾ. ਗੁਰਵਿੰਦਰ ਕੌਰ ਨੇ ਦੱਸਿਆ ਕਿ ਸੱਤ ਲੋਕ ਸਿਵਲ ਹਸਪਤਾਲ ਆਏ ਸਨ

ਲੁਧਿਆਣਾ ਦੇ ਜਗਰਾਉਂ ਤੋਂ ਇੱਕ ਹੈਰਾਨ ਕਰ ਦੇਣ ਵਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਹੀ ਪਰਿਵਾਰ ਦੇ ਸੱਤ ਮੈਂਬਰਾਂ ‘ਚ ਰੇਬੀਜ਼ ਦੇ ਲੱਛਣ ਦੇਖੇ ਗਏ। ਪਰਿਵਾਰ ਵਾਲੇ ਸਿਵਲ ਹਸਪਤਾਲ ਜਗਰਾਉਂ ਪਹੁੰਚੇ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਦੇਖਦੇ ਹੋਏ, ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਹਸਪਤਾਲ ਰੈਫਰ ਕਰ ਦਿੱਤਾ। ਜਾਣਕਾਰੀ ਮੁਤਾਬਕ ਪਰਿਵਾਰ ਦੇ ਕਿਸੇ ਮੈਂਬਰ ਨੂੰ ਇੱਕ ਸਾਲ ਪਹਿਲਾਂ ਕੁੱਤੇ ਨੇ ਕੱਟਿਆ ਸੀ।
ਉਸ ਸਮੇਂ ਉਨ੍ਹਾਂ ਨੇ ਰੇਬੀਜ਼ ਦੀ ਰੋਕਥਾਮ ਦੇ ਲਈ ਕੋਈ ਟੀਕਾ ਨਹੀਂ ਲਗਵਾਇਆ ਸੀ। ਉਨ੍ਹਾਂ ਨੇ ਉਸ ਸਮੇਂ ਕੋਈ ਧਿਆਨ ਨਹੀਂ ਦਿੱਤਾ। ਹਾਲਾਂਕਿ, ਪਿੱਛਲੇ ਕੁੱਝ ਦਿਨਾਂ ਤੋਂ ਪਰਿਵਾਰਕ ਮੈਂਬਰਾਂ ‘ਚ ਰੇਬੀਜ਼ ਦੇ ਲੱਛਣ ਦਿਖਾਈ ਦੇਣ ਲੱਗੇ। ਪਰਿਵਾਰ ਦੇ ਸੱਤਾਂ ਹੀ ਮੈਂਬਰਾਂ ‘ਚ ਰੇਬੀਜ਼ ਦੇ ਲੱਛਣ ਦੇਖੇ ਗਏ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਗਰਾਉਂ ਦੀ ਐਸਐਮਓ ਡਾ. ਗੁਰਵਿੰਦਰ ਕੌਰ ਨੇ ਦੱਸਿਆ ਕਿ ਸੱਤ ਲੋਕ ਸਿਵਲ ਹਸਪਤਾਲ ਆਏ ਸਨ, ਉਨ੍ਹਾਂ ਦੀ ਹਾਲਤ ਗੰਭੀਰ ਦੇਖਏ ਹੋਏ ਉਨ੍ਹਾਂ ਨੂੰ ਤੁਰੰਤ ਪੀਜੀਆਈ, ਚੰਡੀਗੜ੍ਹ ਰੈਫਰ ਕਰ ਦਿੱਤ ਗਿਆ। ਡਾ. ਗੁਰਵਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਦੇ ਕਿਸੇ ਮੈਂਬਰ ਨੂੰ ਇੱਕ ਸਾਲ ਪਹਿਲਾਂ ਕੁੱਤੇ ਨੇ ਕੱਟਿਆ ਸੀ। ਉਸ ਤੋਂ ਬਾਅਦ ਉਸ ਨੇ ਟੀਕਾ ਨਹੀਂ ਲਗਵਾਇਆ। ਉਨ੍ਹਾਂ ਨੇ ਕਿਹਾ ਕਿ ਰੇਬੀਜ਼ ਉਨ੍ਹਾਂ ਨੂੰ ਹੋਇਆ ਹੈ ਜਾਂ ਨਹੀਂ ਇਹ ਟੈਸਟ ਤੋਂ ਬਾਅਦ ਪੁਸ਼ਟੀ ਹੋਵੇਗੀ, ਪਰ ਲੱਛਣ ਰੇਬੀਜ਼ ਵਾਲੇ ਹਨ। ਡਾ. ਨੇ ਦੱਸਿਆ ਕਿ ਜਦੋਂ ਉਹ ਸਿਵਲ ਹਸਪਤਾਲ ਆਏ ਤਾਂ ਉਨ੍ਹਾਂ ਦੇ ਮੂੰਹ ‘ਚ ਆਮ ਨਾਲੋਂ ਜ਼ਿਆਦਾ ਲਾਰ ਨਿਕਲ ਰਹੀ ਸੀ। ਉਹ ਸਹੀ ਤਰੀਕੇ ਨਾਲ ਬੋਲ ਵੀ ਨਹੀਂ ਪਾ ਰਹੇ ਸਨ।
ਜਾਣਕਾਰੀ ਦੇ ਅਨੁਸਾਰ ਜਿਸ ਪਰਿਵਾਰ ‘ਚ ਰੇਬੀਜ਼ ਦੇ ਲੱਛਣ ਪਾਏ ਗਏ ਹਨ ਉਹ ਜਗਰਾਉਂ ਦੇ ਸ਼ੇਰਪੁਰਾ ਚੌਕ ਨੇੜੇ ਰਹਿੰਦੇ ਹਨ। ਪਰਿਵਾਰ ਦਾ ਮੁਖੀਆ ਇੱਕ ਫੈਕਟਰੀ ‘ਚ ਕੰਮ ਕਰਦਾ ਹੈ। ਪਰਿਵਾਰ ‘ਚ ਉਸ ਦੀ ਪਤਨੀ ਤੇ ਤਿੰਨ ਬੱਚੇ ਹਨ, ਜਦਕਿ ਉਸ ਦੇ ਸਾਲੀ ਦੇ ਦੋ ਬੱਚੇ ਵੀ ਉਨ੍ਹਾਂ ਨਾਲ ਰਹਿੰਦੇ ਸਨ। ਉਨ੍ਹਾਂ ‘ਚ ਵੀ ਰੇਬੀਜ਼ ਦੇ ਲੱਛਣ ਪਾਏ ਗਏ ਹਨ।

LEAVE A REPLY

Please enter your comment!
Please enter your name here