ਭਾਰਤੀ ਟੀਮ ਦੇ ਧਾਕੜ ਟੀ-20 ਬੱਲੇਬਾਜ਼ ਤਿਲਕ ਵਰਮਾ ਸੱਟ ਤੋਂ ਉਭਰ ਕੇ ਫਿੱਟ ਹੋ ਗਏ ਹਨ ਅਤੇ 3 ਫਰਵਰੀ ਨੂੰ ਟੀਮ ਨਾਲ ਜੁੜਨਗੇ।
ਭਾਰਤੀ ਟੀਮ ਦੇ ਧਾਕੜ ਟੀ-20 ਬੱਲੇਬਾਜ਼ ਤਿਲਕ ਵਰਮਾ ਸੱਟ ਤੋਂ ਉਭਰ ਕੇ ਫਿੱਟ ਹੋ ਗਏ ਹਨ ਅਤੇ 3 ਫਰਵਰੀ ਨੂੰ ਟੀਮ ਨਾਲ ਜੁੜਨਗੇ। ਭਾਰਤੀ ਟੀਮ ਟੀ-20 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 7 ਫਰਵਰੀ ਨੂੰ ਕਰੇਗੀ।
ਵਿਜੇ ਹਜ਼ਾਰੇ ਟਰਾਫੀ ਦੇ ਮੁਕਾਬਲੇ ਲਈ ਰਾਜਕੋਟ ਗਏ ਤਿਲਕ ਨੂੰ 8 ਜਨਵਰੀ ਨੂੰ ‘ਗਰੋਇਨ ਇੰਜਰੀ’ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਡਾਕਟਰ ਦੀ ਸਲਾਹ ‘ਤੇ ਉਨ੍ਹਾਂ ਦੀ ਤੁਰੰਤ ਸਰਜਰੀ ਕੀਤੀ ਗਈ ਸੀ।
ਇਸ ਤੋਂ ਬਾਅਦ ਉਹ ਨਿਊਜ਼ੀਲੈਂਡ ਵਿਰੁੱਧ 21 ਜਨਵਰੀ ਤੋਂ ਸ਼ੁਰੂ ਹੋਈ ਵਨਡੇ ਅਤੇ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਸਨ। ਉਨ੍ਹਾਂ ਦੀ ਜਗ੍ਹਾ ਸ਼ੁਰੂਆਤੀ ਤਿੰਨ ਟੀ-20 ਮੈਚਾਂ ਲਈ ਸ਼੍ਰੇਅਸ ਅਈਅਰ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਸੂਤਰਾਂ ਅਨੁਸਾਰ, ਤਿਲਕ ਨਿਊਜ਼ੀਲੈਂਡ ਵਿਰੁੱਧ ਬਾਕੀ ਬਚੇ ਦੋ ਮੈਚਾਂ ਵਿੱਚ ਨਹੀਂ ਖੇਡਣਗੇ।