Home Crime Jalandhar ਬੱਸ ਸਟੈਂਡ ਡਿਪੂ ‘ਚ ਹੰਗਾਮਾ: ਰੋਡਵੇਜ਼ ਮੁਲਾਜ਼ਮਾਂ ‘ਤੇ ਦੋ ਭਰਾਵਾਂ ਦੀ...

Jalandhar ਬੱਸ ਸਟੈਂਡ ਡਿਪੂ ‘ਚ ਹੰਗਾਮਾ: ਰੋਡਵੇਜ਼ ਮੁਲਾਜ਼ਮਾਂ ‘ਤੇ ਦੋ ਭਰਾਵਾਂ ਦੀ ਕੁੱਟਮਾਰ ਦੇ ਦੋਸ਼, ਇੱਕ ਗੰਭੀਰ ਜ਼ਖ਼ਮੀ

2
0

ਹੰਗਾਮੇ ਦੌਰਾਨ ਉਸ ਨੇ ਕਿਹਾ ਕਿ ਪੁਲਿਸ ਦੇ ਸਾਹਮਣੇ ਉਸ ਦੇ ਭਰਾ ਨੂੰ ਮਾਰਿਆ ਗਿਆ

ਬੱਸ ਸਟੈਂਡ ਦੇ ਨੇੜੇ ਰੋਡਵੇਜ਼ ਦੇ ਡਿਪੂ ਨੰਬਰ ਦੋ ਵਿੱਚ ਬੁੱਧਵਾਰ ਰਾਤ ਨੂੰ ਰੋਡਵੇਜ਼ ਮੁਲਾਜ਼ਮਾਂ ਦੀ ਦੋ ਭਰਾਵਾਂ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਲੜਾਈ ਦੌਰਾਨ ਇੱਕ ਭਰਾ ਦੇ ਗੰਭੀਰ ਸੱਟਾਂ ਵੱਜੀਆਂ। ਜ਼ਖ਼ਮੀ ਨੌਜਵਾਨ ਦੇ ਵੱਡੇ ਭਰਾ ਨੇ ਪੁਲਿਸ ਦੀ ਮੌਜੂਦਗੀ ਵਿੱਚ ਕੁੱਟਮਾਰ ਹੋਣ ਅਤੇ ਜ਼ਖ਼ਮੀ ਨੂੰ ਮੈਡੀਕਲ ਸਹਾਇਤਾ ਦਿਵਾਉਣ ਦੀ ਬਜਾਏ ਉਲਟਾ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦੇ ਹੋਏ ਬੱਸ ਸਟੈਂਡ ਚੌਕੀ ਵਿੱਚ ਖੂਬ ਹੰਗਾਮਾ ਕੀਤਾ।
ਹੰਗਾਮੇ ਦੌਰਾਨ ਉਸ ਨੇ ਕਿਹਾ ਕਿ ਪੁਲਿਸ ਦੇ ਸਾਹਮਣੇ ਉਸ ਦੇ ਭਰਾ ਨੂੰ ਮਾਰਿਆ ਗਿਆ, ਪਰ ਪੁਲਿਸ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਥਾਣੇ ਲਿਆ ਕੇ ਬਿਠਾ ਦਿੱਤਾ। ਦੂਜੇ ਪਾਸੇ ਚੌਕੀ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੌਜਵਾਨ ਨੂੰ ਹਮਲੇ ਦੌਰਾਨ ਭੀੜ ਤੋਂ ਬਚਾ ਕੇ ਥਾਣੇ ਲੈ ਕੇ ਆਈ ਹੈ।
ਜ਼ਖ਼ਮੀ ਨੌਜਵਾਨ ਦੇ ਵੱਡੇ ਭਰਾ ਅਮਿਤ ਨੇ ਦੱਸਿਆ ਕਿ ਉਹ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੈ। ਉਸ ਦਾ ਸਭ ਤੋਂ ਛੋਟਾ ਭਰਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਅਤੇ ਉਹ ਦਸਤਾਵੇਜ਼ ਲੈਣ ਲਈ ਬੱਸ ਸਟੈਂਡ ਦੇ ਡਿਪੂ ਨੰਬਰ ਦੋ ਦੀ ਵਰਕਸ਼ਾਪ ਦੇ ਬਾਹਰ ਆਇਆ ਸੀ। ਜਦੋਂ ਉਸ ਨੇ ਡਿਪੂ ਦੇ ਗੇਟ ਬਾਹਰ ਕਾਰ ਲਗਾਈ ਤਾਂ ਰੋਡਵੇਜ਼ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਪੀੜਤ ਨੇ ਦੋਸ਼ ਲਗਾਇਆ ਕਿ ਬਹਿਸ ਦੌਰਾਨ ਮੁਲਾਜ਼ਮ ਉਸ ਦੇ ਭਰਾ ਨਾਲ ਹੱਥੋਪਾਈ ਕਰਦੇ ਹੋਏ ਉਸ ਨੂੰ ਕੇਬਿਨ ਵਿੱਚ ਲੈ ਗਏ ਅਤੇ ਅੰਦਰ ਬੰਦ ਕਰ ਦਿੱਤਾ।
ਛੋਟੇ ਭਰਾ ਨੇ ਦੂਜੇ ਭਰਾ ਅੰਕਿਤ ਨੂੰ ਫੋਨ ਕੀਤਾ ਤਾਂ ਉਹ ਉਸ ਨੂੰ ਬਚਾਉਣ ਪਹੁੰਚਿਆ। ਜਦੋਂ ਉਸ ਨੇ ਕੇਬਿਨ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਖੁੱਲ੍ਹਿਆ ਨਹੀਂ, ਜਿਸ ਤੋਂ ਬਾਅਦ ਧੱਕਾ ਮਾਰਨ ‘ਤੇ ਦਰਵਾਜ਼ਾ ਟੁੱਟ ਗਿਆ। ਜਦੋਂ ਅੰਕਿਤ ਆਪਣੇ ਭਰਾ ਨੂੰ ਲੈ ਕੇ ਜਾ ਰਿਹਾ ਸੀ, ਤਾਂ ਰੋਡਵੇਜ਼ ਮੁਲਾਜ਼ਮਾਂ ਨੇ ਉਸ ਨੂੰ ਘਸੀਟ ਕੇ ਅੰਦਰ ਲੈ ਗਏ ਅਤੇ 20-25 ਮੁਲਾਜ਼ਮਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਉਸ ਦੀ ਕੁੱਟਮਾਰ ਕੀਤੀ।
ਬੱਸ ਸਟੈਂਡ ਚੌਕੀ ਦੇ ਇੰਚਾਰਜ ਮੋਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੌਜਵਾਨ ਨੂੰ ਭੀੜ ਤੋਂ ਬਚਾ ਕੇ ਲਿਆਈ ਸੀ। ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ, ਸਗੋਂ ਉਸ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here