Home latest News 468 ਦਿਨਾਂ ਦਾ ਇੰਤਜ਼ਾਰ ਖਤਮ…Suryakumar Yadav ਨੇ ਫਾਰਮ ਵਿੱਚ ਆਉਂਦੇ ਹੀ ਕਰ...

468 ਦਿਨਾਂ ਦਾ ਇੰਤਜ਼ਾਰ ਖਤਮ…Suryakumar Yadav ਨੇ ਫਾਰਮ ਵਿੱਚ ਆਉਂਦੇ ਹੀ ਕਰ ਲਈ World Record ਦੀ ਬਰਾਬਰੀ

1
0

ਟੀਮ ਇੰਡੀਆ ਨੇ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਦਾ ਦੂਜਾ ਮੈਚ 7 ਵਿਕਟਾਂ ਨਾਲ ਜਿੱਤ ਲਿਆ।

 ਭਾਰਤ ਅਤੇ ਨਿਊਜ਼ੀਲੈਂਡ ਵਿੱਚ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੁਕਾਬਲਾ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਦੇ ਲਈ ਰਾਹਤ ਦੀ ਖ਼ਬਰ ਲੈ ਕੇ ਆਇਆ। ਆਖਿਰਕਾਰ ਉਹ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਫਾਰਮ ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਰਹੇ ਅਤੇ ਇੱਕ ਮੈਚ ਜੈਤੂ ਪਾਰੀ ਖੇਡੀ। ਸੂਰਿਆਕੁਮਾਰ ਯਾਦਵ ਇਸ ਮੈਚ ਵਿੱਚ ਟੀਮ ਇੰਡੀਆ ਵੱਲੋਂ ਸਭ ਤੋਂ ਵੱਧ ਰਨ ਬਣਾਉਣ ਵਾਲੇ ਬੱਲੇਬਾਜ਼ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੇ 468 ਦਿਨਾਂ ਵਿੱਚ ਚਲੇ ਆ ਰਹੇ ਇੱਕ ਲੰਬੇ ਇੰਤਜ਼ਾਰ ਨੂੰ ਵੀ ਖ਼ਤਮ ਕਰ ਦਿੱਤਾ ਹੈ।

ਸੂਰਿਆਕੁਮਾਰ ਯਾਦਵ ਨੇ ਫਾਰਮ ਵਿੱਚ ਵਾਪਸੀ ਕੀਤੀ

ਇਸ ਮੁਕਾਬਲੇ ਵਿੱਚ ਸੂਰਿਆਕੁਮਾਰ ਯਾਦਵ ਦਾ ਬੱਲਾ ਜੰਮ ਕੇ ਚੱਲਿਆ। 209 ਦੌੜਾ ਦੇ ਟਾਰਗੇਟ ਦਾ ਪਿੱਛਾ ਕਰਦੇ ਹੋਈਆਂ ਉਨ੍ਹਾਂ ਨੇ 37 ਗੇਂਦਾ ਵਿੱਚ 82 ਦੌੜਾਂ ਲੱਗਾਈਆਂ। ਸੂਰਿਆਕੁਮਾਰ ਯਾਦਵ ਦੀ ਇਸ ਪਾਰੀ ਵਿੱਚ 9 ਚੌਕੇ ਅਤੇ 4 ਛੱਕੇ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 23 ਪਾਰੀਆਂ ਦੇ ਲੰਭੇ ਸੋਕੇ ਨੂੰ ਖ਼ਤਮ ਕਰ ਦਿੱਤਾ, ਜਿੱਥੇ ਉਨ੍ਹਾਂ ਨੇ ਕੋਈ ਵੀ ਅਰਧ ਸੈਂਕੜਾ ਨਹੀਂ ਬਣਾਇਆ ਸੀ। ਸੂਰਿਆਕੁਮਾਰ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ 23 ਗੇਂਦਾ ਵਿੱਚ ਆਪਣਾ 22 ਵਾਂ ਟੀ20 ਇੰਟਰਨੈਸ਼ਨਲ ਅਰਧ ਸੈਂਕੜਾ ਪੂਰਾ ਕੀਤਾ।
ਸੂਰਿਆਕੁਮਾਰ ਦਾ ਪਿਛਲਾ ਟੀ20 ਇੰਟਰਨੈਸ਼ਨਲ ਅਰਧ ਸੈਂਕੜਾ 12 ਅਕਤੂਬਰ 2024 ਨੂੰ ਬੰਗਲਾਦੇਸ਼ ਦੇ ਖਿਲਾਫ ਹੈਦਰਾਬਾਦ ਵਿੱਚ ਆਇਆ ਸੀ। ਜਿਥੇ ਉਨ੍ਹਾਂ ਨੇ 35 ਗੇਂਦਾ ਵਿੱਚ 75 ਦੌੜਾਂ ਬਣਾਇਆ। ਇਸ ਤੋਂ ਬਾਅਦ 2025 ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ। ਪੂਰੇ ਸਾਲ ਵਿੱਚ ਉਨ੍ਹਾਂ ਨੇ 21 ਮੈਚਾਂ ਵਿੱਚ ਸਿਰਫ 218 ਦੌੜਾਂ ਬਣਾਈਆਂ, ਔਸਤ ਵੀ ਸਿਰਫ 13.62 ਦਾ ਰਿਹਾ। ਇਸ ਖ਼ਰਾਬ ਫਾਰਮ ਦੇ ਕਾਰਨ ਕਈ ਸਾਲ ਉੱਠ ਰਹੇ ਸਨ, ਪਰ ਰਾਏਪੁਰ ਵਿੱਚ ਉਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ ਜੰਮ ਕੇ ਦੌੜਾਂ ਬਣਾਈਆਂ।

ਸੂਰਿਆ ਨੇ ਕਰ ਲਈ ਵਰਲਡ ਰਿਕਾਰਡ ਦੀ ਬਰਾਬਰੀ

ਟੀ20 ਇੰਟਰਨੈਸ਼ਨਲ ਕ੍ਰਿਕਟ ਵਿੱਚ 25 ਜਾਂ ਇਸ ਤੋਂ ਘੱਟ ਗੇਂਦਾਂ ਵਿੱਚ ਅਰਧ ਸੈਂਕੜਾ ਲਗਉਣ ਦੇ ਮਾਮਲੇ ਨੇ ਸੂਰਿਆਕੁਮਾਰ ਯਾਦਵ ਨੇ ਹੁਣ ਅਭਿਸ਼ੇਕ ਸ਼ਰਮਾ ਦੀ ਬਰਾਬਰੀ ਕਰ ਲਈ ਹੈ। ਸੂਰਿਆ ਨੇ 8ਵੀਂ ਵਾਰ ਟੀ20 ਇੰਟਰਨੈਸ਼ਨਲ ਕ੍ਰਿਕਟ ਵਿੱਚ 25 ਜਾਂ ਉਸ ਤੋਂ ਵੀ ਘੱਟ ਗੇਂਦਾ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਹੈ। ਜੋ ਅਭਿਸ਼ੇਕ ਦੇ ਵਰਲੜ ਰਿਕਾਰਡ ਦੀ ਬਰਾਬਰੀ ਕਰ ਰਿਹਾ ਹੈ।

LEAVE A REPLY

Please enter your comment!
Please enter your name here